ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਆਪ ਪਾਰਟੀ ਦੇ ਉਮੀਦਵਾਰ ਇੰਦਰਬੀਰ ਸਿੰਘ ਨਿੱਜਰ ਚੋਣ ਮੈਦਾਨ ਵਿਚ ਉਤਰੇ ਹਨ, ਜਿਨ੍ਹਾਂ ਨਾਲ ਈਟੀਵੀ ਭਾਰਤ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ। ਜਿਸ ਵਿਚ ਉਨ੍ਹਾਂ ਨੇ ਚੋਣਾਂ ਦੇ ਮੁੱਦੇ ਅਤੇ ਲਿਖਤੀ ਗਾਰੰਟੀ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਗੱਲਬਾਤ ਕਰਦਿਆਂ ਕਿ ਆਪ ਪਾਰਟੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਡਾਕਟਰ ਹਨ ਅਤੇ ਹਰ ਬਿਮਾਰ ਦਾ ਇਲਾਜ ਕਰਨਾ ਜਾਣਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਨੂੰ ਲੰਮੇ ਸਮੇਂ ਤੋਂ ਬਿਮਾਰ ਕੀਤਾ ਹੋਇਆ ਹੈ, ਜਿਸ ਕਾਰਨ ਆਪ ਦੇ ਉਮੀਦਵਾਰ ਹੋਣ ਦੇ ਨਾਤੇ ਉਹ ਆਪਣੇ ਹਲਕੇ ਵਿੱਚ ਨਸ਼ਾ, ਬੇਰੁਜ਼ਗਾਰੀ ਜਿਹੀ ਬਿਮਾਰੀਆਂ ਜੜ੍ਹ ਤੋਂ ਖ਼ਤਮ ਕਰਨਗੇ।
ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਪੰਜ ਸਾਲ ਹਲਕੇ ਦੀ ਸਾਰ ਨਹੀਂ ਲਈ ਗਈ, ਜਿਸ ਦੇ ਚੱਲਦੇ ਹਲਕੇ ਦੇ ਲੋਕ ਉਨ੍ਹਾਂ ਨੂੰ ਤੋਂ ਖਫ਼ਾ ਹਨ ਅਤੇ ਉਹਨਾਂ ਨੇ ਇਸ ਵਾਰ ਮਨ ਬਣਾਇਆ ਕਿ ਉਹ ਆਪ ਦੀ ਸਰਕਾਰ ਬਣਾਉਣਗੇ।
ਉਹਨਾਂ ਨੇ ਕਿਹਾ ਕਿ ਲੋਕ ਪੜ੍ਹੇ ਲਿਖੇ ਹਨ ਅਤੇ ਆਪਣਾ ਫ਼ੈਸਲਾ ਲੈਣਾ ਜਾਣਦੇ ਹਨ। ਉਨ੍ਹਾਂ ਨੂੰ ਪਤਾ ਕਿ ਸਰਕਾਰ ਨੇ ਕਿੰਨਾ ਕੰਮ ਕੀਤਾ ਹੈ, ਇਸ ਲਈ ਹਲਕੇ ਦੇ ਲੋਕ ਡੋਰ ਟੂ ਡੋਰ ਪ੍ਰਚਾਰ ਦੌਰਾਨ ਸਾਨੂੰ ਪਿਆਰ ਦੇ ਰਹੇ ਹਨ।
ਉਹਨਾਂ ਨੇ ਕਿਹਾ ਕਿ ਮੌਜੂਦਾ ਵਿਧਾਇਕ ਦੇ ਰਹਿੰਦੇ ਹਲਕੇ ਵਿਚ ਨਸ਼ਾ ਵੱਡੀ ਮਾਤਰਾ ਵਿੱਚ ਵਿਕ ਰਿਹਾ ਹੈ, ਇੱਥੇ ਕੂੜੇ ਦਾ ਬਹੁਤ ਵੱਡਾ ਡੰਪ ਹੈ। ਸਭ ਤੋਂ ਵੱਡਾ ਮੁੱਦਾ ਨਸ਼ੇ ਦੇ। ਜਿਸ ਨੂੰ ਅਸੀਂ ਸਭ ਤੋਂ ਪਹਿਲਾਂ ਪਹਿਲ ਦੇ ਅਧਾਰ 'ਤੇ ਖ਼ਤਮ ਕਰਾਂਗੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਸਸਤੀਆਂ ਕਰ ਲੋਕਾਂ ਨੂੰ ਰਾਹਤ ਦੇਵਾਂਗੇ ਅਤੇ ਹਰ ਮੁਹੱਲੇ ਦੇ ਵਿਚ ਦਿੱਲੀ ਦੀ ਤਰਜ 'ਤੇ ਮੁਹੱਲਾ ਕਲੀਨਿਕ ਬਣਾਵਾਂਗੇ। ਵਿਕਾਸ ਨੂੰ ਹਰ ਮੁੱਦੇ ਤੋਂ ਪਹਿਲ ਦੇਵਾਂਗੇ ਅਤੇ ਅਸੀਂ ਆਸ ਕਰਦੇ ਹਾਂ ਕਿ ਲੋਕ ਸਾਡਾ ਸਾਥ ਜ਼ਰੂਰ ਦੇਣਗੇ।
ਇਹ ਵੀ ਪੜ੍ਹੋ: ਅੱਜ ਅਬੋਹਰ ’ਚ ਪੀਐੱਮ ਮੋਦੀ ਦੀ ਤੀਜੀ ਰੈਲੀ, ਉਮੀਦਵਾਰਾਂ ਲਈ ਮੰਗਣਗੇ ਵੋਟਾਂ