ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਖਤਮ ਕਰਨ ਵਾਸਤੇ ਹੁਣ ਪੰਜਾਬ ਪੁਲਿਸ ਵੱਲੋਂ ਛਾਪੇਮਾਰੀਆਂ ਕੀਤੀਆ ਜਾ ਰਹੀਆਂ ਹਨ। ਉੱਥੇ ਹੀ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਵਿੱਚ ਇੱਕ ਨਿੱਜੀ ਹੋਟਲ ਵਿੱਚ ਇੱਕ ਦੇਹ ਵਪਾਰ ਦਾ ਧੰਦਾ ਚੱਲ ਰਹੇ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ। ਜਦੋਂ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ਉੱਤੇ ਇੱਕ ਹੋਟਲ ਵਿੱਚ ਛਾਪਾ ਮਾਰਿਆ ਗਿਆ ਅਤੇ ਉੱਥੋਂ 5 ਮੁੰਡੇ ਅਤੇ 5 ਕੁੜੀਆਂ ਬਰਾਮਦ ਕੀਤੀਆਂ ਗਈਆਂ ਹਨ। Amritsar police busted a sex racket
ਇਸ ਦੌਰਾਨ ਹੀ ਗੱਲਬਾਤ ਕਰਦਿਆ ਪੁਲਿਸ ਅਧਿਕਾਰੀ ਦੇ ਮੁਤਾਬਕ ਇਕ ਸੂਚਨਾ ਦੇ ਆਧਾਰ 'ਤੇ ਦੇਰ ਰਾਤ ਹੋਟਲ 'ਤੇ ਛਾਪਾ ਮਾਰਿਆ ਤਾਂ ਛਾਪੇਮਾਰੀ ਦੌਰਾਨ ਹੋਟਲ 'ਚ ਸਾਨੂੰ 5 ਲੜਕੇ ਅਤੇ 5 ਲੜਕੀਆਂ ਮਿਲੀਆਂ, ਜਿਨ੍ਹਾਂ ਨੂੰ ਅਸੀਂ ਤੁਰੰਤ ਗ੍ਰਿਫਤਾਰ ਕਰ ਲਿਆ। ਕੁਝ ਲੜਕਿਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਕੁਝ ਲੜਕੇ ਜੰਮੂ ਦੇ ਰਹਿਣ ਵਾਲੇ ਸਨ, ਇਨ੍ਹਾਂ ਵਿੱਚੋਂ ਕੁਝ ਲੜਕੇ ਵਿਆਹ ਸਮੇਂ ਅੰਮ੍ਰਿਤਸਰ ਆਏ ਸਨ, ਜੋ ਕਿ ਰਾਣੀ ਕਾ ਬਾਗ ਵਿੱਚ ਕੁੜੀਆਂ ਨਾਲ ਰੰਗਰਲੀਆਂ ਮਨਾ ਰਹੇ ਸਨ। ਜਿਸ ਨੂੰ ਅਸੀਂ ਪ੍ਰਾਈਵੇਟ ਹੋਟਲ ਵਿੱਚੋਂ ਮੌਕੇ 'ਤੇ ਕਾਬੂ ਕਰ ਲਿਆ।
ਇਸ ਤੋਂ ਇਲਾਵਾ ਸਬ-ਇੰਸਪੈਕਟਰ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਫੜੀਆਂ ਗਈਆਂ ਲੜਕੀਆਂ ਪਹਿਲਾਂ ਹੀ ਹੋਟਲ 'ਚ ਰਹਿ ਰਹੀਆਂ ਹਨ, ਜਿਨ੍ਹਾਂ ਦਾ ਦੇਹ ਵਪਾਰ ਦਾ ਧੰਦਾ ਹੈ, ਹੋਟਲ ਵਾਲੇ ਗਾਹਕ ਨੂੰ ਲੜਕੀਆਂ ਮੁਹੱਈਆ ਕਰਵਾਉਂਦੇ ਹਨ ਅਤੇ 500 ਰੁਪਏ ਲਏ ਜਾਂਦੇ ਹਨ | ਲੜਕੀ ਦੇ ਗ੍ਰਾਹਕ ਤੋਂ ਜਿਸ ਦੀ ਸੂਚਨਾ ਸਾਨੂੰ ਮਿਲੀ ਅਤੇ ਸੂਚਨਾ ਮਿਲਦੇ ਹੀ ਅਸੀਂ ਹੋਟਲ 'ਚ ਜਾ ਕੇ ਛਾਪੇਮਾਰੀ ਦੌਰਾਨ ਇਨ੍ਹਾਂ ਸਾਰਿਆਂ ਨੂੰ ਫੜ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ।
ਇੱਥੇ ਜ਼ਿਕਰਯੋਗ ਹੈ ਕਿ ਰੋਜ਼ਾਨਾ ਅੰਮ੍ਰਿਤਸਰ ਵਿੱਚ ਲਗਾਤਾਰ ਇਹ ਦੇਹ ਵਪਾਰ ਦਾ ਧੰਦਾ ਵੱਧ ਰਿਹਾ ਹੈ ਅਤੇ ਇਸ ਨੂੰ ਖ਼ਤਮ ਕਰਨ ਵਾਸਤੇ ਹੁਣ ਪੰਜਾਬ ਪੁਲਿਸ ਵੱਲੋਂ ਵੀ ਹੋਣਾ ਹੋਟਲਾਂ ਵਿਚ ਛਾਪੇਮਾਰੀ ਕਰ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਲੇਕਿਨ ਗੱਲ ਕੀਤੀ ਜਾਵੇ ਤਾਂ ਸੁਪਰੀਮ ਕੋਰਟ ਵੱਲੋਂ ਫੈਸਲਾ ਦਿੱਤਾ ਗਿਆ ਹੈ ਕਿ ਕੋਈ ਵੀ ਔਰਤ ਆਪਣਾ ਜਿਸਮਾਨੀ ਧੰਦਾ ਕਰ ਸਕਦੀ ਹੈ ਅਤੇ ਕੋਈ ਵੀ ਉਸ ਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਦਾ।
ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਨ੍ਹਾਂ ਦੇ ਖ਼ਿਲਾਫ਼ ਕੀ ਕਾਰਵਾਈ ਕਰਦੀ ਹੈ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਵੀ ਅਦਾਲਤ ਇਹਨਾਂ ਨੂੰ ਦੋਸ਼ੀ ਠਹਿਰਾਉਂਦਾ ਹੈ ਜਾਂ ਇਹਨਾਂ ਨੂੰ ਮੁਆਫੀ ਦਿੱਤੀ ਜਾਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜਿਸ ਜਗ੍ਹਾ ਉੱਤੇ ਇਹ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ, ਉਸ ਤੋਂ ਕੁਝ ਕਦਮ ਦੂਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦਾ ਘਰ ਵੀ ਹੈ ਅਤੇ ਇਸ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਰਹਿੰਦੀ ਹੈ।
ਇਹ ਵੀ ਪੜੋ:- ਗੱਡੀ ਨਾਲ ਟੱਕਰ ਮਗਰੋਂ ਬੁੱਲਟ ਮੋਟਰਸਾਈਕਲ ਸਮੇਤ 2 ਨੌਜਵਾਨ ਜ਼ਿੰਦਾ ਸੜੇ !