ETV Bharat / state

ਅੰਮ੍ਰਿਤਸਰ: ਪੱਖੇ ਨਾਲ ਫਾਹਾ ਲਗਾਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਵਿੱਚ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ (Suicide) ਕੀਤੀ ਗਈ ਹੈ। ਮ੍ਰਿਤਕ ਨੌਜਵਾਨ ਹਰਿਆਣੇ ਦਾ ਰਹਿਣ ਵਾਲਾ ਸੀ। ਜੋ ਪਿਛਲੇ 8 ਤਰੀਕ ਤੋਂ ਹੋਟਲ ਵਿੱਚ ਕਮਰਾ ਬੁੱਕ ਕਰਕੇ ਉੱਥੇ ਰਿਹ ਰਿਹਾ ਸੀ।

ਅੰਮ੍ਰਿਤਸਰ: ਪੱਖੇ ਨਾਲ ਫਾਹਾ ਲਗਾਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
ਅੰਮ੍ਰਿਤਸਰ: ਪੱਖੇ ਨਾਲ ਫਾਹਾ ਲਗਾਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
author img

By

Published : Jul 13, 2021, 5:55 PM IST

ਅੰਮ੍ਰਿਤਸਰ: ਸ਼੍ਰੀ ਹਰਿਮੰਦਰ ਸਾਹਿਬ ਨੇੜੇ ਇੱਕ ਹੋਟਲ ਵਿੱਚ ਇੱਕ ਨੌਜਵਾਨ ਵੱਲੋਂ ਫਾਹ ਲੈਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਨੌਜਵਾਨ ਹਰਿਆਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਵਿਕਾਸ ਵਜੋਂ ਪਛਾਣ ਹੋਈ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਪ੍ਰਕਾਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਮ੍ਰਿਤਕ ਵਿਕਾਸ 8 ਤਾਰੀਕ ਨੂੰ ਅੰਮ੍ਰਿਤਸਰ ਆਇਆ ਸੀ। ਅਤੇ ਕਿਰਾਏ ‘ਤੇ ਕਮਰਾ ਲੈਕੇ ਇੱਕ ਨਿੱਜੀ ਵਿੱਚ ਰਹਿ ਰਿਹਾ ਸੀ।

ਅੰਮ੍ਰਿਤਸਰ: ਨਿੱਜੀ ਹੋਟਲ ਵਿੱਚ ਨੌਜਵਾਨ ਨੇ ਕੀਤੀ ਖੁਦਕੁਸ਼ੀ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਣ ਹੋਟਲ ਮਾਲਿਕ ਨੇ ਦੱਸਿਆ ਕਿ ਮ੍ਰਿਤਕ ਦਾ ਕਮਰਾ ਨਾ ਖੁੱਲ੍ਹਣ ‘ਤੇ ਹੋਟਲ ਵਾਲਿਆ ਨੂੰ ਸ਼ੌਕ ਹੋਇਆ, ਕਿ ਨੌਜਵਾਨ ਸ਼ਾਇਦ ਠੀਕ ਨਹੀਂ ਹੈ। ਜਦੋਂ ਹੋਟਲ ਦੇ ਵਰਕਰਾਂ ਵੱਲੋਂ ਰੂਮ ਦਾ ਦਰਵਾਜਾ ਖੋਲਿਆ ਤਾਂ ਕਮਰੇ ਅੰਦਰ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਜਾਂਚ ਅਧਿਕਾਰੀ ਮੁਤਾਬਿਕ ਖ਼ੁਦਕੁਸ਼ੀ ਕਿਉਂ ਕੀਤੀ ਗਈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।

ਹੋਟਲ ਵਿੱਚ ਖੁਦਕੁਸ਼ੀ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਸਗੋਂ ਪਹਿਲਾਂ ਵੀ ਕਈ ਮਾਮਲੇ ਅਜਿਹੇ ਸਾਹਮਣੇ ਆ ਚੁੱਕੇ ਹਨ। ਕਿ ਨੌਜਵਾਨਾਂ ਵੱਲੋਂ ਪਹਿਲਾਂ ਹੋਟਲ ਬੁੱਕ ਕੀਤਾ ਜਾਦਾ ਹੈ। ਫਿਰ ਉੱਥੇ ਹੀ ਆਪਣੀ ਜੀਵਨ ਲੀਲਾ ਆਪਣੇ ਹੱਥੀ ਖ਼ਤਮ ਕਰ ਲਈ ਜਾਂਦੀ ਹੈ।
ਇਹ ਵੀ ਪੜ੍ਹੋ:2 ਮਾਸੂਮਾਂ ਨੇ ਗਲਤੀਆਂ ਨਾਲ ਨਿਗਲਿਆ ਜਹਿਰ, ਇੱਕ ਦੀ ਮੌਤ, ਇੱਕ ਗੰਭੀਰ

ETV Bharat Logo

Copyright © 2024 Ushodaya Enterprises Pvt. Ltd., All Rights Reserved.