ETV Bharat / state

Amritsar News: ਭੇਤ ਭਰੇ ਹਲਾਤਾਂ ਵਿੱਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਤੇ ਸਹੁਰੇ ਪਰਿਵਾਰ ਇੱਕ ਦੂਜੇ 'ਤੇ ਲਗਾ ਰਹੇ ਇਲਜ਼ਾਮ - Amritsar News update

ਅੰਮ੍ਰਿਤਸਰ ਵਿੱਚ ਸਹੁਰੇ ਘਰ ਤੋਂ ਦੁੱਖੀ ਲੜਕੀ ਨੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਪੇਕੇ ਅਤੇ ਸਹੁਰਾ ਪਰਿਵਾਰ ਇਕ ਦੂਜੇ ਉਤੇ ਇਲਜਾਮ ਲਗਾ ਰਿਹਾ ਹੈ। ਪੜ੍ਹੋ ਪੂਰੀ ਖ਼ਬਰ...

ਭੇਤ ਭਰੇ ਹਲਾਤਾਂ ਵਿੱਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ

author img

By

Published : Mar 10, 2023, 10:44 PM IST

ਭੇਤ ਭਰੇ ਹਲਾਤਾਂ ਵਿੱਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ: ਜੰਡਿਆਲਾ ਗੁਰੂ ਇਲਾਕੇ ਵਿੱਚ ਪਤੀ ਤੋਂ ਕਥਿਤ ਤੌਰ 'ਤੇ ਦੁੱਖੀ ਹੋ ਕੇ ਆਪਣੇ ਪੇਕੇ ਘਰ ਰਹਿ ਰਹੀ ਲੜਕੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਿਸ ਦਾ 1.5 ਸਾਲ ਦਾ ਬੱਚਾ ਵੀ ਹੈ। ਲੜਕੀ ਨੇ ਆਪਣੇ ਪੇਕੇ ਘਰ ਪੱਖੇ ਨਾਲ ਫਾਹਾ ਲੈ ਲਿਆ। ਲੜਕੀ ਮਾਨਸਿਕ ਤੌਰ ਉਤੇ ਪਰੇਸ਼ਾਨ ਸੀ। ਜਿਸ ਦਾ ਇਲਾਜ ਚੱਲ ਰਿਹਾ ਸੀ।

ਮ੍ਰਿਤਕਾ ਦੇ ਪਤੀ ਨੇ ਲਗਾਏ ਪੇਕੇ ਘਰ ਉਤੇ ਇਲਜ਼ਾਮ: ਮ੍ਰਿਤਕਾ ਦੇ ਪਤੀ ਨੇ ਕਿਹਾ ਕਿ ਉਸ ਦੀ ਪਤਨੀ ਲੰਮੇ ਸਮੇਂ ਤੋਂ ਇਲਾਜ ਕਰਵਾਉਣ ਲਈ ਪੇਕੇ ਘਰ ਰਹਿ ਰਹੀ ਸੀ। ਉਸ ਦੇ ਪੇਕੇ ਘਰ ਵਾਲੇ ਉਸ ਦਾ ਇਲਾਜ ਨਹੀਂ ਕਰਵਾ ਰਹੇ ਸੀ ਸਗੋਂ ਸਿਆਣੇ ਸੱਪਿਆ ਕੋਲ ਲੈ ਕੇ ਜਾਂਦੇ ਸਨ ਨਾਂ ਹੀ ਉਨ੍ਹਾਂ ਨੂੰ ਸਹੁਰੇ ਨਾਲ ਲੈ ਕੇ ਜਾਣ ਦਿੰਦੇ ਸਨ। ਮ੍ਰਿਤਕਾ ਦੇ ਪਤੀ ਨੇ ਕਿਹਾ ਕਿ ਨਤੀਜਾ ਇਹ ਰਿਹਾ ਕਿ ਉਸ ਨੇ ਖੁਦਕੁਸ਼ੀ ਕਰ ਲਈ।

