ਅੰਮ੍ਰਿਤਸਰ: ਬੀਤੀ ਦੇਰ ਸ਼ਾਮ ਮਜੀਠਾ ਰੋਡ 'ਤੇ ਬਣੀ ਇੱਕ ਦਵਾਈਆਂ ਦੀ ਫੈਕਟਰੀ ਵਿੱਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਲਗਾਤਾਰ ਹੀ ਫੈਕਟਰੀ 'ਚ ਕੰਮ ਕਰਦੇ ਮੁਲਾਜ਼ਮਾਂ ਦੇ ਪਰਿਵਾਰ ਮੈਂਬਰ ਫੈਕਟਰੀ ਵਿੱਚ ਪਹੁੰਚਣਾ ਸ਼ੁਰੂ ਹੋ ਗਏ। ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਨਾਗ ਕਲਾਂ ਦੀ ਫੈਕਟਰੀ ਵਿੱਚ ਅੱਗ ਲੱਗਣ ਦੇ ਕਾਰਨ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੱਤ ਦੇ ਕਰੀਬ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। (Amritsar Factory Fire News)
ਫੈਕਟਰੀ ਵਿੱਚ ਕੰਮ ਕਰਦੇ ਮੁਲਾਜ਼ਮ ਹੋਏ ਲਾਪਤਾ: ਇਸ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਰੀਬ ਅੱਧਾ ਦਰਜਨ ਲੋਕ ਅਜੇ ਵੀ ਲਾਪਤਾ ਹਨ, ਜਿਸ ਕਾਰਨ ਪਰਿਵਾਰਿਕ ਮੈਂਬਰ ਚਿੰਤਤ ਹਨ। ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਕਿ ਇਸ ਫੈਕਟਰੀ ਵਿੱਚ ਕੰਮ ਕਰਦੇ ਸਨ, ਉਹ ਦੇਰ ਰਾਤ ਕਰ ਤੱਕ ਘਰ ਨਹੀਂ ਪਹੁੰਚ ਪਾਏ। ਜਿਸ ਕਰਕੇ ਉਹਨਾਂ ਵੱਲੋਂ ਫੈਕਟਰੀ ਦੇ ਵਿੱਚ ਆਏ ਹਨ ਤੇ ਆਪਣੇ ਬੱਚਿਆਂ ਨੂੰ ਲੱਭ ਰਹੇ ਹਨ।
ਪ੍ਰਸ਼ਾਸਨ ਅੱਗੇ ਪਰਿਵਾਰਾਂ ਨੇ ਕੀਤੀ ਅਪੀਲ: ਉੱਥੇ ਹੀ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੰਬੇ ਸਮੇਂ ਤੋਂ ਇਸ ਫੈਕਟਰੀ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀ ਅਤੇ ਉਹ ਹਰ ਰੋਜ਼ ਸਮੇਂ ਸਿਰ ਘਰ ਪਹੁੰਚ ਜਾਂਦੇ ਸਨ। ਫੈਕਟਰੀ 'ਚ ਲੱਗੀ ਅੱਗ ਦੌਰਾਨ ਲਾਪਤਾ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਨ੍ਹਾਂ ਵਲੋਂ ਆਪਣੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀੜਤ ਔਰਤਾਂ ਦਾ ਕਹਿਣਾ ਹੈ ਕਿ ਅਕਸਰ ਹੀ ਉਹਨਾਂ ਦੇ ਬੱਚੇ ਸਮੇਂ ਸਿਰ ਘਰ ਪਹੁੰਚ ਜਾਂਦੇ ਸਨ ਅਤੇ ਅੱਜ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਇਸ ਫੈਕਟਰੀ ਵਿੱਚ ਅੱਗ ਲੱਗੀ ਹੈ ਅਤੇ ਉਹਨਾਂ ਵੱਲੋਂ ਇੱਥੇ ਆ ਕੇ ਦੇਖਿਆ ਗਿਆ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਨਜ਼ਰ ਨਹੀਂ ਆ ਰਹੇ ਸਨ। ਜਿਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਚਿੰਤਾ ਹੋ ਰਹੀ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਫੈਕਟਰੀ ਵਿੱਚ ਮੋਬਾਇਲ ਲੈ ਕੇ ਅੰਦਰ ਜਾਣਾ ਸਖ਼ਤ ਮਨਾਹੀ ਹੈ। ਉਨ੍ਹਾਂ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਫੈਕਟਰੀ 'ਚ ਕੰਮ ਕਰਦੇ ਉਨ੍ਹਾਂ ਦੇ ਬੱਚਿਆਂ ਨੂੰ ਜ਼ਲਦ ਤੋਂ ਜ਼ਲਦ ਲੱਭਿਆ ਜਾਵੇ।
- Manpreet Badal Case Update: ਮਨਪ੍ਰੀਤ ਬਾਦਲ ਦੀ ਭਾਲ 'ਚ ਚੰਡੀਗੜ੍ਹ ਪੁੱਜੀ ਵਿਜੀਲੈਂਸ ਟੀਮ ਬੇਰੰਗ ਪਰਤੀ, ਵਕੀਲ ਨੇ ਵਿਜੀਲੈਂਸ ਨੂੰ ਘਰ 'ਚ ਵੜਨ ਤੋਂ ਰੋਕਿਆ, ਦੇਖੋ ਵੀਡੀਓ
- WORLD CUP 2023: Rachin Ravindra ਦਾ ਨਾਂ ਕਿਉਂ ਪਿਆ ਰਚਿਨ, ਜਾਣੋ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਨਾਲ ਕਿਵੇਂ ਜੁੜੇ ਹਨ ਉਨ੍ਹਾਂ ਦੇ ਤਾਰ
- Asian Games 2023 13th day: ਭਾਰਤੀ ਕ੍ਰਿਕਟ ਅਤੇ ਕਬੱਡੀ ਟੀਮ ਦਾ ਅੱਜ ਸੈਮੀਫਾਈਨਲ ਮੈਚ, ਬਜਰੰਗ ਪੁਨੀਆ 'ਤੇ ਰਹੇਗੀ ਨਜ਼ਰ
ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ: ਦੂਜੇ ਪਾਸੇ ਅੱਗੇ 'ਤੇ ਕਾਬੂ ਪਾਉਣ ਵਾਲੇ ਫਾਇਰ ਅਫ਼ਸਰ ਦਾ ਕਹਿਣਾ ਹੈ ਕਿ ਲਗਾਤਾਰ ਹੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਰੀਬ 3:30 ਵਜੇ ਦੀ ਲੱਗੀ ਅੱਗ, ਜਿਸ 'ਤੇ ਹੁਣ ਪੂਰੀ ਤਰ੍ਹਾਂ ਨਾਲ ਕੰਟਰੋਲ ਪਾ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਅੰਦਰ ਅਲਕੋਹਲ ਹੋਣ ਕਰਕੇ ਕਾਫੀ ਨੁਕਸਾਨ ਹੋ ਰਿਹਾ ਸੀ ਅਤੇ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਰਿਹਾ ਸੀ, ਜਿਸ ਕਰਕੇ ਅੰਦਰ ਬਲਾਸਟ ਵੀ ਹੋ ਰਹੇ ਸਨ। ਉਹਨਾਂ ਕਿਹਾ ਕਿ ਹੁਣ ਕਰੀਬ 13 ਗੱਡੀਆਂ ਲਗਾ ਕੇ ਅਸੀਂ ਅੱਗ 'ਤੇ ਕਾਬੂ ਪਾ ਲਿਆ ਹੈ ਅਤੇ ਹੁਣ ਕਿਸੇ ਵੀ ਜਗ੍ਹਾ 'ਤੇ ਧੂਆਂ ਨਜ਼ਰ ਨਹੀਂ ਆ ਰਿਹਾ।