ਅੰਮ੍ਰਿਤਸਰ: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ 36 ਦਿਨਾਂ ਤੋਂ ਚੱਲ ਰਹੀ ਤਲਾਸ਼ ਖ਼ਤਮ ਹੋ ਗਈ ਹੈ। ਉਸ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਅੰਮ੍ਰਿਤਪਾਲ ਨੂੰ ਅਸਾਮ ਦੀ ਡਿੱਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਉਸ ਦੀ ਮਾਤਾ ਨੇ ਮੀਡੀਆ ਸਾਹਮਣੇ ਆ ਕੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਬਾਰੇ ਖਾਸ ਗੱਲਾਂ ਕਹੀਆਂ ਹਨ।
ਮਾਤਾ ਨੇ ਮੀਡੀਆ ਨਾਲ ਕੀਤੀ ਗੱਲਬਾਤ: ਅੰਮ੍ਰਿਤਸਰ ਪਿੰਡ ਜਲੂਪੁਰ ਖੇੜਾ ਵਿਚ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਮੀਡੀਆ ਨਾਲ ਗੱਲਬਾਤ ਕੀਤੀ। ਅੰਮ੍ਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਸਰੰਡਰ ਕੀਤਾ ਹੈ ਪੁਲਿਸ ਚਾਹੇ ਇਸ ਨੂੰ ਕੁਝ ਵੀ ਕਹੇ ਪਰ ਮੇਰੇ ਪੁੱਤ ਨੇ ਸਰੰਡਰ ਕੀਤਾ ਹੈ। ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਪੁਲਿਸ ਵੱਲੋਂ ਤਾਂ ਉਸ ਨੂੰ ਖੁਲ੍ਹੇ ਵਾਲੇ ਵਿੱਚ ਵੀ ਦਿਖਾਇਆ ਗਿਆ ਸੀ ਪੁਲਿਸ ਨੇ ਤਾਂ ਉਸ ਦੀ ਲੁੱਕ ਬਾਰੇ ਬਹੁਤ ਕੁਝ ਸਿਰਜਿਆ ਸੀ ਪਰ ਹੁਣ ਉਸ ਨੇ ਪੂਰੇ ਸਿੱਖੀ ਸਰੂਪ ਵਿੱਚ ਗ੍ਰਿਫਤਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਨੇ ਸਿੱਖੀ ਬਾਣਾ ਤਿਆਰ ਕਰਕੇ ਪੰਜ ਬਾਣੀਆ ਦਾ ਪਾਠ ਕਰਨ ਤੋਂ ਬਾਅਦ ਪੁਲਿਸ ਨੂੰ ਸਰੰਡਰ ਕੀਤਾ ਹੈ ਜਿਸ ਦਾ ਵੀਡੀਓ ਵੀ ਸਾਹਮਣੇ ਆ ਗਿਆ ਹੈ।
ਪਤਨੀ ਕਰਨਗੇ ਅੰਮ੍ਰਿਤਪਾਲ ਨਾਲ ਮੁਲਾਕਾਤ: ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਪਹਿਲਾਂ ਜਸਬੀਰ ਸਿੰਘ ਰੋਡੇ ਅੰਮ੍ਰਿਤਪਾਲ ਦੇ ਘਰ ਗਏ ਸਨ ਤਾਂ ਇਸ ਬਾਰੇ ਦੱਸਦੇ ਹੋਏ ਮਾਤਾ ਨੇ ਕਿਹਾ ਕਿ ਜਸਬੀਰ ਸਿੰਘ ਰੋਡੇ ਨੂੰ ਜਥੇਦਾਰ ਸਾਹਿਬ ਨੇ ਭੇਜਿਆ ਸੀ। ਉਹ ਸਿਰਫ ਅੰਮ੍ਰਿਤਪਾਲ ਦੀ ਪਤਨੀ ਨੂੰ ਮਿਲਣ ਦੇ ਲਈ ਆਏ ਸੀ। ਮਾਤਾ ਨੇ ਨਾਲ ਹੀ ਇਹ ਵੀ ਦੱਸਿਆ ਕਿ ਅੰਮ੍ਰਿਤਪਾਲ ਦੀ ਪਤਨੀ ਹੁਣ ਜਲਦੀ ਇੰਗਲੈਂਡ ਨਹੀਂ ਜਾਣਗੇ ਉਹ ਪਹਿਲਾਂ ਅੰਮ੍ਰਿਤਪਾਲ ਦੇ ਨਾਲ ਮੁਲਾਕਾਤ ਕਰਨਗੇ।
ਖਾਲਸਾ ਵਹੀਰ ਦੀ ਅਰੰਭਤਾ ਫਿਰ ਤੋਂ: ਅੰਮ੍ਰਿਤਪਾਲ ਦੇ ਮਾਤਾ ਨੇ ਕਿਹਾ ਕਿ ਸਰਕਾਰ ਸਰਦਾਰਾਂ ਦੀ ਈਮੇਜ ਖਰਾਬ ਕਰਨ ਦੀ ਕੋਸ਼ਿਸ ਕਰ ਰਹੀ ਹੈ। ਉਨ੍ਹਾ ਕਿਹ ਕਿ ਇਹ ਸਭ ਕਰਕੇ ਸਰਕਾਰ ਅੰਮ੍ਰਿਤਪਾਲ ਨੂੰ ਲੋਕਾਂ ਦੇ ਮਨ੍ਹਾਂ ਵਿੱਚੋ ਦੂਰ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਵਾਹਿਗੁਰੂ ਮੇਰੇ ਪੁੱਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਕਿਹਾ ਕਿ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਖਾਲਸਾ ਵਹੀਰ ਦੀ ਅਰੰਭਤਾ ਕੀਤੀ ਜਾਵੇ। ਉਸ ਵਿੱਚ ਮਾਤਾ ਨੇ ਵੀ ਵਹੀਰ ਵਿੱਚ ਸੰਗਤ ਦਾ ਸਾਥ ਦੇਣ ਦੀ ਗੱਲ ਕੀਤੀ।
ਮਾਤਾ ਨੂੰ ਅੰਮ੍ਰਿਤਪਾਲ ਉਤੇ ਮਾਣ: ਉਨ੍ਹਾਂ ਕਿਹਾ ਕਿ ਸਾਨੂੰ ਮੀਡਿਆ ਤੋਂ ਪਤਾ ਲੱਗਾ ਕਿ ਅਮ੍ਰਿਤਪਾਲ ਸਿੰਘ ਫੜਿਆ ਗਿਆ ਹੈ। ਉਨ੍ਹਾ ਕਿਹਾ ਅਸੀਂ ਆਪਣੇ ਪੁੱਤਰ 'ਤੇ ਮਾਣ ਮਹਿਸੂਸ ਕਰਦੇ ਹਾਂ ਕਿ ਉਸ ਨੇ ਪਿਹਲਾਂ ਸੰਗਤ ਨੂੰ ਸੰਬੋਧਨ ਕੀਤਾ ਫ਼ਿਰ ਸਿੱਖੀ ਸਵਰੂਪ ਵਿਚ ਆਪਣੇ ਆਪ ਨੂੰ ਸਰੰਡਰ ਕਰ ਦਿੱਤਾ ਪਰ ਪੁਲਿਸ ਅੰਮ੍ਰਿਤਪਾਲ ਨੂੰ ਲੱਭ ਨਹੀਂ ਸਕੀ।
ਉਹ ਵੀ ਪੜ੍ਹੋ:- Amritpal's Bhindranwala connection: ਅੰਮ੍ਰਿਤਪਾਲ ਨੇ ਸਰੰਡਰ ਲਈ ਕਿਉਂ ਚੁਣਿਆ ਭਿੰਡਰਾਂਵਾਲਿਆਂ ਦਾ ਪਿੰਡ, ਜਾਣੋ ਕਾਰਨ