ਅੰਮ੍ਰਿਤਸਰ : ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ, ਉਥੇ ਹੀ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਸਰਕਾਰਾਂ ਹਮੇਸ਼ਾਂ ਹੀ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਸਰਕਾਰਾਂ ਵਲੋਂ ਸਿੱਖਾਂ ਦੇ ਨਾਲ ਦੂਹਰਾ ਮਾਪਦੰਡ ਵੀ ਵਰਤਿਆ ਜਾਂਦਾ ਰਿਹਾ ਹੈ।
ਚੰਡੀਗੜ੍ਹ ਜਾਵੇਗਾ ਵਿਸ਼ਾਲ ਮਾਰਚ: ਇਸ ਮੌਕੇ ਅੰਮ੍ਰਿਤਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਅੱਜ ਤਰਨਤਾਰਨ ਸਾਹਿਬ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਗੁਰੂ ਜੀ ਕੋਲ ਅਰਦਾਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 29 ਤਰੀਕ ਨੂੰ ਉਨ੍ਹਾਂ ਵੱਲੋਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਕ ਵਿਸ਼ਾਲ ਮਾਰਚ ਰਾਹੀਂ ਚੰਡੀਗੜ੍ਹ ਕੂਚ ਕੀਤਾ ਜਾਵੇਗਾ। ਇਸਦੇ ਨਾਲ ਹੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਦੇ ਹਰ ਇੱਕ ਮੁੱਦੇ ਉੱਤੇ ਧਰਨੇ ਪ੍ਰਦਰਸ਼ਨ ਅਤੇ ਮੋਰਚੇ ਲਗਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ: Akali BJP conflict: ਪੰਥਕ ਮੁੱਦੇ ਨੂੰ ਲੈਕੇ ਪੁਰਾਣੇ ਭਾਈਵਾਲ ਹੋਏ ਆਹਮੋ-ਸਾਹਮਣੇ, ਛਿੜੀ ਨਵੀਂ ਜੰਗ
ਰਾਮ ਰਹੀਮ ਉੱਤੇ ਕੀਤੀ ਟਿੱਪਣੀ: ਅੰਮ੍ਰਿਤਪਾਲ ਸਿੰਘ ਨੇ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਟਿੱਪਣੀਆਂ ਕਰਦੇ ਕਿਹਾ ਕਿ ਕਾਤਲਾਂ ਨੂੰ ਅਤੇ ਬਲਾਤਕਾਰੀਆਂ ਨੂੰ ਤਾਂ ਸਰਕਾਰਾਂ ਜੇਲ੍ਹ ਵਿੱਚੋਂ ਪੈਰੋਲ ਦੇ ਕੇ ਬਾਹਰ ਭੇਜ ਰਹੀਆਂ ਹਨ, ਪਰ ਜਦੋਂ ਗੱਲ ਬੰਦੀ ਸਿੰਘਾਂ ਦੀ ਆਉਂਦੀ ਹੈ। ਉਸ ਵੇਲੇ ਸਰਕਾਰਾਂ ਵੱਲੋਂ ਦੋਹਰਾ ਮਾਪਦੰਡ ਵਰਤਿਆ ਜਾਂਦਾ ਹੈ। ਅੰਮ੍ਰਿਤਪਾਲ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਹੈ ਜਲਦ ਹੀ ਹੁਣ ਦੁਬਾਰਾ ਤੋਂ ਅੰਮ੍ਰਿਤ ਸੰਚਾਰ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਦੀ ਤਰੀਕ ਵੀ ਜਲਦ ਤੋਂ ਜਲਦ ਦਿੱਤੀ ਜਾਵੇਗੀ ਤਾਂ ਜੋ ਕਿ ਵੱਧ ਚੜ੍ਹ ਕੇ ਪ੍ਰਾਣੀ ਅਮ੍ਰਿਤ ਸੰਚਾਰ ਕਰ ਸਕਣ।
ਜ਼ਿਕਰਯੋਗ ਹੈ ਕਿ ਲੰਮੇ ਚਿਰ ਤੋਂ ਚੰਡੀਗੜ੍ਹ ਦੇ ਵਿਚ ਸਿੱਖ ਜਥੇਬੰਦੀਆਂ ਵੱਲੋਂ ਰਿਹਾਈ ਨੂੰ ਲੈ ਕੇ ਮੋਰਚਾ ਖੋਲਿਆ ਹੋਇਆ ਹੈ। ਉੱਥੇ ਹੀ ਹੁਣ ਅੰਮ੍ਰਿਤਪਾਲ ਸਿੰਘ ਵੱਲੋਂ 29 ਤਰੀਕ ਨੂੰ ਹੁਣ ਵੱਡੇ ਮੋਰਚੇ ਦੇ ਰਾਹੀਂ ਚੰਡੀਗੜ੍ਹ ਪਹੁੰਚ ਕੇ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਚੇਤਾਵਨੀ ਦਿੱਤੀ ਗਈ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਜਲਦ ਹੀ ਅੰਮ੍ਰਿਤ ਸੰਚਾਰ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਲੋਕ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣ ਸਕਣ।