ਮੁੱਖਵਾਕ
ਵਿਆਖਿਆ :
ਸੋਰਠਿ ਮਹਲਾ ੫ ॥
ਹੇ ਭਾਈ, ਪਰਮਾਤਮਾ ਸਾਡੇ ਜੀਵਾਂ ਵੱਲੋਂ ਕੀਤੇ ਮਾੜੇ ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਯਾਦ ਰੱਖਦਾ ਹੈ। ਸਗੋਂ, ਸਾਨੂੰ ਗੁਰੂ ਨਾਲ ਮਿਲਾ ਕੇ, ਆਪਣਾ ਬਣਾ ਕੇ, ਆਪਣਾ ਮਿਹਰ ਭਰਿਆ ਹੱਥ ਦੇ ਕੇ ਸਾਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਜਿਸ ਵਡਭਾਗੀ ਨੂੰ ਗੁਰੂ ਮਿਲ ਜਾਂਦਾ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ।
ਹੇ ਭਾਈ, ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ। ਕੁਕਰਮਾਂ ਵਲ ਪਰਤ ਰਹੇ ਇਨਸਾਨਾਂ ਨੂੰ ਉਹ ਗੁਰੂ ਨਾਲ ਮਿਲਾਉਂਦਾ ਹੈ ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿੱਚ ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ ਅਤੇ ਇਸ ਤਰ੍ਹਾਂ ਉਸ ਦੇ ਅੰਦਰ ਸਾਰੇ ਆਤਮਿਕ ਆਨੰਦ ਪੈਦਾ ਹੋ ਗਏ। ਰਹਾਉ
ਹੇ ਭਾਈ, ਜਿਹੜੇ ਪ੍ਰਮਾਤਮਾ ਨੇ ਜਾਨ ਪਾ ਕੇ ਸਾਡਾ ਸਰੀਰ ਪੈਦਾ ਕੀਤਾ ਹੈ। ਜਿਹੜਾ ਹਰ ਵੇਲ੍ਹੇ ਸਾਨੂੰ ਰੋਟੀ ਤੇ ਕੱਪੜਾ ਦੇ ਰਿਹਾ ਹੈ। ਉਹ ਪ੍ਰਮਾਤਮਾ ਸਮੁੰਦਰ ਵਰਗੇ ਸੰਸਾਰ ਦੀਆਂ ਵਿਕਾਰ ਲਹਿਰਾਂ ਤੋਂ ਆਪਣੇ ਸੇਵਕ ਦੀ ਇੱਜ਼ਤ, ਗੁਰੂ ਆਪ ਮਿਲ ਕੇ ਬਚਾਉਂਦਾ ਹੈ। ਹੇ ਨਾਨਕ, ਮੈਂ ਉਸ ਪ੍ਰਮਾਤਮਾ ਤੋਂ ਸਦਾ ਸਦਕੇ ਜਾਂਦਾ ਹਾਂ ।੨।੧੬।੪੪।