ਅੰਮ੍ਰਿਤਸਰ: ਅੰਮ੍ਰਿਤਸਰ ਦੇ ਲਾਰੈਂਸ ਰੋਡ,ਤੋਂ ਇੱਕ ਸੀ.ਸੀ.ਟੀ.ਵੀ ਦਿਲ ਦਹਿਲਾਉਣ ਵਾਲੀ ਸਾਹਮਣੇ ਆਈ ਹੈ, ਜਿੱਥੇ ਇੱਕ ਕਾਰ ਚਾਲਕ ਬਜ਼ੁਰਗ ਨੇ ਇੱਕ ਨੌਜਵਾਨ ਨੂੰ ਕਾਰ ਹੇਠਾਂ ਦੇ ਦਿੱਤਾ, ਇਹ ਸਾਰੀ ਘਟਨਾ ਨੂੰ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ, ਰਾਹਗੀਰਾਂ ਨੇ ਮੌਕੇ 'ਤੇ ਖੜ੍ਹੀ ਕਾਰ ਨੂੰ ਚੁੱਕਿਆ, ਤੇ ਨੌਜਵਾਨ ਨੂੰ ਕਾਰ ਦੇ ਹੇਠੋਂ ਬਾਹਰ ਕੱਢਿਆ ਗਿਆ,ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦੇ ਲਾਰੈਂਸ ਰੋਡ ਤੋਂ ਇੱਕ ਸੀ.ਸੀ.ਟੀ.ਵੀ ਫੁਟੇਜ ਸਾਹਮਣੇ ਆਈ, ਜੋ ਤੁਹਾਡਾ ਦਿਲ ਦਹਿਲਾ ਸਕਦੀਆਂ ਹਨ, ਇੱਕ ਤੇਜ਼ ਗੱਡੀ ਹੇਠਾਂ ਇੱਕ ਨੌਜਵਾਨ ਆ ਗਿਆ, ਗੱਡੀ ਦਾ ਡਰਾਈਵਰ ਉਸਨੂੰ ਘਸੀਟਦੇ ਹੋਏ ਲੈ ਗਿਆ।
ਹਾਲਾਂਕਿ ਜਦੋਂ ਗੱਡੀ ਰੁੱਕੀ 'ਤੇ ਨੌਜਵਾਨ ਉਸਦੇ ਹੇਠਾਂ ਹੀ ਸੀ। ਅਤੇ ਉੱਥੇ ਮੌਕੇ ਤੇ ਖੜੇ ਲੋਕਾਂ ਨੇ ਕਾਰ ਨੂੰ ਉੱਪਰ ਚੁੱਕਿਆ ਅਤੇ ਕਿਸੇ ਤਰ੍ਹਾਂ ਨੌਜਵਾਨ ਨੂੰ ਗੱਡੀ ਹੇਠਾਂ ਬਾਹਰ ਕੱਢਿਆ, ਉਸ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਪੁਲਿਸ ਨੇ ਬਜ਼ੁਰਗ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:- ਨਵਜੋਤ ਸਿੰਘ ਸਿੱਧੂ ਪੁੱਜੇ ਸੀਐਮ ਨੂੰ ਮਿਲਣ