ETV Bharat / state

Demonstration Outside Police Station: ਬੇਅਦਬੀ ਦੇ ਇਲਜ਼ਾਮਾਂ 'ਚ ਘਿਰੇ ਥਾਣੇ ਦੇ ਕਰਮਚਾਰੀ, ਵਾਲਮੀਕਿ ਸਮਾਜ ਨੇ ਲਾਇਆ ਧਰਨਾ - Allegations of disrespect employees

ਅੰਮ੍ਰਿਤਸਰ ਦੇ ਥਾਣੇ ਦੇ ਬਾਹਰ ਧਾਰਮਿਕ ਤਸਵੀਰਾਂ ਰੱਖੀਆਂ ਗਈਆਂ ਹਨ। ਇਸਨੂੰ ਲੈ ਕੇ ਵਾਲਮੀਕਿ ਸਮਾਜ ਦੇ ਆਗੂਆਂ ਨੇ ਪੁਲਿਸ ਕਰਮਚਾਰੀਆਂ ਉੱਤੇ ਬੇਅਦਬੀ ਦੇ ਇਲਜਾਮ ਲਾ ਕੇ ਧਰਨਾ ਦਿੱਤਾ ਹੈ।

A sit-in outside the Amritsar police station due to profanity
Demonstration Outside Police Station : ਬੇਅਦਬੀ ਦੇ ਇਲਜ਼ਾਮਾਂ 'ਚ ਘਿਰੇ ਥਾਣੇ ਦੇ ਕਰਮਚਾਰੀ, ਵਾਲਮੀਕਿ ਸਮਾਜ ਨੇ ਲਾਇਆ ਧਰਨਾ
author img

By

Published : Mar 9, 2023, 12:27 PM IST

Demonstration Outside Police Station : ਬੇਅਦਬੀ ਦੇ ਇਲਜ਼ਾਮਾਂ 'ਚ ਘਿਰੇ ਥਾਣੇ ਦੇ ਕਰਮਚਾਰੀ, ਵਾਲਮੀਕਿ ਸਮਾਜ ਨੇ ਲਾਇਆ ਧਰਨਾ

ਅੰਮ੍ਰਿਤਸਰ: ਪੰਜਾਬ ਵਿਚ ਲਗਾਤਾਰ ਧਾਰਮਿਕ ਗ੍ਰੰਥਾਂ ਅਤੇ ਤਸਵੀਰਾਂ ਦੀਆਂ ਬੇਅਦਬੀਆਂ ਦਾ ਦੌਰ ਜਾਰੀ ਹਨ ਅਤੇ ਹੁਣ ਇਸ ਵਾਰ ਬੇਅਦਬੀ ਕਿਸੇ ਵਿਅਕਤੀ ਵੱਲੋਂ ਨਹੀਂ ਸਗੋਂ ਪੁਲਿਸ ਥਾਣੇ ਦੇ ਅਧਿਕਾਰੀਆਂ ਵੱਲੋਂ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਮਾਮਲਾ ਅੰਮ੍ਰਿਤਸਰ ਦੇ ਡੀ ਡਵੀਜ਼ਨ ਥਾਣੇ ਦਾ ਜਿੱਥੇ ਪੁਲਸ ਕਰਮਚਾਰੀਆਂ ਵੱਲੋਂ ਸਫਾਈ ਕੀਤੀ ਗਈ ਅਤੇ ਬਾਅਦ ਵਿੱਚ ਵਾਲਮਿਕੀ ਭਗਵਾਨ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਰਸਤੇ ਵਿੱਚ ਇੱਕ ਦਰਖਤ ਹੇਠਾਂ ਰੱਖ ਦਿੱਤਾ ਗਿਆ ਹੈ। ਇਸ ਤੋਂ ਬਾਅਦ ਭਗਵਾਨ ਵਾਲਮੀਕਿ ਅਤੇ ਬਾਬਾ ਸਾਹਿਬ ਅੰਬੇਡਕਰ ਐਕਸ਼ਨ ਟੀਮ ਵੱਲੋਂ ਇਸ ਉੱਤੇ ਇਤਰਾਜ਼ ਕੀਤਾ ਗਿਆ ਅਤੇ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ।

