ਅੰਮ੍ਰਿਤਸਰ: ਅੰਮ੍ਰਿਤਸਰ ਦੇ ਲਿਬਰਟੀ ਮਾਰਕੀਟ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਮੋਬਾਇਲ ਦੀ ਦੁਕਾਨ ਕਰਦੇ ਯੁਵਕ ਅੰਕੁਸ਼ ਤੇ ਛਾਤੀ ਵਿੱਚ ਗੋਲੀ ਲੱਗੀ। ਕਿਹਾ ਜਾ ਰਿਹਾ ਹੈ ਕਿ ਇਹ ਗੋਲੀ ਪੁਲਿਸ ਕਰਮੀ ਦੀ ਸਰਕਾਰੀ ਪਿਸਟਲ ਦੇ ਨਾਲ ਲੱਗੀ ਹੈ।
ਸੂਤਰਾਂ ਮੁਤਾਬਿਕ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਕਰਮੀ ਕਿਸੇ ਕੰਮ ਲਈ ਉਸ ਦੀ ਦੁਕਾਨ 'ਤੇ ਆਇਆ ਸੀ 'ਤੇ ਜਦੋਂ ਆਪਣੀ ਰਿਵਾਲਰ ਝੁਕਣ ਲੱਗਾ ਤੇ ਉਸਦੇ ਪਿਸਟਲ ਤੋਂ ਗੋਲੀ ਚੱਲ ਗਈ, ਜੋ ਯੁਵਕ ਦੀ ਛਾਤੀ ਵਿਚ ਜਾ ਲੱਗੀ। ਜ਼ਖ਼ਮੀ ਯੁਵਕ ਨੂੰ ਉਸ ਪੁਲਿਸ ਕਰਮੀ ਨੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ।
ਇਸੇ ਦੌਰਾਨ ਥਾਣਾ ਸਿਵਲ ਅਤੇ ਪੁਲਿਸ ਅਧਿਕਾਰੀ ਅਮੋਲਕ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਸਾਰੀ ਘਟਨਾ ਕਿਵੇਂ ਹੋਈ ਉਸ ਦੀ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਿਬਰਟੀ ਮਾਰਕੀਟ ਵਿੱਚ ਇਕ ਮੋਬਾਇਲ ਦੀ ਦੁਕਾਨ ਮੋਬਾਇਲ ਦੁਕਾਨਦਾਰ ਅੰਕੁਸ਼ ਨਾਂ ਦਾ ਲੜਕਾ ਹੈ, ਜਿਸ ਨੂੰ ਇਹ ਗੋਲੀ ਲੱਗੀ ਹੈ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਉਧਾਰ ਵਿਖੇ ਵੀ ਪਹਿਲਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਹੜਾ ਜ਼ਖ਼ਮੀ ਉਸ ਦਾ ਸਹੀ ਤਰੀਕੇ ਨਾਲ ਇਲਾਜ ਹੋਵੇ। ਉਸ ਤੋਂ ਬਾਅਦ ਜਿਹੜੀ ਜਾਂਚ ਸਹੀ ਤਰੀਕੇ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਮੈਂਬਰ ਨਾਲ ਪੁਲਿਸ ਦੀ ਖੜਕੀ, PCR ਮੁਲਾਜਮਾਂ ਉੱਤੇ ਗੁਰਚਰਨ ਗਰੇਵਾਲ ਨੇ ਧੱਕੇਸ਼ਾਹੀ ਦੇ ਲਾਏ ਇਲਜ਼ਾਮ