ਅੰਮ੍ਰਿਤਸਰ: ਮਾੜੇ ਅਨਸਰਾਂ ਉੱਤੇ ਠੱਲ ਪਾਉਣ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਚੌਕਸੀ ਵਧਾਈ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ 25 ਦਸੰਬਰ ਅਤੇ ਨਵੇਂ ਸਾਲ ਦੇ ਦਿਨ ਵੱਡੀ ਗਿਣਤੀ ਵਿੱਚ ਯਾਤਰੀ ਅੰਮ੍ਰਿਤਸਰ ਪਹੁੰਚਦੇ ਹਨ ਅਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਦੇ ਹਨ। ਇਸ ਦੌਰਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਣੇ ਹੋਟਲਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਯਾਤਰੀ ਆ ਕੇ ਰੁਕਦੇ ਹਨ। ਇਸ ਦੌਰਾਨ ਅੰਮ੍ਰਿਤਸਰ ਪੁਲਿਸ ਵੱਲੋਂ ਇਹਨਾਂ ਹੋਟਲਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ। ਜਿਸ ਦੇ ਚਲਦੇ ਪੁਲਿਸ ਵੱਲੋਂ ਵੱਖ-ਵੱਖ ਹੋਟਲਾਂ ਚ ਜਾ ਕੇ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੇ ਆਈਡੀ ਪ੍ਰੂਫ ਦੇਖੇ ਗਏ। ਇਸ ਦੌਰਾਨ ਹੋਟਲ ਮੈਨਜਰਾਂ ਨੂੰ ਆਪਣੇ ਰਜਿਸਟਰਡ ਕੰਪਲੀਟ ਕਰਨ ਦੇ ਹੁਕਮ ਦਿੱਤੇ ਗਏ। (Police Raid in amritsar hotels Near Golden Temple).
ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਏ: ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਸ਼ਿਵਦਰਸ਼ਨ ਸਿੰਘ ਮੈਂ ਕਿਹਾ ਕਿ ਨਵਾਂ ਸਾਲ ਅਤੇ 25 ਦਸੰਬਰ ਮੌਕੇ ਵੱਡੀ ਗਿਣਤੀ 'ਚ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚਦੇ ਹਨ, ਇਸ ਦੌਰਾਨ ਲੋਕ ਨਜ਼ਦੀਕੀ ਹੋਟਲਾਂ ਵਿੱਚ ਸਟੇ ਕਰਦੇ ਹਨ ਅਤੇ ਭੀੜ ਜਿਆਦਾ ਹੋਣ ਕਰਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਏ। ਇਸ ਦੇ ਲਈ ਹੋਟਲਾਂ ਦੇ ਵਿੱਚ ਚੈਕਿੰਗ ਕਰ ਰਹੇ ਹਨ ਅਤੇ ਹੋਟਲ ਦੇ ਮੈਨਜਰਾਂ ਨੂੰ ਸੁਚੇਤ ਕਰ ਰਹੇ ਹਨ। ਜਿਸ ਵੀ ਵਿਅਕਤੀ ਨੂੰ ਹੋਟਲ ਵਿੱਚ ਰੁਕਣ ਲਈ ਕਮਰਾ ਦਿੰਦੇ ਹਨ, ਉਸ ਦੇ ਆਈਡੀ ਪਰੂਫ ਪੂਰੇ ਲਏ ਜਾਣ ਅਤੇ ਉਸ ਦੀ ਰਜਿਸਟਰੇਸ਼ਨ ਪੂਰੀ ਤਰੀਕੇ ਕੀਤੀ ਜਾਵੇ ਤਾਂ ਜੋ ਕਿ ਲੋੜ ਪੈਣ ਤੇ ਉਸਦੀ ਜਾਂਚ ਕੀਤੀ ਜਾ ਸਕੇ। ਇਸ ਦੇ ਨਾਲ ਹੀ ਪੁਲਿਸ ਵੱਲੋਂ ਹੋਟਲ ਮੈਨਜਰਾਂ ਨੂੰ ਹਦਾਇਤ ਦਿੱਤੀ ਗਈ ਕਿ ਅਗਰ ਕੋਈ ਸ਼ੱਕੀ ਵਿਅਕਤੀ ਉਹਨਾਂ ਦੀ ਨਜ਼ਰ ਵਿੱਚ ਆਉਂਦਾ ਹੈ ਤੇ ਉਹ ਤੁਰੰਤ ਲੋਕਲ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਕਿ ਸਮੇਂ ਰਹਿੰਦਿਆਂ ਹੀ ਉਸਦੀ ਜਾਂਚ ਕੀਤੀ ਜਾ ਸਕੇ। (Police Raid in Hotels).
