ਅੰਮ੍ਰਿਤਸਰ: ਸ਼ੁਕਰਵਾਰ ਨੂੰ ਅੱਜ ਸਵੇਰੇ ਲਗਭਗ 7.45 ਵਜੇ, ਬੀਐਸਐਫ ਦੇ ਜਵਾਨਾਂ ਨੇ ਬੀਓਪੀ ਪਲਮੋਰਨ, 22 ਬਟਾਲੀਅਨ, ਅੰਮ੍ਰਿਤਸਰ ਸੈਕਟਰ, ਪੰਜਾਬ ਦੇ ਏਓਆਰ ਵਿੱਚ ਇੱਕ ਪਾਕਿ ਘੁਸਪੈਠ ਕਰਨ ਵਾਲੇ ਡਰੋਨ ਦਾ ਪਤਾ ਲਗਾਇਆ। ਹਲਚਲ ਹੁੰਦੇ ਹੀ ਜਵਾਨਾਂ ਵੱਲੋਂ ਫਾਇਰਿੰਗ (BSF Seized Pakistani Drone) ਕਰ ਦਿੱਤੀ ਗਈ। ਡਰੋਨ ਨੂੰ ਜ਼ਬਤ ਕਰ ਲਿਆ ਗਿਆ ਹੈ। ਸਰਚ ਆਪਰੇਸ਼ਨ ਜਾਰੀ ਹੈ।
-
Today at about 7.45 am, BSF troops detected a Pak drone intrusion in the AOR of BOP Pulmoran, 22 Battalion, Amritsar sector, Punjab and shot it down. The drone has been seized. Search operation in progress. Further details awaited pic.twitter.com/cFH3FkucVl
— ANI (@ANI) December 23, 2022 " class="align-text-top noRightClick twitterSection" data="
">Today at about 7.45 am, BSF troops detected a Pak drone intrusion in the AOR of BOP Pulmoran, 22 Battalion, Amritsar sector, Punjab and shot it down. The drone has been seized. Search operation in progress. Further details awaited pic.twitter.com/cFH3FkucVl
— ANI (@ANI) December 23, 2022Today at about 7.45 am, BSF troops detected a Pak drone intrusion in the AOR of BOP Pulmoran, 22 Battalion, Amritsar sector, Punjab and shot it down. The drone has been seized. Search operation in progress. Further details awaited pic.twitter.com/cFH3FkucVl
— ANI (@ANI) December 23, 2022
ਬੀਤੇ ਦਿਨ ਵੀ ਡਰੋਨ ਹੋਇਆ ਬਰਾਮਦ: 21 ਦਸੰਬਰ ਨੂੰ ਸਵੇਰੇ 8 ਵਜੇ ਬੀਐਸਐਫ ਦੇ ਜਵਾਨਾਂ ਨੇ ਬੀਓਪੀ ਹਰਭਜਨ, 101 ਬੀਐਨ, ਫ਼ਿਰੋਜ਼ਪੁਰ ਸੈਕਟਰ, ਤਰਨਤਾਰਨ ਦੇ ਏਓਆਰ ਵਿੱਚ ਪਾਕਿਸਤਾਨ ਤੋਂ ਇੱਕ ਘੁਸਪੈਠ ਕਰਨ ਵਾਲੇ ਡਰੋਨ ਦਾ ਪਤਾ ਲੱਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ 'ਤੇ ਭਾਰੀ ਗੋਲੀਬਾਰੀ ਕੀਤੀ। ਜਵਾਨਾਂ ਨੇ ਬੀਤੇ ਦਿਨ ਸਵੇਰੇ ਫਾਰਮ 3 ਤੋਂ ਡਰੋਨ ਬਰਾਮਦ ਕੀਤੇ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਅੰਮ੍ਰਿਤਸਰ ਸੈਕਟਰ ਦੇ 144 ਬੀ.ਐਨ. ਦੇ ਏਓਆਰ ਵਿੱਚ ਬੀਓਪੀ ਦਾਓਕ ਦੇ ਏਓਆਰ ਵਿੱਚ ਸ਼ਾਮ 7:20 ਵਜੇ ਭਾਰਤ ਵਿੱਚ ਦਾਖਲ ਹੋਇਆ ਡਰੋਨ ਅੱਜ ਸਵੇਰੇ ਪਾਕਿ ਸੈਕਟਰ ਵਿੱਚ ਬੀਓਪੀ ਭਰੋਪਾਲ ਦੇ ਏਓਆਰ ਦੇ ਸਾਹਮਣੇ ਉਨ੍ਹਾਂ ਦੇ ਖੇਤਰ ਵਿੱਚ 20 ਮੀਟਰ ਦੀ ਦੂਰੀ 'ਤੇ (Pakistani Drone from Amritsar Sector AOR) ਡਿੱਗਿਆ ਮਿਲਿਆ ਸੀ।
