ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਸੀ ਆਈ ਏ ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਕੋਠੀ ਦੇ ਬਾਹਰ ਲਗੀ ਬੈਲੇਰੋ ਗੱਡੀ (bomb found under vehicle of policeman) ਦੇ ਟਾਇਰ ਨਾਲ ਬਣੀ ਵਿਸਫੋਟਕ ਸਮੱਗਰੀ ਵੇਖੀ ਗਈ। ਜਦੋ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਪਤਾ ਲਗਾ ਕਿ ਦੋ ਅਣਪਛਾਤੇ ਵਿਅਕਤੀਆਂ ਵਲੋਂ ਰਾਤ ਬਲੈਰੋ ਗੱਡੀ ਦੇ ਟਾਇਰ ਦੇ ਨਾਲ ਵਿਸਫੋਟਕ ਸਮੱਗਰੀ ਰੱਖੀ ਗਈ ਹੈ।
ਦੱਸ ਦਈਏ ਕਿ ਜਦੋਂ ਸਵੇਰੇ ਤੜਕਸਾਰ ਉਨ੍ਹਾਂ ਦਾ ਇਕ ਪਰਿਵਾਰਕ ਮੈਂਬਰ ਗੱਡੀ ਧੌਣ ਲੱਗਾ ਤਾਂ, ਇਸ ਵਿਸਫੋਟਕ ਸਮੱਗਰੀ ਉੱਤੇ ਨਜ਼ਰ ਪਈ। ਉਸ ਵਲੋਂ ਇਹ ਜਾਣਕਾਰੀ ਸੀ ਆਈ ਏ ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਨੂੰ ਦਿੱਤੀ ਗਈ। ਉਨ੍ਹਾਂ ਨੇ ਨਜਦੀਕੀ ਥਾਣਾ ਰਣਜੀਤ ਐਵੀਨਿਊ ਵਿਖੇ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਜਾਂਚ ਵਿੱਚ ਜੁਟੀ ਹੈ। ਇਸ ਮੌਕੇ ਗਲਬਾਤ ਕਰਦਿਆਂ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਠੀ ਬਾਹਰ ਲਗੀ ਬਲੈਰੋ ਗੱਡੀ ਦੇ ਟਾਇਰ ਕੋਲ ਦੋ ਮੌਟਰਸਾਇਕਲ ਸਵਾਰ ਨੋਜਵਾਨਾਂ ਨੇ ਰਾਤ ਨੂੰ ਵਿਸਫੋਟਕ ਸਮੱਗਰੀ ਰੱਖੀ ਹੈ। ਇਸਦੀ ਪੁਸ਼ਟੀ ਸੀਸੀਟੀਵੀ ਕੈਮਰੇ ਦੀ ਫੁਟੇਜ ਤੋ ਹੋਈ ਹੈ। ਫਿਲਹਾਲ ਜਦੋਂ ਸਵੇਰ ਗੱਡੀ ਧੌਣ ਲਗੇ ਤਾਂ ਇਸ ਉਪਰ ਧਿਆਨ ਪਿਆ ਨਹੀਂ ਤਾਂ, ਗੱਡੀ ਸਟਾਰਟ ਕਰਨ ਉੱਤੇ ਵੱਡਾ ਹਾਦਸਾ ਹੋ ਸਕਦਾ ਸੀ।
ਗੌਰਤਲਬ ਹੈ ਕਿ ਇਸ ਸੀ ਆਈ ਏ ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਨੂੰ ਕੁਝ ਦਿਨ ਪਹਿਲਾਂ ਦਲ ਖਾਲਸਾ ਵਲੋਂ ਵੀ ਧਮਕੀ ਵੀ ਮਿਲੀ ਸੀ ਤੇ ਅਜ ਉਸਦੀ ਗੱਡੀ ਦੇ ਨਾਲ ਵਿਸਫੋਟਕ ਸਮੱਗਰੀ ਮਿਲਣਾ ਇਕ ਵੱਡਾ ਮਾਮਲਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਾਂਚ ਵਿਚ ਕੀ ਸਾਹਮਣੇ ਆਉਦਾ ਹੈ।
ਇਹ ਵੀ ਪੜ੍ਹੋ: Army vehicle met with an Accident ਪਹਿਲਗਾਮ ਵਿੱਚ ਜਵਾਨਾਂ ਦਾ ਵਾਹਨ ਹਾਦਸਾਗ੍ਰਸਤ, 7 ਜਵਾਨ ਸ਼ਹੀਦ