- ਅੰਮ੍ਰਿਤਸਰ 'ਚ ਜੀਆਰਪੀ ਪੁਲਿਸ ਮੁਲਾਜਮ ਸ਼ਮਸ਼ੇਰ ਸਿੰਘ ਦੀ ਭੇਦਭਰੇ ਹਾਲਾਤਾਂ 'ਚ ਮੌਤ, ਮ੍ਰਿਤਕ ਦੇ ਸਹੁਰਿਆਂ ਉੱਤੇ ਕਤਲ ਕਰਨ ਦੇ ਇਲਜ਼ਾਮ
- Kapurthala Police Action : ਵੱਖ-ਵੱਖ ਮਾਮਲਿਆਂ 'ਚ ਕਪੂਰਥਲਾ ਪੁਲਿਸ ਨੇ 9 ਮੁਲਜ਼ਮਾਂ ਨੂੰ ਕੀਤਾ ਕਾਬੂ, ਕਈ ਅਪਰਾਧਿਕ ਵਾਰਦਾਤਾਂ 'ਚ ਸਨ ਲੋੜੀਂਦੇ
- ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦਾ ਪੰਜਾਬ 'ਚ 'ਆਪ' ਨਾਲ ਗਠਜੋੜ ਕਰਨ ਤੋਂ ਇਨਕਾਰ, ਕਿਹਾ- 'ਆਪ' ਨਾਲ ਗਠਜੋੜ ਕਰਨ ਦਾ ਕਾਂਗਰਸ ਨੂੰ ਹੋਵੇਗਾ ਨੁਕਸਾਨ
18 ਦਸੰਬਰ ਵਾਲੇ ਦਿਨ ਬੇਅਦਬੀ ਦੀ ਘਟਨਾ ਵਾਪਰੀ : ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਸਰਦੀਆਂ ਦੇ ਦਿਨਾਂ ਵਿੱਚ 18 ਦਸੰਬਰ ਵਾਲੇ ਦਿਨ ਦਰਬਾਰ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਸੀ ਅਤੇ ਉਸ ਘਟਨਾ ਦੇ ਆਰੋਪੀ ਨੂੰ ਦਰਬਾਰ ਸਾਹਿਬ ਦੇ ਨਜ਼ਦੀਕ ਹੀ ਹੋਟਲਾਂ ਦੇ ਵਿੱਚ ਦੇਖੇ ਜਾਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਹੁਣ ਜਦੋਂ ਵੀ ਸਰਦੀਆਂ ਦੇ ਵਿੱਚ ਜਾਂ ਕੋਈ ਵੀ ਤਿਉਹਾਰ ਦਾ ਸੀਜਨ ਆਉਂਦਾ ਹੈ ਤਾਂ ਪੁਲਿਸ ਵੱਲੋਂ ਦਰਬਾਰ ਸਾਹਿਬ ਦੇ ਨਜ਼ਦੀਕੀ ਹੋਟਲਾਂ ਦੇ ਵਿੱਚ ਜਾ ਕੇ ਪੂਰੀ ਚੈਕਿੰਗ ਕੀਤੀ ਜਾਂਦੀ ਹੈ। ਨਾਲ ਹੀ ਦੇਖਿਆ ਜਾਂਦਾ ਹੈ ਕਿ ਇਹਨਾਂ ਹੋਟਲਾਂ ਦੇ ਸੀਸੀਟੀਵੀ ਠੀਕ ਹਾਲਤ ਵਿੱਚ ਚਲਦੇ ਹਨ ਕਿ ਨਹੀਂ। ਹੋਟਲ ਮੈਨੇਜਰਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਹਰ ਇੱਕ ਯਾਤਰੀ ਜੋ ਉਹਨਾਂ ਦੇ ਹੋਟਲ ਵਿੱਚ ਰੁਕਦਾ ਹੈ ਉਸਦੇ ਪੂਰੇ ਡਾਕੂਮੈਂਟ ਲੈ ਕੇ ਉਸਦੀ ਰਜਿਸਟਰੇਸ਼ਨ ਕਰਨ ਤਾਂ ਜੋ ਕਿ ਲੋੜ ਪੈਣ ਤੇ ਸ਼ੱਕੀ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ।