ETV Bharat / state

Amritsar Police Arrested Person: ਪੁਲਿਸ ਨੇ ਨਸ਼ੀਲੇ ਟੀਕਿਆਂ ਅਤੇ ਗੋਲੀਆਂ ਸਣੇ ਵਿਅਕਤੀ ਕੀਤਾ ਗ੍ਰਿਫ਼ਤਾਰ - 46 ਹਜ਼ਾਰ ਨਸ਼ੀਲੇ ਟੀਕੇ 19 ਹਜ਼ਾਰ ਨਸ਼ੀਲੇ ਕੈਪਸੂਲ

ਸੂਬੇ 'ਚ ਵੱਧ ਰਹੇ ਨਸ਼ੇ 'ਤੇ ਠੱਲ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ।

ਅੰਮ੍ਰਿਤਸਰ ਪੁਲਿਸ ਵੱਲੋਂ 46000 ਨਸ਼ੀਲੇ ਟੀਕਿਆਂ ਅਤੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਸਣੇ ਵਿਅਕਤੀ ਗ੍ਰਿਫ਼ਤਾਰ

author img

By

Published : Feb 21, 2023, 12:57 PM IST

ਪੁਲਿਸ ਨੇ ਨਸ਼ੀਲੇ ਟੀਕਿਆਂ ਅਤੇ ਗੋਲੀਆਂ ਸਣੇ ਵਿਅਕਤੀ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ: ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਖ਼ਤਮ ਕਰਨ ਲਈ ਲਗਾਤਾਰ ਹੀ ਪੰਜਾਬ ਪੁਲਿਸ ਨਸ਼ੇ ਦੇ ਸੌਦਾਗਰਾਂ ਉੱਪਰ ਮਾਮਲੇ ਦਰਜ ਕਰਨ 'ਚ ਲੱਗੀ ਹੋਈ ਹੈ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਇਸੇ ਮੁਹਿੰਮ ਜਰੀਏ ਪੰਜਾਬ ਵਿੱਚ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬ ਹੋਈ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਆਈ.ਪੀ.ਐੱਸ ਜਸਕਰਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23 ਦਸੰਬਰ 2022 ਨੂੰ ਥਾਣਾ ਏ ਡਵੀਜ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੀ ਤਫ਼ਤੀਸ ਦੌਰਾਨ ਹੁਣ ਤੱਕ 8 ਲੱਖ ਨਸ਼ੀਲੇ ਕੈਪਸੂਲ ਅਤੇ ਟੀਕਿਆਂ ਦੀ ਬਰਾਮਦਗੀ ਹੋ ਚੁੱਕੀ ਹੈ। ਦਿੱਲੀ ਵਿਖੇ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਣਾਉਣ ਵਾਲੇ ਨਿਰਮਾਤਾ ਸਣੇ ਸੱਤ ਵਿਅਕਤੀ ਗ੍ਰਿਫ਼ਤਾਰ ਵੀ ਕੀਤੇ ਜਾ ਚੁੱਕੇ ਹਨ।

ਕੀ-ਕੀ ਬਰਾਮਦ ਹੋਇਆ: ਇਸ ਮਾਮਲੇ ਵਿੱਚ ਇੱਕ ਹੋਰ ਸਫਲਤਾ ਪੁਲਿਸ ਨੂੰ ਉਦੋਂ ਮਿਲੀ ਜਦੋਂ ਦੇਹਰਾਦੂਨ ਤੋਂ ਮਨੋਜ ਕੁਮਾਰ ਸਾਹੂ ਨਾਮ ਦਾ ਵਿਅਕਤੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਜਿਸ ਕੋਲੋ 46 ਹਜ਼ਾਰ ਨਸ਼ੀਲੇ ਟੀਕੇ 19 ਹਜ਼ਾਰ ਨਸ਼ੀਲੇ ਕੈਪਸੂਲ ਅਤੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ । ਇਸ ਤੋਂ ਇਲਾਵਾ ਅੱਗੇ ਦੀ ਕਾਰਵਾਈ ਹਾਲੇ ਵੀ ਜਾਰੀ ਹੈ।

ਮੁਲਾਜ਼ਮਾਂ ਦਾ ਸਨਮਾਨ: ਕਮਿਸ਼ਨਰ ਸਾਹਿਬ ਨੇ ਦੱਸਿਆ ਕਿ ਇਸ ਦਾ ਸਿਹਰਾ ਏਡੀਸੀਪੀ ਅਭਿਮੰਨਿਊ ਅਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ । ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਤਫਤੀਸ਼ ਅਤੇ ਸਫਲਤਾ ਹਾਸਲ ਕਰਨ ਵਾਲੇ 10 ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਤਰ੍ਹਾਂ ਕਰਨ ਨਾਲ ਜਿੱਥੇ ਇਨ੍ਹਾਂ ਅਧਿਕਾਰੀਆਂ ਦੀ ਹੌਂਸਲਾ ਅਫ਼ਜ਼ਾਈ ਹੋਵੇਗੀ ਉੱਤੇ ਹੀ ਹੋਰ ਮਿਹਨਤ ਨਾਲ ਕੰਮ ਕਰਨ ਦਾ ਜਜ਼ਬਾ ਵੀ ਆਵੇਗਾ।

ਇਹ ਵੀ ਪੜ੍ਹੋ: NIA Raid in Punjab: NIA ਵੱਲੋਂ ਬਠਿੰਡਾ ਤੇ ਮੋਗਾ ਵਿੱਚ ਛਾਪੇਮਾਰੀ, ਗੈਂਗਸਟਰਾਂ ਦੇ ਫਰੋਲੇ ਘਰ

ETV Bharat Logo

Copyright © 2025 Ushodaya Enterprises Pvt. Ltd., All Rights Reserved.