ਅੰਮ੍ਰਿਤਸਰ: ਆਏ ਦਿਨ ਹੀ ਪਤੀ ਪਤਨੀ ਵਿੱਚ ਆਪਸੀ ਝਗੜੇ ਵੱਧ ਦੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੇ ਦਿਨੀਂ ਰਾਤ 11 ਵਜੇ ਇੱਕ ਪੀੜਤ ਕੁੜੀ ਇਨਸਾਫ਼ ਲੈਣ ਲਈ ਪੁਲਿਸ ਥਾਣੇ ਪਹੁੰਚੀ। ਜਿਸ ਤੋਂ ਬਾਅਦ ਉਸ ਨੇ ਮਹਿਲਾ ਕਮਿਸ਼ਨ ਚੇਅਰਮੈਨ (Women's Commission Chairman) ਮਨੀਸ਼ਾ ਗੁਲਾਟੀ ਨੂੰ ਫੋਨ ਕੀਤਾ ਤੇ ਆਪਣੀ ਦੁੱਖ ਭਰੀ ਦਾਸਤਾਂ ਦੱਸੀ ਤੇ ਉਸ ਨੇ ਮਨੀਸ਼ਾ ਗੁਲਾਟੀ ਨੂੰ ਦੱਸਿਆ, ਕਿ ਉਸ ਦਾ ਸੁਹਰਾ ਪਰਿਵਾਰ ਉਸ ‘ਤੇ ਜ਼ੁਲਮ ਕਰਦਾ ਹੈ।
ਪੀੜਤ ਕੁੜੀ ਨੇ ਕਿਹਾ, ਕਿ ਉਸ ਦੇ ਸੁਹਰੇ ਪਰਿਵਾਰ ਨੇ ਉਸ ਦਾ 8 ਮਹੀਨੇ ਦਾ ਬੱਚਾ ਵੀ ਖੋਹ ਲਿਆ, ਪੀੜਤ ਦੀ ਸ਼ਿਕਾਇਤ ਤੋਂ ਬਾਅਦ ਮਹਿਲਾ ਕਮਿਸ਼ਨ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਨੇੜਲੇ ਥਾਣਾ ਨੂੰ ਫੋਨ ‘ਤੇ ਤੁਰੰਤ ਐਕਸ਼ਨ ਲੈਣ ਲਈ ਕਿਹਾ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਐੱਫ.ਆਈ.ਆਰ ਦਰਜ ਕਰਕੇ ਪੀੜਤ ਕੁੜੀ ਦੇ ਸੁਹਰੇ ਘਰ ਛਾਪੇਮਾਰੀ ਕੀਤੀ।
ਪੁਰ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਵੀ ਪੀੜਤਾਂ ਦਾ ਸੁਹਰਾ ਪਰਿਵਾਰ ਬੱਚੇ ਨੂੰ ਲੈਕੇ ਮੌਕੇ ਤੋਂ ਫਰਾਰ ਹੋ ਗਿਆ। ਪੀੜਤਾ ਦੇ ਸੁਹਰੇ ਪਰਿਵਾਰ ਵੱਲੋਂ ਐੱਫ.ਆਈ.ਆਰ (FIR) ਦਰਜ ਹੋਣ ਤੋਂ ਬਾਅਦ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਕੋਰਟ ਨੇ ਪਹਿਲਾਂ ਬੱਚੇ ਕੋਰਟ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਬੱਚਾ ਕੋਰਟ ਵਿੱਚ ਪੇਸ਼ ਕਰਨ ਤੋ ਬਾਅਦ ਬੱਚਾ ਉਸ ਦੀ ਮਾਂ ਨੂੰ ਸੌਂਪ ਦਿੱਤਾ ਗਿਆ ਹੈ।
ਪੀੜਤ ਕੁੜੀ ਨੇ ਬੱਚਾ ਮਿਲਣ ਤੋਂ ਬਆਦ ਮਹਿਲਾ ਕਮਿਸ਼ਨ ਚੇਅਰਮੈਨ ਮਨੀਸ਼ਾ ਗੁਲਾਟੀ ਤੇ ਅੰਮ੍ਰਿਤਸਰ ਪੁਲਿਸ ਦਾ ਧੰਨਵਾਦ ਕੀਤਾ। ਉਧਰ ਅੰਮ੍ਰਿਤਸਰ ਪੁਲਿਸ ਦਾ ਧੰਨਵਾਦ ਕਰਨ ਅੰਮ੍ਰਿਤਸਰ ਪਹੁੰਚੀ ਮਹਿਲਾ ਕਮਿਸ਼ਨ ਚੇਅਰਮੈਨ ਮਨੀਸ਼ਾ ਗੁਲਾਟੀ ਮੀਡੀਆ ਨਾਲ ਗੱਲਬਾਤ ਦੌਰਾਨ ਹਰ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਵੀ ਗੱਲ ਕਹੀ
ਇਹ ਵੀ ਪੜ੍ਹੋ:Ludhiana ਬਲਾਤਕਾਰ ਮਾਮਲਾ 'ਚ ਟਰੈਫਿਕ ਇੰਚਾਰਜ ਜਗਜੀਤ ਸਿੰਘ ਸਸਪੈਂਡ