ਅੰਮ੍ਰਿਤਸਰ: ਗੁਰੂ ਤੇਗ਼ ਬਹਾਦਰ ਨਗਰ ਮਕਬੂਲਪੁਰਾ ਵਿੱਚ ਸ਼ਹਿਰ ਦੇ ਨਗਰ ਸੁਧਾਰ ਟਰੱਸਟ ਨੇ ਸਰਕਾਰੀ ਫ਼ਲੈਟਾਂ ਵਿੱਚ ਕਬਜ਼ਾ ਕਰਕੇ ਬੈਠੇ ਲੋਕਾਂ ਦਾ ਸਮਾਨ ਬਾਹਰ ਕੱਢ ਕੇ ਸੁੱਟ ਦਿੱਤਾ। ਇਸ ਦੌਰਾਨ ਲੋਕਾਂ ਨੇ ਵਿਰੋਧ ਵੀ ਕੀਤਾ ਪਰ ਕਰਮਚਾਰੀ ਨੇ ਲੋਕਾਂ ਦੀ ਇੱਕ ਨਹੀਂ ਸੁਣੀ।
ਕਰਮਚਾਰੀਆਂ ਨੇ ਕਿਹਾ ਕਿ ਲੋਕਾਂ ਨੇ ਸਰਕਾਰੀ ਫਲੈਟਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਨੋਟਿਸ ਵੀ ਦਿੱਤਾ ਸੀ ਪਰ ਇਨ੍ਹਾਂ ਨੋਟਿਸ ਨੂੰ ਅਣਗੌਲਿਆਂ ਕਰ ਦਿੱਤਾ ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਪ੍ਰਸ਼ਾਸਨ ਨੇ ਜੋ ਸਾਡੇ ਨਾਲ ਧੱਕਾ ਕੀਤਾ ਹੈ ਉਸ ਦਾ ਹਰਜ਼ਾਨਾ ਕੌਣ ਦੇਵੇਗਾ।
ਸ਼ਹਿਰ ਵਿੱਚ ਸਰਕਾਰੀ ਫ਼ਲੈਟਾਂ 'ਤੇ ਹੋਏ ਕਬਜ਼ੇ ਸਰਕਾਰ ਦੀ ਅਣਗਿਹਲੀ ਦਾ ਨਤੀਜਾ ਨੇ ਪਰ ਇਸ ਵਿੱਚ ਉਨ੍ਹਾਂ ਲੋਕਾਂ ਦਾ ਵੀ ਕੋਈ ਕਸੂਰ ਨਹੀਂ ਜਿਨ੍ਹਾਂ ਨੇ ਕਿਸੇ ਨੂੰ ਰੁਪਏ ਦੇ ਕੇ ਫ਼ਲੈਟ ਲਏ ਸਨ, ਪ੍ਰਸ਼ਾਸਨ ਨੇ ਸਮਾਨ ਤਾਂ ਤੋੜ ਦਿੱਤਾ ਪਰ ਹੁਣ ਇਸ ਦੀ ਭਰਪਾਈ ਕੌਣ ਕਰੇਗਾ।