ਅੰਮ੍ਰਿਤਸਰ:- ਆਮ ਆਦਮੀ ਪਾਰਟੀ ਜਦੋਂ ਤੋਂ ਸੱਤਾ 'ਚ ਆਈ ਹੈ ਉਦੋਂ ਤੋਂ ਕੋਈ ਨਾ ਕੋਈ ਮੰਤਰੀ, ਵਿਧਾਇਕ ਜਾਂ ਕੌਂਸਲਰ ਆਪਣੇ ਅਹੁਦੇ, ਪਾਵਰ ਅਤੇ ਸੱਤਾ ਦਾ ਰੋਹਬ ਦਿਖਾਉਂਦੇ ਦਿਖਾਈ ਦੇ ਰਹੇ ਹਨ। ਇੱਕ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੇ ਤਜਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਦੇ 'ਚ ਪ੍ਰੈਸ ਕਾਨਫਰੰਸ ਕਰ ਆਪਣੇ ਨਾਲ ਹੋਈ 52 ਲੱਖ ਦੀ ਠੱਗੀ ਬਾਰੇ ਵੱਡੇ ਖੁਲਾਸੇ ਕੀਤੇ।ਇਹ ਠੱਗੀ ਕਿਸੇ ਹੋਰ ਵੱਲੋਂ ਨਹੀਂ ਬਲਕਿ 'ਆਪ' ਦੇ ਕੌਂਸਲਰ ਪਰਮਜੀਤ ਪੰਮਾ ਅਤੇ ਉਸ ਦੇ ਭਰਾ ਵਿਕਰਮ ਸਿੰਘ ਰੰਧਾਵਾ ਨੇ ਮਾਰੀ ਹੈ।
ਯਾਰ ਨੇ ਕੀਤੀ ਯਾਰ ਮਾਰ: ਤਜਿੰਦਰ ਦਾ ਕਹਿਣਾ ਹੈ ਕਿ ਪੰਮਾ ਉਸਦਾ ਜਿਗਰੀ ਯਾਰ ਸੀ ਅਤੇ ਉਸ ਨੇ ਹੀ ਉਸ ਨਾਲ ਆਪਣਾ ਬਣ ਕੇ ਇਸ ਕਦਰ ਠੱਗੀ ਮਾਰੀ ਕਿ ਮੈਂ ਆਪਣੀ ਜ਼ਿੰਦਗੀ ਹੀ ਖ਼ਤਮ ਕਰਨ ਬਾਰੇ ਸੋਚ ਲਿਆ ਸੀ ਪਰ ਕੁੱਝ ਯਾਰਾਂ ਨੇ ਹੌਂਸਲਾ ਦਿੱਤਾ ਤਾਂ ਅੱਜ ਮੈਂ ਪ੍ਰੈਸ ਅੱਗੇ ਆਪਣੇ ਨਾਲ ਹੋਈ ਠੱਗੀ ਦਾ ਸੱਚ ਬਿਆਨ ਕਰਨ ਦੀ ਹਿੰਮਤ ਜੁਟਾਈ ਹੈ। ਪੀੜਤ ਦਾ ਕਹਿਣਾ ਕਿ ਮੈਂ ਆਪਣੀ 52 ਲੱਖ ਦੀ ਜ਼ਮੀਨ ਵੇਚੀ ਸੀ ਜਿਸ ਦਾ ਪਤਾ ਪੰਮੇ ਨੂੰ ਵੀ ਸੀ। ਪੰਮੇ ਦੇ ਮਨ 'ਚ ਪੈਸੇ ਦੇ ਦੇਖ ਕੇ ਲਾਲਚ ਆ ਗਿਆ ਤੇ ਉਸ ਨੇ ਆਪਣੇ ਭਰਾ ਵਿਕਰਮ ਨਾਲ ਮਿਲ ਕੇ ਇੱਕ ਯੋਜਨਾ ਬਣਾਈ । ਉਨਹਾਂ ਨੇ ਮੈਨੂੰ ਇੱਕ ਐਨ.ਆਰ.ਆਈ. ਪਾਰਟੀ ਤੋਂ ਜ਼ਮੀਨ ਖਰੀਦਣ ਦਾ ਬਹੁਤ ਜ਼ੋਰ ਪਿਆ ਕਿ ਮੈਂ ਉਹ ਸੌਦਾ ਕਰ ਲਵਾਂ। ਪੰਮੇ ਤੇ ਰੰਧਾਵੇ ਨੇ ਪਹਿਲਾਂ ਹੀ ਇੱਕ ਜਾਅਲੀ ਬੰਦਾ ਤਿਆਰ ਕਰ ਰੱਖਿਆ ਸੀ। ਜਿਸ ਨੂੰ ਮੈਂ ਜ਼ਮੀਨ ਖਰੀਦਣ ਲਈ 52 ਲੱਖ ਰੁਪਏ ਦੇ ਦਿੱਤੇ। ਉਸ ਤੋਂ ਬਾਅਦ ਪੰਮੇ ਤੇ ਰੰਧਾਵਾ ਦਾ ਚਿਹਰਾ ਮੇਰੇ ਸਾਹਮਣੇ ਆਇਆ।ਪੰਮੇ ਨੇ ਹੱਦ ਤਾਂ ਉਦੋਂ ਕਰ ਦਿੱਤੀ ਜਦੋਂ ਗਰਾਊਂਡ 'ਚ ਆ ਕੇ ਉਨ੍ਹਾਂ ਨੇ ਧਮਕੀਆਂ ਦਿੱਤੀਆਂ ਅਤੇ ਬਤਮੀਜ਼ੀ ਕੀਤੀ।
- PUSA 44 Banned In Punjab : ਝੋਨੇ ਦੀ ਕਿਸਮ ਪੂਸਾ 44 'ਤੇ ਪਾਬੰਦੀ, PAU ਵੱਲੋਂ ਸਵਾਗਤ, ਪਰ ਛੋਟਾ ਕਿਸਾਨ ਅਜੇ ਵੀ ਦੁਚਿੱਤੀ 'ਚ, ਵੇਖੋ ਖਾਸ ਰਿਪੋਰਟ
- FIR on BJP Leader in Ludhiana: ਲੁਧਿਆਣਾ 'ਚ ਭਾਜਪਾ ਆਗੂ ਜਗਮੋਹਨ ਸ਼ਰਮਾ ਅਤੇ ਬੇਟੇ ਸਣੇ 7 'ਤੇ ਮਾਮਲਾ ਦਰਜ, ਕਾਰੋਬਾਰੀ ਦੀ ਫੈਕਟਰੀ 'ਚ ਕੁੱਟਮਾਰ ਕਰਨ ਦੇ ਇਲਜ਼ਾਮ
- AAP Protest in Chandigarh: ਸ਼ਰਾਬ ਘੁਟਾਲੇ 'ਚ ED ਦੀ ਦਿੱਲੀ 'ਚ ਕਾਰਵਾਈ ਦਾ ਪੰਜਾਬ ਪੁੱਜਿਆ ਸੇਕ, ਭਾਜਪਾ ਦਫ਼ਤਰ ਘੇਰਨ ਜਾ ਰਹੇ AAP ਵਰਕਰ ਪੁਲਿਸ ਨੇ ਡੱਕੇ
ਪੁਲਿਸ ਨੇ ਮਾਮਲਾ ਕੀਤਾ ਦਰਜ: ਜਿਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇਣ ਮਗਰੋਂ ਪੁਲਿਸ ਨੇ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ, ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਹਨ ਜਿੰਨ੍ਹਾਂ ਨੂੰ ਫ਼ੜਨ ਲਈ ਪੁਲਿਸ ਛਾਪੇ ਮਾਰ ਰਹੀ ਹੈ। ਪੀੜਤ ਪਰਿਵਾਰ ਨੇ ਆਖਿਆ ਕਿ ਠੱਗਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤਜਿੰਦਰ ਨੇ ਆਖਿਆ ਕਿ ਜੇਕਰ ਮੈਨੂੰ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ, ਪੰਮੇ, ਬਿਕਰਮ ਅਤੇ ਕੁਲਦੀਪ ਦੀ ਹੋਵੇਗੀ।