ਅੰਮ੍ਰਿਤਸਰ : ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਖੇ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਐੱਸਐੱਮਓ ਉਤੇ ਇਲਜ਼ਾਮ ਲੱਗਾ ਹੈ ਕਿ ਉਸ ਵੱਲੋਂ ਝਗੜੇ ਦੀ ਰਿਪੋਰਟ ਤਿਆਰ ਕਰਨ ਲਈ ਪੈਸਿਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਇਲਜ਼ਾਮ ਲਾਉਣ ਵਾਲਿਆਂ ਨੇ ਹਸਪਤਾਲ ਵਿਚ ਪ੍ਰਦਰਸ਼ਨ ਕੀਤਾ ਤੇ ਉਕਤ ਐੱਸਐੱਮਓ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਸਿਵਲ ਸਰਜਨ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : Accident In Tarntaran: ਸਕੂਲ ਵੈਨ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਇਕ ਨੌਜਵਾਨ ਦੀ ਮੌਤ, ਦੋ ਗੰਭੀਰ
ਪੈਸੇ ਨਾ ਦੇਣ ਉਤੇ ਮਸ਼ੀਨ ਖਰਾਬ ਹੋਣ ਦਾ ਲਾਇਆ ਬਹਾਨਾ : ਜਾਣਕਾਰੀ ਅਨੁਸਾਰ ਲਵਪ੍ਰੀਤ ਵਲੋਂ ਡਾ. ਰਾਜੂ ਚੌਹਾਨ ਐੱਸਐੱਮਓ ਸਿਵਲ ਹਸਪਤਾਲ ਅਤੇ ਹੋਰ ਅਧਿਕਾਰੀਆਂ ਵਿਰੁੱਧ ਰਿਸ਼ਵਤ ਮੰਗਣ ਦੇ ਇਲਜ਼ਾਮ ਲਾਏ ਗਏ ਹਨ। ਇਸ ਸੰਬਧੀ ਜਾਣਕਾਰੀ ਦਿੰਦਿਆ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਝਗੜਾ ਕਿਸੇ ਧਿਰ ਨਾਲ ਹੋਇਆ ਸੀ, ਜਿਸ ਸੰਬਧੀ ਮੈਡੀਕਲ ਰਿਪੋਰਟ ਬਣਾਉਣ ਸੰਬਧੀ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐੱਸਐੱਮਓ ਡਾ. ਰਾਜੂ ਚੌਹਾਨ ਵੱਲੋਂ ਸਾਡੇ ਕੋਲੋਂ 40 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਪਰ ਜਦੋਂ ਅਸੀਂ ਪੈਸੇ ਨਹੀਂ ਦਿੱਤੇ ਤਾਂ ਉਨ੍ਹਾਂ ਵੱਲੋਂ ਸਾਨੂੰ ਰਿਪੋਰਟ ਬਣਾਉਣ ਸੰਬਧੀ ਮਸ਼ੀਨ ਖਰਾਬ ਹੋਣ ਦਾ ਹਵਾਲਾ ਦੇ ਸਾਡੀ ਕਾਰਵਾਈ ਰੋਕੀ ਗਈ ਹੈ।
ਇਹ ਵੀ ਪੜ੍ਹੋ : Friend shot dead in Sangrur: ਮਾਮੂਲੀ ਝਗੜੇ ਪਿੱਛੋਂ ਅਪਣੇ ਹੀ ਦੋਸਤ ਨੂੰ ਗੋਲ਼ੀਆਂ ਮਾਰ ਕੇ ਭੁੰਨਿਆ ...
ਸਿਵਲ ਸਰਜਨ ਨੇ ਦਿੱਤਾ ਕਾਰਵਾਈ ਦਾ ਭਰੋਸਾ : ਇਸ ਸੰਬਧੀ ਅੱਜ ਅਸੀਂ ਜ਼ਿਲ੍ਹਾ ਸਿਵਲ ਸਰਜਨ ਦਫਤਰ ਵਿਖੇ ਇਕ ਮੰਗ ਪਤਰ ਦੇ ਕੇ ਇਸ ਦੀ ਜਾਂਚ ਦੀ ਅਪੀਲ ਕੀਤੀ ਹੈ। ਇਸ ਸੰਬਧੀ ਗੱਲਬਾਤ ਕਰਦਿਆਂ ਡਾ. ਕਮਲਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਇਕ ਮੰਗ ਪਤਰ ਮਿਲਿਆ ਹੈ, ਜਿਸ ਸੰਬਧੀ ਸਿਵਲ ਸਰਜਨ ਡਾ. ਚਰਨਜੀਤ ਸਿੰਘ ਵੱਲੋਂ ਸਾਨੂੰ ਹਿਦਾਇਤ ਮਿਲੀ ਹੈ ਕਿ ਤਿੰਨ ਅਧਿਕਾਰੀਆਂ ਦੇ ਬੋਰਡ ਕੋਲੋਂ ਇਸ ਸੰਬਧੀ ਜਾਂਚ ਕਰਵਾਈ ਜਾਵੇ ਅਤੇ ਅਸੀਂ ਪੀੜਿਤ ਪਰਿਵਾਰ ਨੂੰ ਮਿਲ ਕੇ ਕਾਰਵਾਈ ਕਰਨ ਦਾ ਭਰੋਸਾ ਦਿਤਾ ਹੈ। ਅਧਿਕਾਰੀਆਂ ਵੱਲੋਂ ਮਿਲੇ ਭਰੋਸੇ ਮਗਰੋਂ ਪੀੜਤ ਪਰਿਵਾਰ ਵੱਲੋਂ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ।