ਅੰਮ੍ਰਿਤਸਰ: ਨਸ਼ਾ ਤਸਕਰੀ ਦੇ ਖਿਲਾਫ ਪੰਜਾਬ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਹੈ। ਹੁਣ ਅਮ੍ਰਿਤਸਰ ਪੁਲਿਸ ਨੇ ਉੱਤਰਾਖੰਡ, ਦਿੱਲੀ, ਬਿਹਾਰ ਤੋਂ ਅੰਤਰਰਾਜ਼ੀ ਨਸ਼ਾ ਤਸਕਰਾਂ ਵਿਚ ਲੱਗੇ ਹੋਏ ਲੋਕਾਂ ਨੂੰ ਨਸ਼ੇ ਦੀਆਂ ਗੋਲੀਆਂ ਅਤੇ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਹੈ। ਥਾਣਾ ਰਾਮਬਾਗ ਦੀ ਪੁਲਿਸ ਵੱਲੋਂ ਇਸ ਤੋਂ ਪਹਿਲਾਂ ਵੀ ਕੁੱਝ ਲੋਕਾਂ ਨੂੰ ਨਸ਼ੇ ਦੀਆਂ ਗੋਲੀਆਂ ਅਤੇ ਡਰੱਗ ਮਨੀ ਨਾਲ ਕਾਬੂ ਕੀਤਾ ਸੀ।
ਸਾਲ 2022 ਵਿੱਚ ਫੜ੍ਹੇ ਸੀ ਮੁਲਜਮ: ਪੁਲਿਸ ਤੋਂ ਮਿਲੀ ਜਾਣਕਾਰੀ ਥਾਣਾ ਰਾਮਬਾਗ ਦੀ ਪੁਲਿਸ ਵੱਲੋਂ ਇੱਕ ਮਾਮਲੇ ਵਿੱਚ ਪਿਛਲੇ ਸਾਲ 21 ਦਸੰਬਰ ਨੂੰ 2 ਮੁਲਜਮਾਂ ਨਿਸ਼ਾਨ ਸ਼ਰਮਾਂ ਅਤੇ ਰਾਜੀਵ ਕੁਮਾਰ ਉਰਫ਼ ਸੋਰਵ ਨੂੰ ਕਾਬੂ ਕਰਕੇ ਇਹਨਾਂ ਪਾਸੋਂ 29,920 ਨਸ਼ੀਲੀਆਂ ਗੋਲੀਆਂ ਅਤੇ 29,000/-ਰੁਪਏ ਡਰੱਗ ਮਨੀ ਬਰਾਮਦ ਕੀਤੀ ਸੀ।ਇਸ ਤੋਂ ਬਾਅਦ ਫੜੇ ਗਏ ਮੁਲਜਮ ਉਸਮਾਨ ਨੂੰ ਉਤਰਾਖੰਡ ਤੋਂ ਕਾਬੂ ਕਰਕੇ ਇਸ ਕੋਲੋਂ 4,05,000 ਨਸ਼ੀਲੇ ਕੈਪਸੂਲ ਗੋਲੀਆਂ ਬਰਾਮਦ ਕੀਤੇ ਗਏ। ਇਸਦੀ ਇਕ ਦਵਾਈਆਂ ਦੀ ਫੈਕਰਟੀ ਜੋ ਕਿ ਦੇਹਰਾਦੂਨ ਵਿਖੇ ਸੀ, ਉਸਨੂੰ ਵੀ ਸੀਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਸ਼ਹੀਦ ਕੁਲਦੀਪ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਮਾਨ, ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕੀਤਾ ਵੱਡਾ ਐਲਾਨ
ਕਈ ਸੂਬਿਆਂ ਵਿੱਚ ਹਨ ਗੋਦਾਮ: ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ 31 ਦਸੰਬਰ 2022 ਨੂੰ ਸੰਜੀਵ ਅਰੋੜਾ ਅਤੇ ਨੀਤਿਨ ਕੁਮਾਰ ਸਿੰਘ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ ਤੇ ਇਹਨਾਂ ਦੀ ਪੁੱਛਗਿੱਛ ਤੇ 7 ਜਨਵਰੀ 2023 ਰਿਸ਼ੀ ਕੁਮਾਰ ਨੂੰ ਦਿੱਲੀ ਤੋਂ ਫੜਿਆ ਗਿਆ। ਇਸ ਕੋਲੋਂ 4,00,000 ਰੁਪਏ ਦੀ ਡਰੰਗ ਮਨੀ ਬਰਾਮਦ ਹੋਈ। ਇਸਦੀ ਪੁੱਛਗਿੱਛ ਤੇ ਰਾਜਨ ਕੁਮਾਰ ਨੂੰ 8 ਜਨਵਰੀ ਨੂੰ ਸਪੈਸ਼ਲ ਪੁਲਿਸ ਟੀਮ ਵੱਲੋਂ ਬਿਹਾਰ ਸੂਬੇ ਤੋਂ ਕਾਬੂ ਕੀਤਾ ਗਿਆ। ਗ੍ਰਿਫਤਾਰ ਦੇਸੀ ਰਿਸੀ ਕੁਮਾਰ ਤੇ ਰਾਜਨ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਕ ਗੋਦਾਮ ਉੱਤਮ ਨਗਰ, ਸ਼ਿਵ ਵਿਹਾਰ, ਦਿੱਲੀ ਵਿੱਖੇ ਹੈ, ਜਿੱਥੇ ਹੋਰ ਨਸ਼ੇ ਦੀ ਖੇਪ ਹੈ।
ਜਾਅਲੀ ਕਾਗਜਾਂ ਨਾਲ ਵੇਚਦੇ ਸੀ ਦਵਾਈ: ਪੁਲਿਸ ਨੇ ਦੱਸਿਆ ਕਿ ਥਾਣਾ ਰਾਮਬਾਗ ਪੁਲਿਸ ਪਾਰਟੀ ਨੇ ਉੱਤਮ ਨਗਰ ਸ਼ਿਵ ਵਿਹਾਰ, ਦਿੱਲੀ ਵਿਖੇ ਗੋਦਾਮ ਤੇ ਰੇਡ ਕਰਕੇ 3,63,800 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ। ਇਹਨਾਂ ਚਾਰਾਂ ਪਾਸੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਾਅਲੀ ਦਸਤਾਵੇਜਾਂ ਦੇ ਅਧਾਰ ਤੇ ਦਵਾਈਆਂ ਖਰੀਦ ਤੇ ਵੇਚਣ ਸਬੰਧੀ ਡਿਸਟ੍ਰੀਬਿਊਟ ਕੰਪਨੀਆਂ ਬਣਾਈਆਂ ਸਨ ਤੇ ਇਹ ਫਾਰਮਾ ਕੰਪਨੀਆਂ ਪਾਸੋਂ ਗੋਲੀਆਂ ਤੇ ਕੈਪਸੂਲਾਂ ਦੀ ਖਰੀਦ ਕਰਦੇ ਸਨ ਪਰ ਅੱਗੇ ਇਹ ਜਾਅਲੀ ਬਿੱਲ ਕੱਟ ਕੇ ਵੇਚ ਦਿੰਦੇ ਸਨ।