ਅੰਮ੍ਰਿਤਸਰ: ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਵੱਲੋਂ 108 ਹਵਨ ਕੁੰਡਾਂ ਨਾਲ ਹਵਨ ਕੀਤਾ ਗਿਆ। ਇਸ ਹਵਨ 'ਚ 551 ਪਰਿਵਾਰਾਂ ਨੇ ਅਹੁਤੀਆਂ ਦਿੱਤੀਆਂ। ਦੱਸ ਦਈਏ ਕਿ ਇਸ ਹਵਨ 'ਚ ਵੱਖ-ਵੱਖ ਆਕਾਰ ਦੇ ਹਵਨ ਕੰਡ ਬਣਾਏ ਗਏ ਹਨ ਜਿੰਨ੍ਹਾਂ 'ਚ ਸ਼ਰਧਾਲੂਆਂ ਨੇ ਹਵਨ ਕੀਤਾ।
ਸ਼ਰਧਾਲੂ ਮਾਧਵੀ ਮਹਿਰਾ ਨੇ ਦੱਸਿਆ ਕਿ ਇਹ ਹਵਨ ਬਹੁਤ ਹੀ ਸ਼ਰਧਾ ਪੁਰਵਕ ਮਨਾਇਆ ਜਾ ਰਿਹਾ ਹੈ ਜਿਸ 'ਚ ਸ਼ਰਧਾਲੂਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਵਨ ਕਰਵਾਉਣ ਦਾ ਮਕਸਦ ਵਾਇਰਸ ਨੂੰ ਦੂਰ ਕਰਨ ਤੇ ਨਸ਼ੇ ਵਲ ਜਾ ਰਹੀ ਨੌਜਵਾਨ ਪੀੜ੍ਹੀ ਦੀ ਚੰਗੀ ਬੁੱਧੀ ਲਈ ਕਾਮਨਾ ਕੀਤੀ।
ਪੰਡਿਤ ਰਮਾਕਾਂਤ ਨੇ ਕਿਹਾ ਕਿ ਇਹ ਹਵਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਜੋ ਵੀ ਹਵਨ ਕੀਤੇ ਜਾਂਦੇ ਹਨ ਉਨ੍ਹਾਂ ਦਾ ਉਦੇਸ਼ ਵਿਸ਼ਵ ਕਲਆਣ, ਸੰਦਭਾਵਨਾ ਦੀ ਕਾਮਨਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਹਵਨ ਕੁੰਡ ਦਾ ਆਯੋਜਨ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਦੇ ਪ੍ਰਧਾਨ ਅਤੁੱਲ ਖੰਨਾ ਦੀ ਅਗਵਾਈ ਹੇਠਾਂ ਕੀਤਾ ਗਿਆ ਹੈ।
ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਦੇ ਪ੍ਰਧਾਨ ਅਤੁੱਲ ਖੰਨਾ ਨੇ ਕਿਹਾ ਕਿ ਇਹ 108 ਹਵਨ ਕੁੰਡਾਂ ਦਾ ਹਵਨ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਵਨ ਕੋਰੋਨਾ ਵਾਇਰਸ ਨਾਲ ਫੈਲੇ ਹੋਏ ਡਰ ਨੂੰ ਖ਼ਤਮ ਕਰਨ ਲਈ ਕੀਤਾ ਜਾ ਰਿਹਾ ਹੈ।