ਅੰਮ੍ਰਿਤਸਰ: ਅੰਮ੍ਰਿਤਸਰ (Amritsar) 'ਚ ਬੀਤੀ ਦੇਰ ਰਾਤ ਇਕ ਦਰਦਨਾਕ ਹਾਦਸਾ (accident) ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਦੋ ਭਰਾ ਮੋਟਰਸਾਈਕਲ 'ਤੇ ਆਪਣੇ ਕੰਮ ਤੋਂ ਸਿੱਧੇ ਆਪਣੀ ਭੈਣ ਦੇ ਘਰ ਜਾ ਰਹੇ ਸਨ ਤਾਂ ਬਟਾਲਾ ਰੋਡ 'ਤੇ ਕਾਰ ਚਾਲਕ ਨੇ ਪਿੱਛੇ ਤੋਂ ਆ ਕੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਜਿਸ ਤੋਂ ਬਾਅਦ ਮੋਟਰਸਾਈਕਲ 'ਤੇ ਸਵਾਰ ਦੋਨੋਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਹਸਪਤਾਲ (hospital) ਲਿਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੀ ਗਈ। ਮ੍ਰਿਤਕ ਦਾ ਨਾਂ ਦੀਪਕ ਦੱਸਿਆ ਜਾ ਰਿਹਾ ਹੈ, ਜੋ ਸਬਜ਼ੀ ਮੰਡੀ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ: ਨਾਦੀਆ ਸੜਕ ਹਾਦਸਾ: ਸੜਕ ਹਾਦਸੇ 'ਚ 18 ਦੀ ਮੌਤ, ਪੀਐਮ ਮੋਦੀ, ਮਮਤਾ ਨੇ ਜਤਾਇਆ ਦੁੱਖ
ਇਸੇ ਦੌਰਾਨ ਪੁਲਿਸ (Police) ਵੱਲੋਂ ਕਾਰ ਚਾਲਕ 'ਤੇ ਕਾਰਵਾਈ ਨਾ ਕਰਨ 'ਤੇ ਪਰਿਵਾਰ ਵੱਲੋਂ ਚੱਕਾ ਜਾਮ (Chakka Jam) ਕੀਤਾ ਗਿਆ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੱਲ ਰਾਤ ਹੀ ਕਾਰ ਦੇ ਨੰਬਰ ਦਾ ਪਤਾ ਲੱਗ ਗਿਆ ਸੀ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਹੱਥ ਖਾਲੀ ਹਨ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਚੌਂਕੀ ਦੇ ਬਾਹਰ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਆ ਕੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਚੁੱਕਿਆ ਅਤੇ ਘਰ ਚਲੇ ਗਏ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਸੜਕ ਹਾਦਸਾ ਨੇ ਲਈ ਇੱਕ ਦੀ ਜਾਨ