ETV Bharat / state

Amritsar News: ਜੰਡਿਆਲਾ ਗੁਰੂ 'ਚ ਅਣਪਛਾਤਿਆਂ ਨੇ ਘਰ 'ਤੇ ਕੀਤੀ ਫਾਇਰਿੰਗ, ਪਰਿਵਾਰ ਨੇ ਮੰਗੀ ਸੁਰੱਖਿਆ

ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਤੋਂ ਜਿੱਥੇ ਇਕ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸਵੇਰੇ ਫਾਇਰਿੰਗ ਕੀਤੀ ਗਈ। ਮੋਟਰਸਾਈਕਲ ਉੱਤੇ ਸਵਾਰ ਹੋ ਕੇ ਕੁੱਝ ਨੌਜਵਾਨ ਆਏ ਅਤੇ ਉਹਨਾਂ ਨੇ ਅਚਾਨਕ ਹੀ ਘਰ ਦੇ ਬਾਹਰ ਲਲਕਾਰਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Amritsar News: Unidentified persons fired at the house in Jandiala Guru, the family sought protection
Amritsar News: ਜੰਡਿਆਲਾ ਗੁਰੂ 'ਚ ਅਣਪਛਾਤਿਆਂ ਨੇ ਘਰ 'ਤੇ ਕੀਤੀ ਫਾਇਰਿੰਗ,ਪਰਿਵਾਰ ਨੇ ਮੰਗੀ ਸੁਰੱਖਿਆ
author img

By

Published : Jun 23, 2023, 4:21 PM IST

Amritsar News: ਜੰਡਿਆਲਾ ਗੁਰੂ 'ਚ ਅਣਪਛਾਤਿਆਂ ਨੇ ਘਰ 'ਤੇ ਕੀਤੀ ਫਾਇਰਿੰਗ,ਪਰਿਵਾਰ ਨੇ ਮੰਗੀ ਸੁਰੱਖਿਆ

ਅੰਮ੍ਰਿਤਸਰ : ਪੰਜਾਬ ਵਿੱਚ ਲਗਾਤਾਰ ਅਪਰਾਧ ਵੱਧ ਰਹੇ ਹਨ। ਲਗਾਤਾਰ ਗੋਲੀਬਾਰੀ ਕੁੱਟਮਾਰ ਅਤੇ ਲੁੱਟ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਥੇ ਹੀ ਤਾਜ਼ਾ ਘਟਨਾ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਤੋਂ ਜਿੱਥੇ ਇਕ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੱਜ ਸਵੇਰੇ ਫਾਇਰਿੰਗ ਕੀਤੀ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕਾਂ ਨੇ ਦੱਸਿਆ ਕਿ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਕੁੱਝ ਨੌਜਵਾਨ ਆਏ ਅਤੇ ਉਹਨਾਂ ਨੇ ਅਚਾਨਕ ਹੀ ਘਰ ਦੇ ਬਾਹਰ ਲਲਕਾਰਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਆਪਣੇ ਚੇਹਰੇ ਕੱਪੜੇ ਨਾਲ ਢੱਕੇ ਹੋਏ ਸਨ ਤੇ ਉਨ੍ਹਾਂ ਵੱਲੋ ਚਾਰ ਤੋਂ ਪੰਜ ਦੇ ਕਰਿਬ ਫਾਇਰ ਕੀਤੇ ਗਏ।

ਸਵੇਰੇ ਕਰੀਬ 10 ਵਜੇ ਘਰ ਦੇ ਬਾਹਰ ਗੋਲੀਆਂ ਚਲਾਈਆਂ : ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਮੌਕੇ ਦੀ ਪੜਤਾਲ ਵਿੱਚ ਜੁਟ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਿਕ ਮੈਂਬਰ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਦਰਜੀ ਦਾ ਕੰਮ ਹੈ। ਕਿਸੇ ਨਾਲ ਕੋਈ ਲੜਾਈ ਝਗੜਾ ਵੀ ਨਹੀਂ ਹੈ। ਪਰ ਕੁਝ ਬਦਮਾਸ਼ਾਂ ਨੇ ਸਵੇਰੇ ਕਰੀਬ 10 ਵਜੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਜਿਸ ਨਾਲ ਉਹ ਸਹਿਮ ਗਏ। ਉਨ੍ਹਾਂ ਕਿਹਾ ਕਿ ਸਾਡੀ ਕਿਸੇ ਨਾਲ਼ ਵੀ ਕਿਸੇ ਤਰਾਂ ਦੀ ਕੋਈ ਵੀ ਰੰਜਿਸ਼ ਨਹੀਂ ਹੈ,ਸਾਨੂੰ ਨਹੀਂ ਪਤਾ ਕੀ ਉਹ ਕਿਉਂ ਹੋਏ ਸਨ ਤੇ ਕਿਸ ਲਈ ਗੋਲੀਆਂ ਚਲਾਈਆਂ ਗਈਆਂ। ਜੇਕਰ ਕੋਈ ਘਰ ਦੇ ਬਾਹਰ ਖੜਾ ਹੁੰਦਾ ਤੇ ਗੋਲ਼ੀ ਉਸ ਨੂੰ ਲੱਗ ਸਕਦੀ ਸੀ ਤੇ ਕੋਈ ਵੱਡਾ ਹਾਦਸਾ ਵੀ ਹੋ ਸੱਕਦਾ ਸੀ।

ਸੂਬੇ ਵਿੱਚ ਵੱਧ ਰਹੇ ਅਪਰਾਧ : ਉੱਥੇ ਹੀ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੌਕੇ 'ਤੇ ਜਾਂਚ ਕੀਤੀ ਜਾ ਰਹੀ ਹੈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਬਦਮਾਸ਼ਾਂ ਵੱਲੋਂ ਇਹ ਫਾਈਰਿੰਗ ਕਿਉਂ ਕੀਤੀ ਗਈ ਹੈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਕੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।ਜ਼ਿਕਰਯੋਗ ਹੈ ਕਿ ਸੂਬੇ ਵਿੱਚ ਵੱਧ ਰਹੇ ਅਪਰਾਧ ਲੋਕਾਂ ਦਾ ਜਿਉਣਾਂ ਮੁਹਾਲ ਕਰ ਰਹੇ ਹਨ। ਅਜਿਹਾ ਹਾਲ ਰਿਹਾ ਤਾਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਤਾਂ ਦੂਰ ਦੀ ਗੱਲ ਹੈ ਘਰ ਵਿਚ ਰਹਿਣਾ ਹੀ ਔਖਾ ਹੋ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.