ਮਾਮਲਾ ਦਰਜ ਕਰਨ ਦੀ ਮੰਗ: ਇਸ ਬਾਬਤ ਗੱਲਬਾਤ ਕਰਦੇ ਹੋਏ ਨਿਤਿਨ ਗਿੱਲ ਮਨੀ ਨੇ ਦੱਸਿਆ ਕਿ ਜਦੋਂ ਕੋਈ ਆਮ ਵਿਅਕਤੀ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਬੇਅਦਬੀ ਕਰਦਾ ਹੈ ਤਾਂ ਉਸਦੇ ਖ਼ਿਲਾਫ਼ ਪੁਲਿਸ ਅਧਿਕਾਰੀਆਂ ਵੱਲੋਂ 295-ਏ ਦਾ ਮਾਮਲਾ ਦਰਜ ਕੀਤਾ ਜਾਂਦਾ ਹੈ ਪਰ ਹੁਣ ਖੁਦ ਹੀ ਪੁਲਿਸ ਅਧਿਕਾਰੀਆਂ ਵੱਲੋਂ ਧਾਰਮਿਕ ਤਸਵੀਰਾਂ ਨੂੰ ਬਾਹਰ ਰੱਖਿਆ ਗਿਆ ਹੈ ਜੋਕਿ ਇੱਕ ਬੇਅਦਬੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਉਸ ਪੁਲਿਸ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਨਹੀਂ ਹੁੰਦਾ, ਜਿਸਨੇ ਇਹ ਬੇਅਦਬੀ ਕੀਤੀ ਹੈ ਓਨੀ ਦੇਰ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।

ਪੁਲਿਸ ਨੇ ਰੱਖਿਆ ਆਪਣਾ ਪੱਖ: ਉਥੇ ਦੂਸਰੇ ਪਾਸੇ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣੇ ਦੇ ਨਜ਼ਦੀਕ ਹੀ ਇਕ ਦਰਖਤ ਹੇਠਾਂ ਕੁੱਝ ਗੁਰੂ ਮਹਾਰਾਜ ਦੀਆਂ ਤਸਵੀਰਾਂ ਪਈਆਂ ਹੋਈਆਂ ਸਨ, ਜਿਸਨੂੰ ਲੈ ਕੇ ਵਾਲਮੀਕਿ ਸਮਾਜ ਦੇ ਆਗੂਆਂ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਜਿਸ ਵਿਆਕਤੀ ਵੱਲੋਂ ਵੀ ਇਹ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ। ਹਾਲਾਂਕਿ ਜਦੋਂ ਇਹ ਪੁੱਛਿਆ ਗਿਆ ਕਿ ਪੁਲਿਸ ਵੱਲੋਂ ਥਾਣੇ ਵਿੱਚੋਂ ਇਹ ਤਸਵੀਰਾਂ ਬਾਹਰ ਰੱਖੀਆਂ ਗਈਆਂ ਹਨ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ: Punjab Budget Session: ਪੰਜਾਬ ਬਜਟ ਸੈਸ਼ਨ ਦਾ ਚੌਥਾ ਦਿਨ, ਸਦਨ ਦੀ ਕਾਰਵਾਈ ਸ਼ੁਰੂ

ਬੇਅਦਬੀ ਕਾਰਨ ਤਣਾਅ ਦਾ ਮਾਹੌਲ : ਜ਼ਿਕਰਯੋਗ ਹੈ ਕਿ ਅਕਸਰ ਹੀ ਗੁਰੂ ਮਹਾਰਾਜ ਦੀਆਂ ਤਸਵੀਰਾਂ ਦੀ ਬੇਅਦਬੀ ਦੇਖ ਪੁਲਿਸ ਅਧਿਕਾਰੀ ਖੁਦ ਮੌਕੇ ਉੱਤੇ ਪਹੁੰਚ ਕੇ ਉਸ ਵਿਅਕਤੀ ਦੇ ਖਿਲਾਫ਼ ਕਾਰਵਾਈ ਕਰਦੇ ਹਨ, ਜਿਨ੍ਹਾਂ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੁੰਦਾ ਹੈ। ਪਰ ਇਸ ਵਾਰ ਤਾਂ ਖੁਦ ਹੀ ਥਾਣੇ ਦੇ ਨਜ਼ਦੀਕ ਪੁਲਿਸ ਅਧਿਕਾਰੀਆਂ ਵੱਲੋਂ ਹੀ ਅੰਜਾਮ ਤਰ੍ਹਾਂ ਕਰਨ ਦੇ ਇਲਜਾਮ ਲੱਗ ਰਹੇ ਹਨ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਅਤੇ ਸਮਾਜ ਦੇ ਲੋਕਾਂ ਵਿਚ ਤਣਾਅ ਦਾ ਮਾਹੌਲ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.