ਅੱਜ ਦਾ ਮੁੱਖਵਾਕ
ਵਿਆਖਿਆ :-
ਸੋਰਠਿ ਮਹਲਾ ੧ ॥
ਹੇ ਭਾਈ, ਜਿਸ ਅੰਮ੍ਰਿਤ ਦੇ ਖਜ਼ਾਨੇ ਦੀ ਖ਼ਾਤਰ ਤੁਸੀ ਜਗਤ ਵਿੱਚ ਆਏ, ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ, ਪਰ ਧਾਰਮਿਕ ਭਖੰਡ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਵੀ ਛੱਡੋ, ਮਤਲਬ ਬਾਹਰੋਂ ਸ਼ਕਲ ਧਰਮੀਆਂ ਵਾਲੀ ਤੇ ਅੰਦਰ ਦੁਨੀਆ ਨੂੰ ਠੱਗਣ ਦੀ ਚਲਾਕੀ, ਇਸ ਚਾਲ ਵਿੱਚ ਪਿਆ ਇਹ ਅੰਮ੍ਰਿਤ ਫਲ ਨਹੀਂ ਮਿਲ ਸਕਦਾ ।੧।
ਹੇ ਮੇਰੇ ਮਨ ਅੰਦਰ ਹੀ ਪ੍ਰਭੂ ਚਰਨਾਂ ਵਿੱਚ ਨਾਮ ਅੰਮ੍ਰਿਤ ਟਿਕਿਆ ਹੋਇਆ ਹੈ। ਇਸ ਦੀ ਭਾਲ ਵਿੱਚ ਕਿਤੇ ਬਾਹਰ ਨਾ ਭੱਟਕ। ਜੇ ਤੂੰ ਬਾਹਰ ਲੱਭਣ ਤੁਰ ਪਿਆ, ਤਾਂ ਬਹੁਤ ਦੁੱਖ ਪਾਵੇਗਾ। ਅਟੱਲ ਆਤਮਿਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿੱਚ ਹੀ ਹੈ, ਹਿਰਦੇ/ਮਨ ਵਿੱਚ ਹੀ ਹੈ। ਰਹਾਉ।
ਹੇ ਭਾਈ, ਔਗੁਣ ਛੱਡ ਕੇ ਗੁਣ ਹਾਸਲ ਕਰਨ ਦਾ ਯਤਨ ਕਰੋ, ਜੇ ਔਗੁਣ ਹੀ ਕਰਦੇ ਰਹੋਗੇ, ਤਾਂ ਪਛਤਾਉਣਾ ਪਵੇਗਾ। ਹੇ ਮਨ, ਤੂੰ ਵਾਰ-ਵਾਰ ਮੋਹ ਦੇ ਚਿੱਕੜ 'ਚ ਡੁੱਬ ਰਿਹਾ ਹੈ, ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ਹੈ।੨।
ਹੇ ਭਾਈ, ਜੇ ਅੰਦਰ ਮਨ ਵਿੱਚ ਲੋਭ ਦੀ ਮੈਲ ਹੈ ਤੇ ਲਾਲਚ ਵਿੱਚ ਕੋਈ ਠੱਗੀ ਦੇ ਕੰਮ ਕਰਦੇ ਹੋ, ਤਾਂ ਬਾਹਰ ਤੀਰਥਾਂ ਉੱਤੇ ਇਸ਼ਨਾਨ ਕਰਨ ਦਾ ਕੀ ਲਾਭ ਹੈ ? ਅੰਦਰਲੀ ਉੱਚੀ ਅਵਸਥਾ ਉਦੋਂ ਹੀ ਬਣੇਗੀ, ਜੇ ਗੁਰੂ ਦੇ ਦੱਸੇ ਰਾਹ 'ਤੇ ਤੁਰ ਕੇ ਸਦਾ ਪ੍ਰਭੂ ਦਾ ਪਵਿੱਤਰ ਨਾਮ ਦਾ ਜਾਪ ਕਰੋਗੇ ।੩।
ਹੇ ਮਨ, ਲਾਲਚ ਛੱਡ ਕੇ, ਨਿੰਦਾ ਤੇ ਝੂਠ ਤਿਆਗ, ਗੁਰੂ ਦੇ ਬਚਨਾਂ ਉੱਤੇ ਤੁਰਿਆਂ ਹੀ ਸਦਾ ਸਥਿਰ ਰਹਿਣ ਵਾਲਾ ਅੰਮ੍ਰਿਤ ਫਲ ਮਿਲੇਗਾ। ਹੇ ਦਾਸ ਨਾਨਕ, ਪ੍ਰਭੂ ਦਰ 'ਤੇ ਅਰਦਾਸ ਕਰ ਕੇ ਆਖ ਕਿ ਹੇ ਹਰੀ, ਜਿਵੇਂ ਤੇਰੀ ਰਜ਼ਾ ਹੈ, ਉਵੇਂ ਮੈਨੂੰ ਰੱਖ, ਪਰ ਇਹ ਮਿਹਰ ਕਰ ਕਿ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੈਂ ਤੇਰੀ ਹਮੇਸ਼ਾ ਸਿਫ਼ਤਿ ਸਾਲਾਹਿ ਕਰਦਾ ਰਹਾਂ ।੪।੯।
ਇਹ ਵੀ ਪੜ੍ਹੋ: Guru Nanak Jhira Sahib : ਗੁਰਦੁਆਰਾ ਗੁਰੂ ਨਾਨਕ ਝੀਰਾ ਸਾਹਿਬ ਦਾ ਇਤਿਹਾਸ, ਜਾਣੋ ਕਿਸ ਸੂਬੇ 'ਚ ਸੁਸ਼ੋਭਿਤ ਹੈ ਇਹ ਗੁਰੂ ਘਰ