ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਨੌਜਵਾਨ ਸ਼ਰ੍ਹੇਆਮ ਗੋਲੀਆਂ ਚਲਾ ਫਰਾਰ ਹੋ ਗਏ। ਵਾਰਦਾਤ ਹੋਣ ਮਗਰੋਂ ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ। ਦਰਾਅਸਰ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵਨਿਉ ਦਾ ਹੈ ਜਿੱਥੇ ਪੇਂਟ ਦਾ ਕੰਮ ਕਰਨ ਵਾਲ ਇੱਕ ਨੌਜਵਾਨ ਨੂੰ ਕੁਝ ਕਾਰ ਸਵਾਰ ਗੋਲੀਆਂ ਮਾਰ ਫਰਾਰ ਹੋ ਗਏ। ਗੋਲੀਆਂ ਲੱਗਣ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜੋ: ਯੂਕਰੇਨ ’ਚ ਫਸੇ ਪੰਜਾਬੀ ਨੌਜਵਾਨ ਨੇ ਲਾਈਵ ਹੋ ਦੱਸੇ ਤਾਜ਼ਾ ਹਾਲਾਤ !
ਮ੍ਰਿਤਕ ਦੀ ਪਛਾਣ ਸਲਵਿੰਦਰ ਸਿੰਘ ਵੱਜੋਂ ਹੋਈ ਹੈ। ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਲਵਿੰਦਰ ਦਾ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਚਸ਼ਮਦੀਦ ਨੇ ਦੱਸਿਆ ਕਿ ਅਸੀਂ ਆਪਣੀ ਗਲੀ ਵਿੱਚ ਖੜ੍ਹੇ ਸੀ ਤਾਂ ਕੁਝ ਨੌਜਵਾਨ 3 ਗੱਡੀਆਂ ਵਿੱਚ ਆਏ ਤੇ ਉਹਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਤੇ ਫਰਾਰ ਹੋ ਗਏ।
ਇਹ ਵੀ ਪੜੋ: 18 ਸਾਲ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਾਂ ਨੇ ਰੋ-ਰੋ ਕੇ ਦੱਸਿਆ ਕਾਰਨ ...
ਚਸ਼ਮਦੀਦ ਨੇ ਕੁਝ ਦੀ ਪਛਾਣ ਵੀ ਕਰ ਲਈ ਹੈ ਤੇ ਉਹਨਾਂ ਦੇ ਨਾਂ ਵੀ ਦੱਸੇ ਹਨ। ਉਥੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕੇ ਅਜੇ ਉਹਨਾਂ ਦੇ ਹੱਥ ਕੋਈ ਸਬੂਤ ਨਹੀਂ ਲੱਗਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ: "ਮਜੀਠੀਆ 'ਤੇ ਸਿਆਸੀ ਬਦਲੇ ਦੀ ਭਾਵਨਾ ਨਾਲ ਝੂਠਾ ਮਾਮਲਾ ਦਰਜ ਕਰਵਾਇਆ"