ਅੰਮ੍ਰਿਤਸਰ: ਮਾਨਸੂਨ ਦੀ ਦੇਰੀ ਹੋਣ ਕਾਰਨ ਬਿਜਲੀ ਦੀ ਕਮੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਤਿੰਨ ਦਿਨ ਇੰਡਸਟਰੀ (Industry) ਬੰਦ ਰੱਖਣ ਦੇ ਫੈਸਲੇ ਉਤੇ ਇੰਡਸਟਰੀ ਮਾਲਕ ਭੜਕ ਗਏ ਹਨ। ਇੰਡਸਟਰੀ ਦੇ ਮਾਲਕਾ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਵਿਚ ਸਾਰਾ ਕੰਮ ਠੱਪ ਹੋਣ ਕਰਕੇ ਇੰਡਸਟਰੀ ਦਾ ਬੁਰਾ ਹਾਲ ਹੋਇਆ ਹੈ ਅਤੇ ਹੁਣ ਬਿਜਲੀ ਦੀ ਘਾਟ ਹੋਣ ਕਰਕੇ ਤੰਗੀ ਮਹਿਸੂਸ ਹੋ ਰਹੀ ਹੈ।
ਇੰਡਸਟਰੀ ਮਾਲਕਾ ਦਾ ਕਹਿਣਾ ਹੈ ਕਿ ਬਿਜਲੀ ਦੀ ਕਮੀ ਨੂੰ ਲੈ ਕੇ ਸਰਕਾਰ ਨੇ ਤਿੰਨ ਦਿਨਾਂ ਲਈ ਇੰਡਸਟਰੀ ਬੰਦ (Industry shutdown) ਕੀਤੀ ਹੈ। ਜਿਸ ਨੂੰ ਲੈ ਕੇ ਇੰਡਸਟਰੀ ਮਾਲਕਾਂ ਦਾ ਕਹਿਣਾ ਹੈ ਕਿ ਸਾਡਾ ਪਹਿਲਾ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ।
ਇੰਡਸਟਰੀ ਮਾਲਕਾ ਦਾ ਕਹਿਣਾ ਹੈ ਕਿ ਡੀਜ਼ਲ ਦੇ ਰੇਟ ਇੰਨੇ ਵੱਧ ਚੁੱਕੇ ਹਨ ਅਤੇ ਇਹ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਇੰਡਸਟਰੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜੇਕਰ ਪੰਜਾਬ ਵਿੱਚ ਬਿਜਲੀ ਦੀ ਕਮੀ ਹੈ ਤਾਂ ਸਰਕਾਰ ਬੰਦ ਪਏ ਥਰਮਲ ਪਲਾਂਟਾਂ ਨੂੰ ਕਿਉਂ ਚਾਲੂ ਨਹੀਂ ਕਰ ਰਹੀ ਕਿਉਂਕਿ ਵਾਅਦੇ ਮੁਤਾਬਿਕ ਇੰਡਸਟ੍ਰੀ ਨੂੰ ਸਸਤੀ ਬਿਜਲੀ ਦਿੱਤੀ ਜਾਣੀ ਸੀ ਪਰ ਉਲਟਾ ਪੰਜਾਬ ਸਰਕਾਰ ਪੰਜਾਬ ਵਿੱਚੋਂ ਇੰਡਸਟਰੀ ਦੀਆਂ ਜੜਾਂ ਪੁੱਟਣ ਤੇ ਲੱਗੀ ਹੋਈ ਹੈ।
ਇਹ ਵੀ ਪੜੋ:ਇੱਕ ਦਿਨ ਵਿੱਚ 5.5 ਲੱਖ ਵਿਅਕਤੀਆਂ ਨੇ ਲਗਵਾਇਆ ਟੀਕਾ: ਬਲਬੀਰ ਸਿੱਧੂ