ਅੰਮ੍ਰਿਤਸਰ: ਕੋਰੋਨਾ ਕਾਲ ਦੌਰਾਨ ਪਿਛਲੇ ਸਾਲ ਤੋਂ ਹੀ ਸਾਰੀਆਂ ਧਾਰਮਿਕ ਯਾਤਰਾਵਾਂ ਬੰਦ ਹਨ ਜਿਸ ਦੇ ਚਲਦੇ ਅਮਰਨਾਥ ਯਾਤਰਾ ਵੀ ਬੰਦ ਹੈ ਅਤੇ ਹੁਣ ਜੈ ਸ਼ਿਵ ਦੀਪ ਸੇਵਾ ਸੋਸਾਇਟੀ ਵੱਲੋਂ ਅਮਰਨਾਥ ਦੀ ਯਾਤਰਾ ਖੋਲ੍ਹਣ ਲਈ ਅੰਮ੍ਰਿਤਸਰ ਵਿਚ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਖ-ਵੱਖ ਹਿੰਦੂ ਸੰਗਠਨਾਂ ਦੀਆਂ ਜਥੇਬੰਦੀਆਂ ਨੇ ਭਾਗ ਲਿਆ। ਇਸ ਦੌਰਾਨ ਉਨ੍ਹਾਂ ਦੇ ਵੱਲੋਂ ਅਮਰਨਾਥ ਯਾਤਰਾ ਖੋਲ੍ਹਣ ਲਈ ਸਰਕਾਰ ਅੱਗੇ ਅਪੀਲ ਕੀਤੀ ਗਈ ਕਿ ਜਲਦ ਅਮਰਨਾਥ ਦੀ ਯਾਤਰਾ ਖੋਲ੍ਹੀ ਜਾਵੇ ਤਾਂ ਜੋ ਸ਼ਰਧਾਲੂ ਆਪਣੇ ਸ਼ਿਵ ਦੇ ਦਰਸ਼ਨ ਕਰ ਸਕਣ ਤੇ ਪੂਜਾ ਕਰ ਸਕਣ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਮੰਦਿਰਾਂ ਦੇ ਰਸਤੇ ਹੁਣ ਸਰਕਾਰਾਂ ਵੱਲੋਂ ਖੋਲ੍ਹੇ ਗਏ ਹਨ ਪਰ ਅਮਰਨਾਥ ਦੀ ਯਾਤਰਾ ਸਰਕਾਰ ਵੱਲੋਂ ਅਜੇ ਤੱਕ ਨਹੀਂ ਖੋਲ੍ਹੀ ਗਈ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਸਾਲ ਕੋਰੋਨਾ ਦਾ ਕਹਿਰ ਬਹੁਤ ਜ਼ਿਆਦਾ ਘਟ ਚੁੱਕਾ ਹੈ ਅਤੇ ਸਰਕਾਰ ਅੱਗੇ ਉਹ ਬੇਨਤੀ ਕਰਦੇ ਹਨ ਕਿ ਹੁਣ ਅਮਰਨਾਥ ਦੀ ਯਾਤਰਾ ਖੋਲ੍ਹੀ ਜਾਵੇ।
ਉਨ੍ਹਾਂ ਨਾਲ ਹੀ ਕਿਹਾ ਕਿ ਮੰਦਿਰ, ਮਸਜਿਦਾਂ ਹੁਣ ਤੱਕ ਸਰਕਾਰ ਵੱਲੋਂ ਖੋਲ੍ਹ ਦਿੱਤੀਆਂ ਗਈਆਂ ਹਨ ਪਰ ਅਮਰਨਾਥ ਦੀ ਯਾਤਰਾ ਅਜੇ ਤੱਕ ਨਹੀਂ ਖੋਲ੍ਹੀ ਗਈ। ਸ਼ਰਧਾਲੂਆਂ ਨੇ ਕਿਹਾ ਕਿ ਜੇ ਅਮਰਨਾਥ ਯਾਤਰਾ ਬਹਾਲ ਨਹੀਂ ਹੁੰਦੀ ਤਾਂ ਸਮਝਿਆ ਜਾਏਗਾ ਤਾਂ ਫਿਰ ਵੱਡੇ ਪੱਧਰ ਦੇ ਉੱਪਰ ਸੰਘਰਸ਼ ਕਰਨਗੇ।
ਇਹ ਵੀ ਪੜ੍ਹੋ:ਕਿਸਾਨਾਂ ਨੇ ਹਰਿਆਣਾ ਦੇ ਮੰਤਰੀ ਬਨਵਾਰੀ ਲਾਲ ਨੂੰ ਪਾਇਆ ਵਕਤ, ਪੁਲਿਸ ਨਾਲ ਵੀ ਹੋਈ ਝੜਪ