ETV Bharat / state

ਸਹੁਰੇ ਪਰਿਵਾਰ 'ਤੇ ਲੱਗੇ ਨੂੰਹ ਦਾ ਕਤਲ ਕਰਨ ਦੇ ਇਲਜ਼ਾਮ - murdering daughter in law

ਅੰਮ੍ਰਿਤਸਰ ਵਿੱਚ ਸਹੁਰੇ ਪਰਿਵਾਰ ਵਿੱਚੋਂ ਨੂੰਹ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ, ਜਦਕਿ ਮ੍ਰਿਤਕ ਦੇ ਮਾਪਿਆਂ ਵੱਲੋਂ ਸਹੁਰੇ ਪਰਿਵਾਰ 'ਤੇ ਹੀ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਹਨ।

ਸੁਹਰੇ ਪਰਿਵਾਰ 'ਤੇ ਲੱਗੇ ਕੁੜੀ ਦੇ ਕਤਲ ਦੇ ਇਲਜ਼ਾਮ

author img

By

Published : Mar 27, 2023, 12:00 PM IST

ਸਹੁਰੇ ਪਰਿਵਾਰ 'ਤੇ ਲੱਗੇ ਨੂੰਹ ਦਾ ਕਤਲ ਕਰਨ ਦੇ ਇਲਜ਼ਾਮ

ਅੰਮ੍ਰਿਤਸਰ: ਸਹੁਰੇ ਪਰਿਵਾਰ ਉੱਤੇ ਅਕਸਰ ਹੀ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਬਾਂਕੇ ਬਿਹਾਰੀ ਬਟਾਲਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਸਹੁਰੇ ਪਰਿਵਾਰ 'ਚ ਕੁੜੀ ਦੀ ਲਾਸ਼ ਮਿਲਣ ਮਗਰੋਂ ਮ੍ਰਿਤਕ ਕੁੜੀ ਦੇ ਮਾਪਿਆਂ ਵੱਲੋਂ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਮ੍ਰਿਤਕ ਕੁੜੀ ਦੀ ਮਾਂ ਨੇ ਇਲਜ਼ਾਮ ਲਗਾਏ ਹਨ ਕਿ 6 ਮਹੀਨੇ ਪਹਿਲਾਂ ਸਾਡੀ ਕੁੜੀ ਪੂਜਾ ਦਾ ਵਿਆਹ ਹੋਇਆ ਸੀ। ਅਕਸਰ ਸਹੁਰੇ ਪਰਿਵਾਰ ਵਾਲੇ ਸਾਡੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਇੱਕ ਦਿਨ ਕੁੜੀ ਨੇ ਫੋਨ ਕੀਤਾ ਸੀ ਕਿ ਕਿਹਾ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਨਾਲ ਹੀ ਕੁੱਟਮਾਰ ਵੀ ਕੀਤੀ ਜਾਂਦੀ। ਜਿਸ ਤੋਂ ਬਾਅਦ ਅਸੀਂ ਅਗਲੇ ਦਿਨ ਕੁੜੀ ਦੇ ਸਹੁਰੇ ਗਏ ਅਤੇ ਪੁੱਛਿਆ ਸਾਡੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਿਉਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਆਖਿਆ ਕਿ ਇਹ ਕੰਮ ਨਹੀਂ ਕਰਦੀ।

4 ਮਹੀਨੇ ਦੀ ਗਰਭਪਤੀ ਸੀ ਮ੍ਰਿਤਕ ਪੂਜਾ: ਮ੍ਰਿਤਕ ਦੀ ਮਾਂ ਮੁਤਾਬਿਕ ਪੂਜਾ 4 ਮਹੀਨੇ ਦੀ ਗਰਭਪਤੀ ਸੀ।ਜਿਸ ਕਾਰਨ ਉਸ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ । ਜਿਸ ਕਾਰਨ ਉਸ ਤੋਂ ਕੰਮ ਨਹੀਂ ਹੁੰਦਾ। ਮ੍ਰਿਤਕ ਦੀ ਮਾਂ ਮੁਤਾਬਿਕ ਸਾਨੂੰ ਕੁੜੀ ਦੀ ਸੱਸ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਕੁੜੀ ਨੇ ਫਾਹਾ ਲੈ ਲਿਆ ਹੈ। ਜਦੋਂ ਅਸੀਂ ਘਰ ਆ ਕੇ ਦੇਖਿਆ ਤਾਂ ਦਰਵਾਜਾ ਬੰਦ ਸੀ ਅਤੇ ਸਹੁਰੇ ਪਰਿਵਾਰ ਨੇ ਹੀ ਸਾਡੀ ਕੁੜੀ ਨੂੰ ਮਾਰ ਕੇ ਪੱਖੇ ਨਾਲ ਟੰਗ ਦਿੱਤਾ ਹੈ। ਉਨਾਂ੍ਹ ਆਖਿਆ ਕਿ ਸੱਸ ਅਤੇ ਸੁਹਰਾ ਘਰ ਵੀ ਮੌਜੂਦ ਸਨ ਜਦਕਿ ਮੁੰਡਾ ਫਰਾਰ ਹੋ ਗਿਆ ਹੈ।

ਇਨਸਾਫ਼ ਦੀ ਮੰਗ: ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਅਜਿਹਾ ਕਰਨ ਤੋਂ ਪਹਿਲਾਂ ਹਜ਼ਾਰ ਬਾਰੇ ਸੋਚੇ।ਉਨ੍ਹਾਂ ਆਖਿਆ ਕਿ ਸਾਡੀ ਕੁੜੀ ਦੀ ਆਤਮਾ ਨੂੰ ਉਦੋਂ ਤੱਕ ਸ਼ਾਂਤੀ ਨਹੀਂ ਮਿਲ ਸਕਦੀ ਜਦੋਂ ਤੱਕ ਉਸ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲੀ।

ਜਾਂਚ ਸ਼ੁਰੂ: ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਲਾਸ਼ ਦਾ ਪੋਸਟਮਾਰਟ ਕਰਾਵਇਆ ਜਾ ਰਿਹਾ ਹੈ ਉਸ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ ਕਿ ਆਖਰ ਹੋਇਆ ਕੀ ਸੀ, ਕੁੜੀ ਨੇ ਖੁਦ ਫਾਹਾ ਲਿਆ ਜਾਂ ਉਸ ਦਾ ਕਤਲ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Theft in Mandir: ਚੋਰ ਮੰਦਿਰ ਦੀ ਗੋਲਕ ਚੋਂ ਚੜ੍ਹਾਵਾ ਲੈ ਕੇ ਫ਼ਰਾਰ, ਘਟਨਾ ਸੀਸੀਟੀਵੀ 'ਚ ਕੈਦ

ETV Bharat Logo

Copyright © 2025 Ushodaya Enterprises Pvt. Ltd., All Rights Reserved.