ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਅੰਮ੍ਰਿਤਸਰ ਪਹੁੰਚ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਸ਼ਾ ਮੁਕਤੀ ਦੇ ਲਈ 35 ਹਜ਼ਾਰ ਦੇ ਕਰੀਬ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਅਰਦਾਸ ਕੀਤੀ ਗਈ, ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਸ਼ਬਦੀ ਹਮਲੇ ਕੀਤੇ ਗਏ ਹਨ।
ਕੀ ਆਪ ਵੀ ਖਾਧੀ ਹੈ ਸਹੁੰ : ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਰੂਹਾਨੀਅਤ ਦੇ ਕੇਂਦਰ ਦਰਬਾਰ ਸਾਹਿਬ ਨੂੰ ਆਪਣੇ ਈਵੈਂਟ ਦੇ ਲਈ ਵਰਤਿਆ ਹੈ ਜੋ ਕਿ ਮੰਦਭਾਗਾ ਹੈ। ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਇਸ ਤੋਂ ਪਹਿਲਾਂ ਵੀ ਸ਼ਰਾਬ ਛੱਡਣ ਲਈ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਆਪਣੀ ਸਤਿਕਾਰਯੋਗ ਮਾਤਾ ਜੀ ਦੀ ਸਹੁੰ ਖਾਧੀ ਸੀ ਪਰ ਉਹ ਆਪਣੀ ਉਸ ਸਹੁੰ ਤੋਂ ਵੀ ਮੁਕਰ ਗਏ ਹਨ। ਭਗਵੰਤ ਸਿੰਘ ਮਾਨ ਇਹ ਵੀ ਸਪਸ਼ਟ ਕਰਨ ਕਿ ਅੱਜ ਉਹਨਾਂ ਨੇ ਨਸ਼ਾ ਮੁਕਤੀ ਦੇ ਲਈ ਬੱਚਿਆਂ ਨੂੰ ਹੀ ਸਹੁੰ ਖਵਾਈ ਹੈ ਜਾਂ ਆਪ ਵੀ ਖਾਧੀ ਹੈ।
ਜੱਜ ਕਰੇ ਜਾਂਚ : ਉਹਨਾਂ ਨੇ ਕਿਹਾ ਕਿ ਕੈਬਨਟ ਮੰਤਰੀ ਮੀਤ ਹੇਅਰ ਜੋ ਕੁਲਚਾ ਵਾਲੇ ਮਾਮਲੇ 'ਚ ਆਪਣਾ ਸਪਸ਼ਟੀਕਰਨ ਦੇ ਰਹੇ ਹਨ, ਉਸ ਨਾਲ ਮਜੀਠੀਆ ਖੁਦ ਹਮਦਰਦੀ ਪ੍ਰਗਟ ਕਰਦੇ ਹਨ ਪਰ ਜੋ ਸੱਚਾਈ ਹੈ ਉਹਨਾਂ ਵੱਲੋਂ ਸਿਰਫ ਉਹੀ ਦੱਸੀ ਗਈ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਅਗਰ ਇੰਡੀਪੈਂਡਿਡ ਜੱਜ ਤੋਂ ਇਸ ਦੀ ਜਾਂਚ ਕਰਾਈ ਜਾਵੇ ਤਾਂ ਐਮਕੇ ਹੋਟਲ ਦੇ ਅੰਦਰ ਬੈਠ ਕੇ ਕੁਲਚਾ ਖਾਣ ਦੀ ਸੀਸੀਟੀਵੀ ਵੀਡੀਓ ਵੀ ਬਾਹਰ ਆ ਜਾਵੇਗੀ।
- Nasha Mukt Punjab Campaign: ਅੰਮ੍ਰਿਤਸਰ 'ਚ ਨਸ਼ਿਆਂ ਖ਼ਿਲਾਫ਼ ਅਹਿਦ ਮਗਰੋਂ ਖੇਡਾਂ ਦਾ ਆਗਾਜ਼, ਖੇਡ ਮੰਤਰੀ ਮੀਤ ਹੇਅਰ ਨੇ ਸੀਐੱਮ ਮਾਨ ਦੀ ਕੀਤੀ ਸ਼ਲਾਘਾ
- Moga Dairy Robbery Incident : ਮੋਗਾ ਵਿੱਚ ਨਕਾਬਪੋਸ਼ਾਂ ਨੇ ਪਿਸਤੌਲ ਦਿਖਾ ਕੇ ਕੀਤੀ ਲੁੱਟਮਾਰ, ਸੀਸੀਟੀਵੀ ਵਾਇਰਲ
- Nasha Mukt Punjab Campaign: ਹਜ਼ਾਰਾਂ ਬੱਚਿਆਂ ਸਣੇ ਸੀਐਮ ਮਾਨ ਵਲੋਂ ਪੰਜਾਬ 'ਚ ਸਭ ਤੋਂ ਵੱਡੀ ਨਸ਼ੇ ਵਿਰੁੱਧ ਮੁਹਿੰਮ ਦਾ ਆਗਾਜ਼, ਵੇਖੋ ਇਹ ਤਸਵੀਰਾਂ
ਐੱਸਵਾਈਐੱਲ ਦੇ ਮੁੱਦੇ ਉੱਤੇ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾਂ ਭਗਵੰਤ ਸਿੰਘ ਮਾਨ ਅਤੇ ਉਸ ਦੇ ਬਾਕੀ ਨੇਤਾ ਆਪਣਾ ਸਟੈਂਡ ਸਪਸ਼ਟ ਕਰਨ ਅਤੇ ਇੱਕ ਨਵੰਬਰ ਨੂੰ ਹੋਣ ਵਾਲੀ ਡਿਬੇਟ ਦੇ ਵਿੱਚ ਭਗਵੰਤ ਸਿੰਘ ਮਾਨ ਇਹ ਸਾਫ਼ ਕਰਨ ਕਿ ਉਹਨਾਂ ਦਾ ਫੈਸਲਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਉੱਪਰ ਹੋਵੇਗਾ ਤਾਂ ਫਿਰ ਤਾਂ ਹਰ ਕੋਈ ਉਸ ਡਿਬੇਟ ਦਾ ਹਿੱਸਾ ਜ਼ਰੂਰ ਬਣੇਗਾ ਨਹੀਂ ਤਾਂ ਫਜੂਲ ਟਾਈਮ ਵੇਸਟ ਕਰਨ ਲਈ ਸਾਡੀ ਪਾਰਟੀ ਕੋਲ ਸਮਾਂ ਨਹੀਂ ਹੈ।