ਅੰਮ੍ਰਿਤਸਰ: ਅਕਸਰ ਕਿਹਾ ਜਾਂਦਾ ਹੈ ਜਿੰਨੀ ਜਿਆਦਾ ਮਿਹਨਤ ਉਸ ਦਾ ਫ਼ਲ ਵੀ ਉਨ੍ਹਾਂ ਹੀ ਜਿਆਦਾ ਮਿਲਦਾ ਹੈ। ਅਜਿਹਾ ਹੀ ਅੰਮਿਤਸਰ ਦੇ ਕੋਟ ਖ਼ਾਲਸਾ ਇਲਾਕੇ ਦੀ ਰਹਿਣ ਵਾਲੀ ਅਮਾਨਤਬੀਰ ਕੌਰ ਨਾਲ ਹੋਇਆ ਹੈ। ਜਿਸ ਦੀ ਮਿਹਨਤ ਨੇ ਉਸ ਦੀ ਤਕਦੀਰ ਹੀ ਬਦਲ ਦਿੱਤੀ ਹੈ। ਅਮਾਨਤਬੀਰ ਨੇ ਦਿਨ ਰਾਤ ਮਿਹਨਤ ਕਰਕੇ ਸੂਬੇ ਚੋਂ 16ਵਾਂ ਰੈਂਕ ਹਾਸਿਲ ਕਰ ਜੱਜ ਦੀ ਕੁਰਸੀ ਪ੍ਰਾਪਤ ਕੀਤੀ ਹੈ। ਅਮਾਨਤਬੀਰ ਦੀ ਇਸ ਤਰੱਕੀ ਨਾਲ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਜਿੱਥੇ ਇੱਕ ਪਾਸੇ ਪਿਤਾ ਪੰਜਾਬ ਪੁਲਿਸ 'ਚ ਰਹਿ ਕੇ ਸੇਵਾ ਕਰ ਰਿਹਾ ਹੈ ਤਾਂ ਦੂਜੇ ਪਾਸੇ ਧੀ ਹੁਣ ਜੱਜ ਬਣ ਕੇ ਲੋਕਾਂ ਦੀ ਸੇਵਾ ਕਰੇਗੀ। ਅਮਾਨਬੀਰ ਨੇ ਇਸ ਮੌਕੇ ਕਿਹਾ ਕਿ ਕਿਸਮਤ ਦੇ ਨਾਲ-ਨਾਲ ਮਿਹਨਤ ਕਰਨੀ ਬੇਹੱਦ ਜ਼ਰੂਰੀ ਹੈ। ਅਮਾਨਤ ਨੇ ਕਿਹਾ ਕਿ ਧੀਆਂ ਨੂੰ ਅੱਗੇ ਵੱਧਣ ਦਾ ਮੌਕਾ ਦੇਣਾ ਚਾਹੀਦਾ ਹੈ। ਅਮਾਨਤ ਮੁਤਾਬਿਕ ਜ਼ਿੰਦਗੀ 'ਚ ਕਾਮਯਾਬ ਹੋਣ ਲਈ ਕੋਈ ਵੀ ਸ਼ਾਰਟਕੱਟ ਨਹੀਂ ਹੈ ਬਲਕਿ ਸਿਰਫ਼ ਮਿਹਨਤ ਹੀ ਇੱਕ ਅਹਿਜਾ ਰਸਤਾ ਹੈ ਜਿਸ ਨਾਲ ਬੁੰਲਦੀਆਂ ਨੂੰ ਛੂਹਿਆ ਜਾ ਸਕਦਾ ਹੈ।
ਦਾਦਾ ਜੀ ਦਾ ਸੁਪਨਾ ਹੋਇਆ ਪੂਰਾ: ਅਮਾਨਤ ਨੇ ਆਖਿਆ ਕਿ ਜੇਕਰ ਅੱਜ ਉਸ ਦੇ ਦਾਦਾ ਜੀ ਜਿੰਦਾ ਹੁੰਦੇ ਤਾਂ ਉਨ੍ਹਾਂ ਤੋਂ ਵੱਧ ਕੋਈ ਖੁਸ਼ ਨਹੀਂ ਹੋਣਾ ਸੀ। ਮੈਂ ਆਪਣੇ ਦਾਦਾ ਜੀ ਦੀ ਬਹੁਤ ਲਾਡਲੀ ਸੀ। ਜਿੱਥੇ ਉਹ ਪਿੰਡ ਚੋਂ ਉੱਠਕੇ ਸਰਕਾਰੀ ਵਕੀਲ਼ ਬਣੇ ਸੀ ਉਹ ਵੀ ਉਸ ਸਮੇਂ ਜਦੋਂ ਉਨ੍ਹਾਂ ਕੋਲ ਬਹੁਤ ਘੱਟ ਸਾਧਨ ਹੁੰਦੇ ਸਨ, ਮੈਨੂੰ ਮੇਰੇ ਦਾਦਾ ਜੀ ਤੋਂ ਬਹੁਤ ਪ੍ਰੇਰਨਾ ਹੈ। ਇਸੇ ਕਾਰਨ ਅੱਜ ਮੈਂ ਇਸ ਮੁਕਾਮ 'ਤੇ ਪਹੁੰਚ ਕੇ ਆਪਣੇ ਦਾਦਾ ਜੀ ਨੂੰ ਬਹੁਤ ਯਾਦ ਕਰ ਰਹੀ ਹਾਂ।
