ਅੰਮ੍ਰਿਤਸਰ: ਵੇਰਕਾ ਬਾਈਪਾਸ 'ਤੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਥੇ 30 ਫੁੱਟ ਉਚੇ ਫਲਾਈਓਵਰ ਤੋਂ ਇੱਕ ਚਲਦਾ ਹੋਇਆ ਟਰੱਕ ਬੇਕਾਬੂ ਹੋ ਕੇ ਰੇਲਿੰਗ ਤੋੜ ਕੇ ਹੇਠਾਂ ਰੇਲਵੇ ਲਾਈਨਾਂ 'ਤੇ ਜਾ ਡਿੱਗਿਆ। ਹਾਦਸੇ ਵਿੱਚ ਟਰੱਕ ਚਾਲਕ ਸਮੇਤ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ।
ਮੌਕੇ 'ਤੇ ਮੌਜੂਦ ਟਰੱਕ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਕ ਫ਼ਿਰੋਜ਼ਪੁਰ ਤੋਂ ਬਾਰਦਾਨਾ ਲੈ ਕੇ ਆ ਰਿਹਾ ਸੀ। ਇਸ ਦੌਰਾਨ ਵੇਰਕਾ ਬਾਈਪਾਸ 'ਤੇ ਬਣੇ ਫਲਾਈਓਵਰ 'ਤੇ ਚੜਿਆ ਤਾਂ ਬੇਕਾਬੂ ਹੋ ਕਿੇ 30 ਫੁੱਟ ਹੇਠਾਂ ਜਾ ਡਿੱਗਿਆ, ਜਿਸ ਕਾਰਨ ਟਰੱਕ ਵਿੱਚ ਸਵਾਰ ਤਿੰਨ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਟਰੱਕ ਮਾਲਕ ਨੇ ਦੱਸਿਆ ਕਿ ਉਸ ਨੇ ਟਰੱਕ 6 ਲੱਖ ਰੁਪਏ ਦਾ ਲਿਆ ਸੀ। ਹਾਦਸੇ ਕਾਰਨ ਟਰੱਕ ਪੂਰੀ ਤਰ੍ਹਾਂ ਟੁੱਟ ਗਿਆ ਹੈ, ਜਿਸ ਨਾਲ 3 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ।
ਮੌਕੇ 'ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਰਾਹੀਂ ਟਰੱਕ ਦੇ ਡਿੱਗਣ ਦੀ ਸੂਚਨਾ ਮਿਲੀ ਸੀ, ਜਿਸ 'ਤੇ ਉਹ ਤੁਰੰਤ ਪੁੱਜੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।