ਅੰਮ੍ਰਿਤਸਰ : ਅੰਮ੍ਰਿਤਸਰ ਸੀਆਈਏ ਸਟਾਫ ਪੁਲਿਸ ਨੇ ਢਾਈ ਕਿੱਲੋ ਹੈਰੋਇਨ ਸਮੇਤ ਤੇ 13 ਲੱਖ 54 ਦੀ ਡਰੱਗ ਮਨੀ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਈਸਟ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਸੀਆਈਏ ਸਟਾਫ ਨੂੰ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਕੁਝ ਨੌਜਵਾਨ ਅੰਮ੍ਰਿਤਸਰ ਵਿੱਚ ਵੱਖ-ਵੱਖ ਥਾਵਾਂ ਤੇ ਵੇਚ ਰਹੇ ਹਨ।
ਈ-ਰਿਕਸ਼ਾ ਵਿੱਚ ਵੇਚਦੇ ਸੀ ਨਸ਼ਾ : ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਉੱਤੇ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਵਿਅਕਤੀ ਈ-ਰਿਕਸ਼ਾ ਚਲਾਉਂਦਾ ਹੈ ਅਤੇ ਇਹ ਈ-ਰਿਕਸ਼ਾ ਦੇ ਉੱਪਰ ਹੀ ਨਸ਼ਾ ਵੇਚਣ ਦਾ ਕੰਮ ਕਰਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਜਿਆਦਾਤਰ ਈ-ਰਿਕਸ਼ਾ ਨੂੰ ਚੈਕਿੰਗ ਲਈ ਘੱਟ ਹੀ ਰੋਕਿਆ ਜਾਂਦਾ ਹੈ। ਇਸ ਲਈ ਇਹਨਾਂ ਵੱਲੋਂ ਈ-ਰਿਕਸ਼ਾ ਦਾ ਸਹਾਰਾ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਇਹਨਾਂ ਤਿੰਨਾਂ ਦਾ ਜੋ ਮਾਸਟਰਮਾਇੰਡ ਸੰਦੀਪ ਸਿੰਘ ਸੀ, ਉਸਨੂੰ ਗ੍ਰਿਫਤਾਰ ਕਰਨਾ ਬਾਕੀ ਹੈ।
- FIR registered against Kulbir Zira: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਖਿਲਾਫ਼ ਮਾਮਲਾ ਦਰਜ, ਕਿਹਾ- ਖੁਦ ਦੇਵਾਂਗਾ ਗ੍ਰਿਫ਼ਤਾਰੀ
- PRTC Driver Daughter judge: ਡਰਾਈਵਰ ਦੀ ਧੀ ਕਿਰਨਦੀਪ ਕੌਰ ਨੇ ਜੱਜ ਬਣ ਬਚਪਨ ਦਾ ਸੁਪਨਾ ਕੀਤਾ ਪੂਰਾ, ਘਰ 'ਚ ਵਿਆਹ ਵਰਗਾ ਮਾਹੌਲ
- Raj Kumar Verka Return: ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੀ ਘਰ ਵਾਪਸੀ, ਭਾਜਪਾ ਛੱਡ ਮੁੜ ਕਾਂਗਰਸ 'ਚ ਸ਼ਾਮਲ
ਫਿਲਹਾਲ ਪੁਲਿਸ ਵੱਲੋਂ ਅਰਸ਼ ਮੱਟੂ ਤੇ ਉਸਦੇ ਦੋ ਸਾਥੀਆਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਕੋਲੋਂ ਪਹਿਲਾਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਬਾਅਦ ਵਿੱਚ ਸਖਤੀ ਨਾਲ ਪੁੱਛਗਿੱਛ ਕਰਨ 'ਤੇ ਡੇਢ ਕਿੱਲੋ ਹੈਰੋਇਨ ਇਹਨਾਂ ਵੱਲੋਂ ਹੋਰ ਪੁਲਿਸ ਨੂੰ ਬਰਾਮਦ ਕਰਵਾਈ ਗਈ। ਇਸ ਤੋਂ ਇਲਾਵਾ 13 ਲੱਖ 54 ਹਜ਼ਾਰ ਦੀ ਡਰੱਗ ਮਣੀ ਵੀ ਇਹਨਾਂ ਤੋਂ ਬਰਾਮਦ ਹੋਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਤਿੰਨਾਂ ਵਿਅਕਤੀਆਂ ਦਾ ਅਦਾਲਤ ਤੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਿਲ ਹੋਇਆ ਹੈ। ਇਹਨਾਂ ਤੋਂ ਹੋਰ ਸਖਤੀ ਨਾਲ ਪੁੱਛਗਿਛ ਵੀ ਕੀਤੀ ਜਾ ਰਹੀ ਪੁਲਿਸ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ ਤੋਂ ਹੈਰੋਇਨ ਮੰਗਾ ਕੇ ਵੇਚਣ ਦਾ ਕੰਮ ਕਰਦੇ ਸਨ ਅਤੇ ਫਿਲਹਾਲ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਪਾਕਿਸਤਾਨ ਨਾਲ ਕਿਸ ਤਰੀਕੇ ਦੇ ਸੰਬੰਧ ਹਨ।