ETV Bharat / state

ਜੰਡਿਆਲਾ ਗੁਰੂ 'ਚ ਅਣਪਛਾਤਿਆਂ ਵੱਲੋਂ ਸ਼ਖ਼ਸ ਦਾ ਗੋਲੀਆਂ ਮਾਰ ਕੇ ਕਤਲ, ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਮਾਮਲਾ - ਪੰਜਾਬ ਕ੍ਰਾਈਮ ਨਿਊਜ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਇੱਕ ਸ਼ਖ਼ਸ ਦਾ ਘਰ ਵਿੱਚ ਦਾਖਿਲ ਹੋਏ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਇਹ ਕਤਲ ਉਸ ਦੇ ਪਤੀ ਦੇ ਨਾਜਾਇਜ਼ ਸਬੰਧਾਂ ਕਰਕੇ ਕਰਵਾਇਆ ਗਿਆ ਹੈ।

A person was shot dead in Jandiala Guru of Amritsar
ਜੰਡਿਆਲਾ ਗੁਰੂ 'ਚ ਅਣਪਛਾਤਿਆਂ ਵੱਲੋਂ ਸ਼ਖ਼ਸ ਦਾ ਗੋਲੀਆਂ ਮਾਰ ਕੇ ਕਤਲ, ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਮਾਮਲਾ
author img

By

Published : Aug 19, 2023, 2:16 PM IST

ਇਲਜ਼ਾਮਾਂ ਤੋਂ ਬਾਅਦ ਕਾਰਵਾਈ

ਅੰਮ੍ਰਿਤਸਰ: ਜੰਡਿਆਲਾ ਗੁਰੂ ਵਿਖੇ ਦੇਰ ਰਾਤ ਗੋਲੀਆਂ ਮਾਰ ਕੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰ ਦੇ ਕਰੀਬ ਅਣਪਛਾਤੇ ਹਮਲਾਵਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਅਧਿਕਾਰੀ ਮੌਕੇ ਉੱਤੇ ਪੁੱਜੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਮ੍ਰਿਤਕ ਰਾਮਸਰਨ ਦੀ ਪਤਨੀ ਮਾਣੀ ਨੇ ਦੱਸਿਆ ਕਿ ਉਸ ਦਾ ਪਤੀ ਦੇਰ ਰਾਤ ਆਪਣੀ ਛੋਟੀ ਬੱਚੀ ਨੂੰ ਨਾਲ ਲੈਕੇ ਘਰ ਆ ਰਿਹਾ ਸੀ।

ਮ੍ਰਿਤਕ ਦੀ ਪਤਨੀ ਨੇ ਦੱਸਿਆ ਪੂਰਾ ਮਾਮਲਾ: ਇਸ ਦੌਰਾਨ ਜਦੋਂ ਉਸ ਦੇ ਪਤੀ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਿੱਛੋਂ ਮੋਟਰਸਾਇਕਲ ਉੱਤੇ ਸਵਾਰ ਚਾਰ ਦੇ ਕਰੀਬ ਹਮਲਾਵਰਾਂ ਨੇ ਆਉਂਦਿਆਂ ਹੀ ਉਸ ਦੇ ਪਤੀ ਉੱਤੇ ਗੋਲੀਆਂ ਦਾਗ ਦਿੱਤੀਆਂ ਅਤੇ ਮੌਕੇ ਤੋਂ ਕਤਲ ਕਰਕੇ ਫ਼ਰਾਰ ਹੋ ਗਏ। ਪੀੜਤ ਪਤਨੀ ਮਾਣੀ ਨੇ ਦੱਸਿਆ ਕਿ ਉਹ ਇੱਥੇ ਕਿਰਾਏ ਉੱਤੇ ਰਹਿੰਦੇ ਹਨ। ਪੀੜਤ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਦੇ ਨਾਜਾਇਜ਼ ਸਬੰਧ ਸਨ ਅਤੇ ਉਸ ਨੇ ਬਾਹਰ ਵੀ ਇੱਕ ਔਰਤ ਰੱਖੀ ਹੋਈ ਸੀ। ਪੀੜਤ ਮਹਿਲਾ ਮੁਤਾਬਿਕ ਹਮਲਾਵਰਾਂ ਦੀਆਂ ਗੋਲੀਆਂ ਤੋਂ ਉਸ ਦੀ ਮਾਸੂਮ ਕੁੜੀ ਬਹੁਤ ਮੁਸ਼ਕਿਲ ਨਾਲ ਬਚੀ। ਦੂਜੇ ਪਾਸੇ ਮ੍ਰਿਤਕ ਦੇ ਮੁੰਡੇ ਨੇ ਵੀ ਹਮਲੇ ਸਬੰਧੀ ਸਾਰੀ ਕਹਾਣੀ ਬਿਆਨ ਕੀਤੀ ਅਤੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ।

ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ: ਪੀੜਤਾ ਨੇ ਕਿਹਾ ਕਿ ਦੂਜੀ ਔਰਤ ਨੇ ਹੀ ਆਪਣੇ ਬੇਟੇ ਨਾਲ ਮਿਲ ਕੇ ਉਸ ਦੇ ਪਤੀ ਦਾ ਕਤਲ ਕਰਵਾਇਆ ਹੈ। ਦੂਜੇ ਪਾਸੇ ਪੀੜਤ ਪਤਨੀ ਵੱਲੋਂ ਜਿਸ ਔਰਤ ਉੱਤੇ ਇਲਜ਼ਾਮ ਲਾਏ ਗਏ ਸਨ ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਮਹਿਲਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਸਮੇਤ ਮੁਲਜ਼ਮ ਮਹਿਲਾ ਦੇ ਬੇਟੇ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਦੱਸ ਦਈਏ ਪੁਲਿਸ ਨੇ ਮੀਡੀਆ ਦੇ ਨਾਲ ਫਿਲਹਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਮਾਮਲੇ ਵਿੱਚ ਜਲਦ ਹੀ ਖੁਲਾਸਾ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.