ਅੰਮ੍ਰਿਤਸਰ: ਜੰਡਿਆਲਾ ਗੁਰੂ ਕਣਕ ਭੰਡਾਰ ਘੱਟ ਹੋਣ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਖੁਰਾਕ ਤੇ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਜ਼ਿਲ੍ਹਾ ਫੂਡ ਸਪਲਾਈ ਅਫਸਰ (DFSO) ਤੇ ਸਹਾਇਕ ਫੂਡ ਸਪਲਾਈ ਅਫਸਰ (AFSO) ਨੂੰ ਮੁਅੱਤਲ ਕਰ ਦਿੱਤਾ ਹੈ।
ਮਾਮਲਾ 20 ਕਰੋੜ ਰੁਪਏ ਦੇ ਸਰਕਾਰੀ ਅਨਾਜ ਦਾ ਹੈ। ਜਿਸ ’ਚ ਸਰਕਾਰੀ ਦਬਾਅ ਦੇ ਚੱਲਦੇ ਦੋ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਮਾਮਲੇ ’ਚ ਇੰਸਪੈਕਟਰ ਜਸਦੇਵ ਸਿੰਘ ਦਾ ਵੀ ਨਾਂ ਸਾਹਮਣੇ ਆਇਆ ਹੈ। ਜਸਦੇਵ ਸਿੰਘ ਕਾਂਗਰਸ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਭਾਂਜਾ ਹੈ।
ਦੱਸ ਦਈਏ ਕਿ ਖੁਰਾਕ ਤੇ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਫੂਡ ਸਪਲਾਈ ਅਫਸਰ (DFSO) ਤੇ ਸਹਾਇਕ ਫੂਡ ਸਪਲਾਈ ਅਫਸਰ (AFSO) ਨੂੰ ਮੁਅੱਤਲ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਸੁਪਰਵਾਈਜ਼ਰੀ ਲਾਪਤਾ ਹੋਣ ਕਾਰਨ ਡੀਐਫਐਸਸੀ ਰਿਸ਼ੀ ਰਾਜ ਮਹਿਰਾ ਅਤੇ ਜਸਜੀਤ ਕੌਰ (ਸਾਬਕਾ ਡੀਐਫਐਸਸੀ) ਦੇ ਖਿਲਾਫ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।
ਇਹ ਵੀ ਪੜੋ: ਸੂਬੇ 'ਚ ਸਰੇਆਮ ਕਤਲ ਸਰਕਾਰ ਲਈ ਸ਼ਰਮ ਦੀ ਗੱਲ: ਸੁਖਜਿੰਦਰ ਰੰਧਾਵਾ