ਮ੍ਰਿਤਕ ਲੜਕੀ ਦੀ ਮਾਤਾ ਨੇ ਸਹੁਰੇ ਪਰਿਵਾਰ ਉਤੇ ਲਗਾਏ ਇਲਜ਼ਾਮ: ਮ੍ਰਿਤਕ ਲੜਕੀ ਦੀ ਮਾਤਾ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸ ਦੀ ਲੜਕੀ ਦੇ ਵਿਆਹ ਨੂੰ 4 ਸਾਲ ਹੋ ਗਏ ਗਏ ਸਨ ਅਤੇ ਉਸ ਦਾ ਪਤੀ ਉਹਨਾਂ ਦੀ ਬੇਟੀ ਨੂੰ ਕਥਿਤ ਤੌਰ ਤੇ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ। ਉਸ ਨੂੰ ਆਪਣੇ ਪੇਕੇ ਘਰ ਫੋਨ ਵੀ ਨਹੀਂ ਕਰਨ ਦਿੰਦੇ ਸਨ ਅਤੇ ਉਹਨਾਂ ਦੇ ਸਾਰੇ ਫੋਨ ਬਲਾਕ ਕੀਤੇ ਹਨ। ਮ੍ਰਿਤਕਾ ਦੀ ਮਾਤਾ ਨੇ ਕਿਹਾ ਕਿ ਸਾਡੀ ਕੁੜੀ ਨਾਲ ਵੀ ਇਸ ਲੜਕੇ ਨੇ ਧੋਖੇ ਨਾਲ ਵਿਆਹ ਕਰਾਇਆ ਹੈ ਅਤੇ ਇਸ ਤੋਂ ਪਹਿਲਾਂ ਵੀ ਇਸ ਦੇ 2 ਵਿਆਹ ਹੋ ਚੁੱਕੇ ਹਨ । ਉਹਨਾਂ ਲੜਕੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।

ਲੜਕੀ ਬਾਰੇ ਦਿੱਤੀ ਜਾਣਕਾਰੀ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਭਾਈ ਦੀਪ ਸਿੰਘ ਨੇ ਦੱਸਿਆ ਕਿ ਲੜਕੀ ਬਹੁਤ ਨੇਕ ਸੀ ਅਤੇ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਆਉਂਦੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਇਨਸਾਫ਼ ਮਿਲਦਾ ਚਾਹੀਦਾ ਹੈ। ਭਾਈ ਸਾਹਿਬ ਨੇ ਦੱਸਿਆ ਕਿ ਲੜਕੀ ਸੁਖਮਨੀ ਸਾਹਿਬ ਦੇ ਪਾਠ ਕਰਦੀ ਸੀ।

ਕਾਰਵਾਈ ਕਰ ਰਹੀ ਪੁਲਿਸ: ਘਟਨਾ ਦੀ ਸੂਚਨਾ ਮਿਲਣ ਤੇ ਮੌਕੇ 'ਤੇ ਪੁੱਜੇ ਪੁਲਿਸ ਚੌਕੀ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਮੁੱਢਲੀ ਪੁੱਛ ਪੜਤਾਲ ਦੌਰਾਨ ਮ੍ਰਿਤਕ ਲੜਕੀ ਮਾਨਸਿਕ ਤੌਰ ਤੇ ਬੀਮਾਰ ਦੱਸੀ ਜਾ ਰਹੀ ਹੈ। ਜਿਸਨੇ ਆਪਣੇ ਪੇਕੇ ਘਰ ਅੰਦਰ ਜੰਡਿਆਲਾ ਗੁਰੂ ਵਿਖੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਉਪਰੰਤ ਅਗਲੇਰੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਇਹ ਵੀ ਪੜ੍ਹੋ:- Meet Hayer on Punjab Budget: ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਇਹ ਲੋਕ-ਪੱਖੀ ਬਜਟ ਰੰਗਲੇ ਪੰਜਾਬ ਦਾ ਸੁਫਨਾ ਕਰੇਗਾ ਪੂਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.