ਅੰਮ੍ਰਿਤਸਰ: ਅਜਨਾਲਾ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਚਾੜਪੁਰ ਦੇ ਇੱਕ ਅਗਾਂਹਵਧੂ ਕਿਸਾਨ ਨੇ ਵੱਖਰੀ ਮਿਸਾਲ ਕਾਇਮ ਕੀਤੀ ਹੈ। ਇਸ ਕਿਸਾਨ ਵੱਲੋ ਨਵਾਂ ਉਪਰਾਲਾ ਕਰਦੇ ਹੋਏ ਕਣਕ ਝੋਨੇ ਦੀਆਂ ਰਵਾਇਤੀ ਫਸਲਾਂ (Traditional crops) ਨੂੰ ਛੱਡ ਕੇ 4 ਏਕੜ ਵਿੱਚ ਲਗਾਇਆ ਪੱਕੇ ਤੌਰ ਉੱਤੇ ਫਲਾਂ ਦੇ ਬੂਟਿਆਂ ਬਾਗ ਲਗਾਇਆ ਗਿਆ ਹੈ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਧਰਤੀ ਹੇਠਲੇ ਖਤਮ ਹੁੰਦਾ ਜਾ ਰਿਹਾ ਹੈ ਪਾਣੀ ਦੀ ਬਚਤ ਦੇ ਲਈ ਉਪਰਾਲਾ ਕਰਦਿਆਂ ਇਹ ਬਾਗ ਲਗਾਇਆ ਗਿਆ ਹੈ।
ਜ਼ਮੀਨ ਹੇਠਲੇ ਪਾਣੀ ਦੀ ਵੱਡੀ ਬਚਤ: ਅਗਾਂਹਵਧੂ ਕਿਸਾਨ ਨੱਥਾ ਸਿੰਘ (Farmer Natha Singh) ਅਤੇ ਉਸ ਦੇ ਬੇਟੇ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਬਾਗ਼ ਨੂੰ ਲਗਾਉਣ ਦੇ ਕੀ ਫਾਇਦੇ ਹਨ। ਉਨ੍ਹਾਂ ਨੇ ਦੱਸਿਆ ਕਿ ਬਾਗਾਂ ਦੀ ਖੇਤੀ ਕਰਨ ਨਾਲ ਕਿਸਾਨ ਦੀ ਆਮਦਨ ਵਧੇਗੀ ਅਤੇ ਜ਼ਮੀਨ ਹੇਠਲੇ ਪਾਣੀ ਦੀ ਵੱਡੀ (Great saving of ground water) ਬਚਤ ਹੋਵੇਗੀ। ਜਿੱਥੇ ਅਸੀਂ ਬਾਗਾਂ ਵਿੱਚ ਲੱਗੇ ਫਰੂਟਾਂ ਦੀ ਆਮਦਨ ਲਵਾਂਗੇ ਉੱਥੇ ਨਾਲ ਹੀ ਅਸੀਂ ਬਾਗ ਅੰਦਰ ਵੱਖ ਵੱਖ ਤਰ੍ਹਾਂ ਦੀਆਂ ਦਾਲਾਂ ਅਤੇ ਸਬਜ਼ੀਆਂ ਵੀ ਬੀਜ ਸਕਾਂਗੇ। ਇਸ ਖੇਤੀ ਨਾਲ ਝੋਨੇ ਅਤੇ ਕਣਕ ਨਾਲੋਂ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ।
- ਹੁਸ਼ਿਆਰਪੁਰ ਦੇ ਵਾਰਡ ਨੰਬਰ 22 'ਚ ਪਾਣੀ ਨਿਕਾਸੀ ਦੀ ਸਮੱਸਿਆ, ਪੜ੍ਹੋ ਲੋਕਾਂ ਨੇ ਪ੍ਰਸ਼ਾਸਨ 'ਤੇ ਕੱਢਿਆ ਗੁੱਸਾ
- Murder of a person in Faridkot: ਫਰੀਦਕੋਟ 'ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਮੁਹੱਲੇ ਵਾਲਿਆਂ ਨੇ ਦੱਸੀ ਸਾਰੀ ਵਾਰਦਾਤ
- ਪ੍ਰਤਾਪ ਸਿੰਘ ਬਾਜਵਾ ਦੇ ਨਿਸ਼ਾਨੇ ਉੱਤੇ ਫਿਰ ਆਏ CM ਮਾਨ, ਸੀਐੱਮ ਸੁਰੱਖਿਆ ਸਣੇ ਕਈ ਮੁੱਦਿਆਂ ਨੂੰ ਲੈ ਕੇ ਕੀਤੇ ਸਵਾਲ, ਗੰਨੇ ਦੇ ਭਾਅ 'ਤੇ ਵੀ ਘੇਰਿਆ
ਸਰਕਾਰ ਅਤੇ ਕਿਸਾਨਾਂ ਨੂੰ ਅਪੀਲ: ਉਨ੍ਹਾਂ ਕਿਹਾ ਕਿ ਫਸਲੀ ਚੱਕਰ ਤੋਂ ਬਾਹਰ ਆਉਮ ਨਾਲ ਜਿੱਥੇ ਕਿਸਾਨ ਦੀ ਖੇਚਲ ਘਟੇਗੀ ਉੱਥੇ ਹੀ ਆਮਦਨੀ ਵੀ ਵਧੇਗੀ। ਇਸ ਮੌਕੇ ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਰਵਾਇਤੀ ਫਸਲਾਂ ਝੋਨੇ-ਕਣਕ ਦੇ ਨਾਲ-ਨਾਲ ਬਾਗਾਂ ਦੀ ਵੀ (Cultivate gardens) ਖੇਤੀ ਕਰੋ। ਕਿਸਾਨਾਂ ਦੇ ਅਜਿਹਾ ਕਰਨ ਨਾਲ ਪੰਜਾਬ ਵਿੱਚ ਵੱਡਮੁੱਲੇ ਧਰਤੀ ਹੇਠਲਾ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸਰਕਾਰਾਂ ਬਾਗਾਂ ਅਤੇ ਸਬਜ਼ੀਆਂ ਦਾ ਮੰਡੀਕਰਨ ਕਰੇ ਅਤੇ ਇਸ ਉੱਤੇ ਸਬਸਿਡੀ ਵੀ ਦਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਫਸਲ ਉੱਤੇ ਤੈਅ ਐੱਮਐਸਪੀ ਮਿਲਦੀ ਹਾਂ ਤਾਂ ਕਿਸਾਨ ਕਦੇ ਵੀ ਰਿਵਾਇਤੀ ਫਸਲਾਂ ਵੱਲ ਮੂੰਹ ਨਹੀਂ ਕਰੇਗਾ ਇਸ ਲਈ ਸਰਕਾਰ ਨੂੰ ਸਬਜ਼ੀਆਂ ਅਤੇ ਫਲਾਂ ਦੀ ਖਰੀਦ ਲਈ ਐੱਮਐੱਸਪੀ ਨਿਰਧਾਰਿਤ ਕਰਨੀ ਚਾਹੀਦੀ ਹੈ।