ਅੰਮ੍ਰਿਤਸਰ: ਬੀਤੇ ਦਿਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਨੇ ਪੁਲਿਸ ਖਿਲਾਫ ਇਕ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਉਸ ਦੇ ਘਰ ਦੇ ਬਾਹਰ ਰੇਲਵੇ ਟਰੈਕ ਉੱਤੇ ਕੁਝ ਨੌਜਵਾਨਾਂ ਨੇ ਉਹਨਾਂ ਉੱਤੇ ਗੋਲੀਆਂ ਚਲਾਈਆਂ, ਜਿਸ ਦਾ ਮੁਕਾਬਲਾ ਵੀ ਉਹਨਾਂ ਨੂੰ ਖੁਦ ਹੀ ਕਰਨਾ ਪਿਆ ਸੀ, ਕਿਉਂਕਿ ਜੋ ਸੁਰੱਖਿਆ ਕਰਮੀ ਉਨ੍ਹਾਂ ਨੂੰ ਮਿਲੇ ਹਨ ਉਹਨਾਂ ਵੱਲੋਂ ਆਪਣੀ ਡਿਊਟੀ ਨਹੀਂ ਨਿਭਾਈ ਜਾ ਰਹੀ, ਰਾਤ ਫੋਨ 'ਤੇ ਧਮਕੀ ਮਿਲਦੀ ਹੈ ਫਿਰ ਫਾਇਰਿੰਗ ਹੁੰਦੀ ਹੈ। ਪਰ ਜੋ ਸੁਰੱਖਿਆ ਗਾਰਡ ਹੈ ਉਹ ਸੁੱਤਾ ਰਿਹਾ, ਤੇ ਇਕ ਡਰਦਾ ਰਿਹਾ। ਇਸ ਲਈ ਸ਼ਿਕਾਇਤ ਵੀ ਦਿੱਤੀ ਹੈ ਪਰ ਕਾਰਵਾਈ ਨਹੀਂ ਹੋਈ। ਉਥੇ ਹੀ ਇਹਨਾਂ ਇਲਜ਼ਾਮਾਂ ਨੂੰ ਝੁਠਲਾਉਂਦੇ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਸੀਸੀਟੀਵੀ ਜਾਰੀ ਕੀਤੀ ਗਈ ਹੈ, ਜਿਸ ਵਿਚ ਦਿੱਖ ਰਿਹਾ ਹੈ ਕਿ ਬ੍ਰਿਜ ਮੋਹਨ ਸੂਰੀ ਦੇ ਨਾਲ ਪੁਲਿਸ ਮੁਲਾਜ਼ਮ ਚੱਲ ਰਹੇ ਹਨ ਤੇ ਕੋਈ ਫਾਇਰਿੰਗ ਵੀ ਨਹੀਂ ਹੋਈ। ਬ੍ਰਿਜ ਮੋਹਨ ਸੂਰੀ ਦਾ ਦਾਅਵਾ ਹੈ ਕਿ ਬੀਤੀ ਰਾਤ ਅੱਤਵਾਦੀਆਂ ਨੇ ਉਸ ਨੂੰ ਫੋਨ ‘ਤੇ ਧਮਕੀ ਦਿੱਤੀ ਕਿ ਉਹ ਉਸ ਦੇ ਘਰ ਦੇ ਬਾਹਰ ਆ ਕੇ ਵਾਰਦਾਤ ਨੂੰ ਅੰਜ਼ਾਮ ਦੇਣ ਜਾ ਰਹੇ ਹਨ।
ਅੱਤਵਾਦੀਆਂ ਵੱਲੋਂ ਧਮਕੀ ਅਤੇ ਹਮਲੇ ਦੀ ਕੀਤੀ ਸੀ ਸ਼ਿਕਾਇਤ: ਇਸ ਮਾਮਲੇ ਦੇ ਧਿਆਨ ਵਿਚ ਆਉਂਦੇ ਹੀ, ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਅਭਿਮਨਯੂ ਰਾਣਾ ਨੇ ਬ੍ਰਿਜ ਮੋਹਨ ਸੂਰੀ ਵੱਲੋਂ ਲਾਏ ਦੋਸ਼ਾਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਸੀਸੀਟੀਵੀ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੋਈ ਗੋਲੀਆਂ ਚਲਾਉਣ ਦੀ ਤਸਦੀਕ ਨਹੀਂ ਹੋਈ। ਬ੍ਰਿਜ ਮੋਹਨ ਸੂਰੀ ਦੇ ਸ਼ਿਕਾਇਤ ‘ਤੇ ਤੁਰੰਤ ਮੌਕੇ ਪਹੁੰਚੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਸਾਹਮਣੇ ਬਣੇ ਇੱਕ ਪਾਰਕ ਵਿੱਚ ਜਾਂਚ ਕੀਤੀ, ਪੁਲਿਸ ਨੇ ਕਿਹਾ ਕਿਸੇ ਵੀ ਤਰ੍ਹਾਂ ਦਾ ਅੱਤਵਾਦੀ ਹਮਲਾ ਨਹੀਂ ਹੋਇਆ। ਨਾਲ ਹੀ ਉਨ੍ਹਾਂ ਕਿਹਾ ਕਿ ਜੋ ਧਮਕੀਆਂ ਭਰੇ ਫੋਨ ਆਉਣ ਦੀ ਗੱਲ ਬ੍ਰਿਜ ਮੋਹਨ ਸੂਰੀ ਨੇ ਕਹੀ ਉਨਾਂ ਦੀ ਡਿਟੇਲ ਚੈੱਕ ਕੀਤੀ ਜਾਵੇਗੀ। ਜਾਨੋ ਮਾਰਨ ਦੀ ਧਮਕੀਆਂ ਬਾਰੇ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਹੋਰ ਤੱਥ ਵੀ ਸਾਹਮਣੇ ਆਉਣਗੇ। ਪਰ ਫਿਲਹਾਲ ਅਜਿਹਾ ਕੁਝ ਨਹੀਂ ਹੈ।
ਇਹ ਵੀ ਪੜ੍ਹੋ : Death Threats: ਸ਼ਿਵ ਸੈਨਾ ਆਗੂ ਸੁਧੀਰ ਸੁਰੀ ਦੇ ਭਰਾ ਨੇ ਦੱਸਿਆ ਜਾਨ ਨੂੰ ਖਤਰਾ, ਘਰ ਦੇ ਬਾਹਰ ਹੋਈ ਫਾਇਰਿੰਗ
ਭਰਾ ਦਾ ਪਿਛਲੇ ਸਾਲ ਹੋਇਆ ਸੀ ਕਤਲ: ਜ਼ਿਕਰਯੋਗ ਹੈ ਕਿ ਬ੍ਰਿਜ ਮੋਹਨ ਸੂਰੀ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਛੋਟਾ ਭਰਾ ਹੈ , ਸੁਧੀਰ ਸੂਰੀ ਨੂੰ ਅੰਮ੍ਰਿਤਸਰ ਵਿਚ ਇਕ ਧਰਨੇ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੁਧੀਰ ਸੂਰੀ ਦਾ ਕਤਲ ਪਿਛਲੇ ਸਾਲ 5 ਨਵੰਬਰ ਨੂੰ ਹੋਇਆ ਸੀ। ਸੁਧੀਰ ਸੂਰੀ ਕਤਲ ਕੇਸ ਵਿੱਚ ਪੁਲਿਸ ਨੇ ਗੋਪਾਲ ਮੰਦਰ ਨੇੜੇ ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਮਾਮਲਾ ਅਜੇ ਵੀ ਅਦਾਲਤ ਵਿਚ ਹੈ। ਉਥੇ ਹੀ ਹੁਣ ਬ੍ਰਿਜ ਮੋਹਨ ਸੂਰੀ ਅਤੇ ਪਰਿਵਾਰ ਨੇ ਜਾਨ ਦਾ ਖ਼ਤਰਾ ਦਸਦਿਆਂ ਸੁਰੱਖਿਆ ਦੀ ਮੰਗ ਕੀਤੀ ਹੋਈ ਹੈ।