- Barnala's Girl became Judge: ਬਰਨਾਲਾ ਵਿੱਚ ਸੈਨਾ ਮੈਡਲ ਪ੍ਰਾਪਤ ਸਾਬਕਾ ਫ਼ੌਜੀ ਤੇ ਪੁਲਿਸ ਮੁਲਾਜ਼ਮ ਦੀ ਧੀ ਬਣੀ ਜੱਜ
- Asian Medalist Manju Rani: Asian Medalist Manju Rani: ਜ਼ਮੀਨ ਗਹਿਣੇ ਰੱਖ ਪਿਓ ਨੇ ਲਾਡਲੀ ਧੀ ਮੰਜੂ ਰਾਣੀ ਨੂੰ ਏਸ਼ੀਆ ਖੇਡਣ ਭੇਜਿਆ, ਧੀ ਨੇ ਮੈਡਲ ਜਿੱਤ ਕੇ ਵਧਾਇਆ ਮਾਣ, ਮਾਨਸਾ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
- 2 Girls From Ludhiana Became Judges: ਲੁਧਿਆਣਾ ਦੀਆਂ 2 ਧੀਆਂ ਬਣੀਆਂ ਜੱਜ, ਪਰਿਵਾਰ ਵਿੱਚ ਖੁਸ਼ੀ ਦੀ ਲਹਿਰ, ਲੁਧਿਆਣੇ ਦਾ ਵਧਾਇਆ ਮਾਣ
ਪਰਿਵਾਰ 'ਚ ਖੁਸ਼ੀ ਦਾ ਮਾਹੌਲ: ਧੀ ਦੀ ਇਸ ਕਾਮਯਾਬੀ 'ਤੇ ਪੂਰੇ ਪਰਿਵਾਰ ਨੂੰ ਮਾਣ ਹੈ। ਇਸ ਮੌਕੇ ਅਮਾਨਤ ਦੇ ਪਿਤਾ ਨੇ ਕਿਹਾ ਕਿ ਅਸੀਂ ਆਪਣੀ ਧੀ ਦੀ ਸਫ਼ਲਤਾ ਤੋਂ ਬਹੁਤ ਖੁਸ਼ ਹਾਂ।ਅਮਾਨਤ 18-18 ਘੰਟੇ ਲਗਾਤਾਰ ਪੜਾਈ ਕਰਦੀ ਸੀ। ਪਰਿਵਾਰ ਨੇ ਉਸ ਦਾ ਹਰ ਮੌੜ 'ਤੇ ਪੂਰਾ ਸਾਥ ਦਿੱਤਾ। ਇਸੇ ਕਾਰਨ ਅੱਜ ਸਾਡੇ ਘਰ ਵਿਆਹ ਵਰਗਾ ਮਾਹੌਲ ਹੈ। ਘਰ 'ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ। ਉਨ੍ਹਾਂ ਆਖਿਆ ਕਿ ਅਮਾਨਤ ਪੂਰੇ ਪਿੰਡ ਅਤੇ ਪਰਿਵਾਰ 'ਚੋਂ ਪਹਿਲੀ ਕੁੜੀ ਜੱਜ ਬਣੀ ਹੈ। ਅੱਜ ਉਸ ਨੂੰ ਉਸਦੀ ਮਿਹਨਤ ਦਾ ਪੂਰਾ-ਪੂਰਾ ਫ਼ਲ ਮਿਲ ਗਿਆ ਹੈ। ਉਨ੍ਹਾਂ ਆਖਿਆ ਕਿ ਅਸੀਂ ਕਦੇ ਵੀ ਆਪਣੀ ਧੀ ਨੂੰ ਬੋਝ ਨਹੀਂ ਸਮਝਿਆ ਬਲਕਿ ਪੁੱਤਰ ਨਾਲੋਂ ਵੱਧ ਪਿਆਰ ਅਮਨਾਤ ਨੂੰ ਮਿਿਲਆ ਹੈ।