ਅੰਮ੍ਰਿਤਸਰ: ਸੂਬੇ ਦੇ ਵਿੱਚ ਵੱਖ ਵੱਖ ਹਿੱਸਿਆਂ ਦੇ ਵਿੱਚ ਮੌਸਮ ਦਾ ਮਿਜਾਜ਼ ਬਦਲਿਆ ਦਿਖਾਈ ਦਿੱਤਾ ਹੈ। ਮੀਂਹ ਨੂੰ ਲੈਕੇ ਆਮ ਲੋਕਾਂ ਨੇ ਅੱਤ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਇਸ ਦੌਰਾਨ ਕਈ ਲੋਕ ਆਪਣੀ ਖੁਸ਼ੀ ਦਾ ਇਜਹਾਰ ਕਰਦੇ ਵੀ ਨਜ਼ਰ ਆਏ।
ਅੰਮ੍ਰਿਤਸਰ ਵਿੱਚ ਪਏ ਭਾਰੀ ਮੀਂਹ ਦੇ ਕਾਰਨ ਲੋਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੀਂਹ ਨੂੰ ਲੈਕੇ ਲੋਕਾਂ ਦਾ ਕਹਿਣੈ ਕਿ ਇਸ ਅੱਤ ਦੀ ਗਰਮੀ ਚ ਇਸ ਮੀਂਹ ਨਾਲ ਹਰ ਇੱਕ ਖੁਸ਼ ਹੈ ਕਿਉਂਕਿ ਪਿਛਲੇ ਦਿਨ੍ਹਾਂ ਤੋਂ ਪੈ ਰਹੀ ਗਰਮੀ ਕਾਰਨ ਹੋ ਗਈ ਪਰੇਸ਼ਾਨ ਹੋ ਰਿਹਾ ਸੀ।
ਇਸ ਸੰਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਵਸਨੀਕ ਡਾ. ਗੁਲਜਾਰੀ ਲਾਲ ਨੇ ਦੱਸਿਆ ਕਿ ਬੀਤੇ ਦਿਨਾਂ ਵਿੱਚ ਪਈ ਗਰਮੀ ਨੇ ਲੋਕਾਂ ਦਾ ਜਿਊਣਾ ਅਤੇ ਅੰਦਰ ਬਾਹਰ ਨਿਕਲਣਾ ਦੁਸ਼ਵਾਰ ਕੀਤਾ ਹੋਇਆ ਸੀ ਪਰ ਅੱਜ ਪਏ ਮੀਂਹ ਨਾਲ ਮੌਸਮ ਖੁਸ਼ਨੁਮਾ ਹੋਣ ਨਾਲ ਥੋੜ੍ਹੀ ਰਾਹਤ ਮਹਿਸੂਸ ਹੋ ਰਹੀ ਹੈ। ਜਿਸਦੇ ਚਲਦੇ ਲੋਕ ਬਾਹਰ ਨਿਕਲ ਕੇ ਮੌਸਮ ਦਾ ਆਨੰਦ ਮਾਣ ਰਹੇ ਹਨ।
ਇਸ ਪਏ ਮੀਂਹ ਨੂੰ ਲੈਕੇ ਕਿਸਾਨਾਂ ਦੇ ਚਿਹਰਿਆਂ ‘ਤੇ ਵੀ ਰੌਣਕ ਦਿਖਾਈ ਦਿੱਤੀ ਹੈ ਕਿਉਂਕਿ ਇਸ ਝੋਨੇ ਦੇ ਸੀਜਨ ਦੇ ਵਿੱਚ ਕਿਸਾਨਾਂ ਨੂੰ ਪਾਣੀ ਦੀ ਵੱਡੀ ਲੋੜ ਸੀ ਜਿਸ ਕਾਰਨ ਝੋਨਾ ‘ਚੋਂ ਪਾਣੀ ਸੁੱਕ ਰਿਹਾ ਸੀ। ਕਿਸਾਨਾਂ ਦਾ ਕਹਿਣੈ ਕਿ ਇਸ ਮੀਂਹ ਦੇ ਕਾਰਨ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ।