ਅੰਮ੍ਰਿਤਸਰ: ਜਿੱਥੇ ਇੱਕ ਪਾਸੇ ਪੂਰਾ ਦੇਸ਼ 75 ਵੀਂ ਆਜ਼ਾਦੀ ਦੀ ਵਰ੍ਹੇਗੰਢ ਮਨਾ ਰਿਹਾ ਹੈ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਇਸ ਨੂੰ ਕਾਲਾ ਦਿਵਸ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਕਾਲੀਆਂ ਝੰਡੀਆਂ ਅਤੇ ਕੇਸਰੀ ਨਿਸ਼ਾਨ ਸਾਹਿਬ ਹੱਥ ਵਿਚ ਫੜ ਕੇ ਪ੍ਰਦਰਸ਼ਨ ਕੀਤਾ ਗਿਆ।
ਉੱਥੇ ਹੀ ਸਿਮਰਨਜੀਤ ਸਿੰਘ ਮਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਨੂੰ ਆਜ਼ਾਦ ਹੋਏ ਨੂੰ ਚਾਹੇ 75 ਵਰੇ ਹੋ ਚੁੱਕੇ ਹਨ ਪਰ ਸਿੱਖ ਅੱਜ ਵੀ ਗ਼ੁਲਾਮ ਹਨ ਅਤੇ ਉਸ ਦੀ ਗੁਲਾਮੀ ਦਾ ਅਹਿਸਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਉਹਨਾਂ ਦੇ ਨਾਲ ਨਸਲਕੁਸ਼ੀ ਹੈ।
ਉਹਦੇ ਨਾਂ ਨੇ ਕਿਹਾ ਕਿ ਹਿੰਦੂ ਰਾਸ਼ਟਰ ਹਮੇਸ਼ਾਂ ਹੀ ਘੱਟ ਗਿਣਤੀ ਲੋਕਾਂ ਦੇ ਉੱਤੇ ਤਸ਼ੱਦਦ ਕਰਦਾ ਰਹਿੰਦਾ ਹੈ। ਜਿਸ ਦੀ ਮਿਸਾਲ ਕੁੱਝ ਦਿਨ ਪਹਿਲਾਂ ਦੇਖਣ ਨੂੰ ਮਿਲੀ ਜਿੱਥੇ ਇਕ ਨੌਜਵਾਨ ਨੂੰ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਣ ਲਈ ਕਿਹਾ ਗਿਆ ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਅਗਰ ਸਾਨੂੰ ਉਸੇ ਤਰ੍ਹਾਂ ਗੁਲਾਮ ਰੱਖਿਆ ਗਿਆ ਤਾਂ ਸਾਡਾ ਵਜੂਦ ਹੌਲੀ-ਹੌਲੀ ਖ਼ਤਮ ਹੀ ਹੋ ਜਾਵੇਗਾ।
ਉਥੇ ਦੂਸਰੇ ਪਾਸੇ ਕਿਹਾ ਕਿ ਦਲ ਖ਼ਾਲਸਾ ਦੇ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਕੇ ਇਹ ਸਿੱਧ ਕੀਤਾ ਹੈ ਕਿ ਭਾਰਤ ਵਿੱਚ ਸਿੱਖਾਂ ਦੀ ਕਿਸ ਤਰ੍ਹਾਂ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉੱਥੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦਲ ਖ਼ਾਲਸਾ ਦੇ ਨੁਮਾਇੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਇਹ ਬੇਹੱਦ ਸ਼ਰਮਨਾਕ ਘਟਨਾ ਹੈ ਉੱਥੇ ਹੀ ਇੱਕ ਵਾਰ ਫੇਰ ਤੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਅਰੇ ਸੁਣਨ ਨੂੰ ਮਿਲੇ ਅਤੇ ਕਿਹਾ ਗਿਆ ਕਿ ਅਗਰ ਕਿਸਾਨੀ ਦਾ ਹੱਲ ਕੱਢਣਾ ਹੈ ਤਾਂ ਉਹਦੇ ਲਈ ਖਾਲੀਸਤਾਨ ਬਣਾਉਣਾ ਜ਼ਰੂਰੀ ਹੈ। ਉਥੇ ਹੀ ਸਿੱਖ ਸੰਗਤਾਂ ਵੱਲੋਂ ਇੱਥੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲੈ ਕੇ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜੋ: ਆਈ ਲਵ ਪਾਕਿਸਤਾਨ ਦੇ ਗੁਬਾਰਿਆਂ ਨੇ ਪਾਈ ਦਹਿਸ਼ਤ