ਇਸ ਤੋਂ ਪਹਿਲਾਂ ਵੀ 2 ਪਾਕਿਸਤਾਨੀ ਡਰੋਨ ਦਾਖਲ ਹੋਏ: ਡੀਆਈਜੀ ਬੀਐਸਐਫ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਰਾਤ 10 ਵੱਜ ਕੇ 20 ਮਿੰਟ ਤੇ ਚੰਡੂ ਵਡਾਲਾ ਪੋਸਟ 'ਤੇ ਮੁੜ ਤੋਂ ਡਰੋਨ ਵੇਖਿਆ ਗਿਆ, ਤਾਂ ਬੀਐਸਐਫ ਜਵਾਨਾਂ ਵੱਲੋ ਉਸ ਉੱਤੇ 26 ਰੌਂਦ ਫਾਇਰ ਕੀਤੇ ਗਏ ਅਤੇ 6 ਰੌਸ਼ਨੀ (Pakistani Drone in punjab border) ਵਾਲੇ ਬੰਬ ਵੀ ਸੁੱਟੇ ਗਏ। ਕੁਝ ਦੇਰ ਬਾਅਦ ਹੀ 10:48 ਉੱਤੇ ਕਾਸੋਵਾਲ ਪੋਸਟ 'ਤੇ 51 ਬਾਰਡਰ ਪਿੱਲਰ ਦੇ ਨੇੜੇ ਵੀ ਡਰੋਨ ਦੀ ਹਲਚਲ ਵੇਖੀ ਗਈ ਅਤੇ ਬੀਐਸਐਫ ਜਵਾਨਾਂ ਵੱਲੋਂ ਉਸ 'ਤੇ ਵੀ 72 ਰੋਂਦ ਫਾਇਰ ਕੀਤੇ ਗਏ। ਇਸ ਦੇ ਨਾਲ ਹੀ, ਚਾਰ ਤੇਜ਼ ਰੌਸ਼ਨੀ ਵਾਲੇ ਬੰਬ ਵੀ ਸੁੱਟੇ ਗਏ। ਨੇੜਲੇ ਖੇਤਰ ਵਿੱਚ ਜਵਾਨਾਂ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਲਗਾਤਾਰ ਹੋ ਰਹੀ ਡਰੋਨਾਂ ਦੀ ਐਂਟਰੀ: ਪਾਕਿਸਤਾਨ ਵਿੱਚ ਬੈਠੇ ਤਸਕਰ ਲਗਾਤਾਰ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਐਤਵਾਰ ਨੂੰ ਵੀ ਡੇਰਾ ਬਾਬਾ ਨਾਨਕ ਵਿਖੇ ਬੀਐੱਸਐੱਫ ਦੀ ਚੰਦੂ ਵਡਾਲਾ ਚੌਕੀ ਉੱਤੇ 250 ਮੀਟਰ ਦੀ ਉਚਾਈ 'ਤੇ ਇਕ ਪਾਕਿਸਤਾਨੀ ਡਰੋਨ ਦੇਖਿਆ ਗਿਆ ਸੀ, ਜੋ 15 ਸੈਕਿੰਡ ਤੱਕ ਭਾਰਤੀ ਖੇਤਰ ਦੇ ਅੰਦਰ ਰਿਹਾ। ਇਸ 'ਤੇ ਬੀਐੱਸਐੱਫ ਦੇ ਜਵਾਨਾਂ ਨੇ 40 ਰਾਉਂਡ ਫਾਇਰ ਕੀਤੇ ਅਤੇ 6 ਇਲੂ ਬੰਬ ਸੁੱਟੇ, ਜਿਸ ਤੋਂ ਬਾਅਦ ਡਰੋਨ ਵਾਪਿਸ ਚਲਾ ਗਿਆ।
ਬੀਐਸਐਫ ਨੇ ਦਿੱਤੇ ਹੈਰਾਨ ਕਰਨ ਵਾਲੇ ਅੰਕੜੇ: ਸਰਹੱਦ ਪਾਰੋਂ ਵੱਧਦੀ ਡਰੋਨਾਂ ਦੀ ਆਮਦ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਵੀ ਇਕ ਵੱਡਾ ਸਵਾਲ ਹੈ। 230 ਤੋਂ ਜ਼ਿਆਦਾ ਵਾਰ ਸਰਹੱਦ ਪਾਰੋਂ ਡਰੋਨਾਂ ਦੀ ਘੁਸਪੈਠ ਹੋ ਚੁੱਕੀ ਹੈ। ਇਹ ਕੋਈ ਛੋਟਾ ਅੰਕੜਾ ਨਹੀਂ ਹੋ ਬੀਐਸਐਫ ਵੱਲੋਂ ਸਾਂਝਾ ਕੀਤਾ ਗਿਆ ਹੋਵੇ। ਸਾਲ 2020 ਵਿਚ ਸਰਹੱਦ ਪਾਰੋਂ ਡਰੋਨ 79 ਵਾਰ ਡਰੋਨ ਭਾਰਤ ਦੀ ਸਰਹੱਦ ਰਾਹੀਂ ਦਾਖ਼ਲ ਹੋਇਆ ਸੀ। ਸਾਲ 2021 ਵਿਚ 109 ਵਾਰ ਅਤੇ ਸਾਲ 2022 ਵਿਚ ਇਹ ਅੰਕੜਾ ਵੱਧ ਕੇ 230 ਤੋਂ ਜ਼ਿਆਦਾ ਦਾ ਹੋ ਗਿਆ ਹੈ, ਜੋ ਕਿ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਪ੍ਰੇਸ਼ਾਨੀ ਦਾ ਵੱਡਾ ਸਬੱਬ ਬਣ ਸਕਦਾ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਲੈ ਕੇ ਕੇਂਦਰ ਸਾਵਧਾਨ, ਮਨਸੁਖ ਮਾਂਡਵੀਆ ਅੱਜ ਸੂਬੇ ਦੇ ਸਿਹਤ ਮੰਤਰੀਆਂ ਨਾਲ ਕਰਨਗੇ ਮੀਟਿੰਗ