ਅੰਮ੍ਰਿਤਸਰ: ਪੰਜਾਬ ਦੀਆਂ ਜੇਲ੍ਹਾਂ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਹਨ। ਜੇਲ੍ਹਾਂ 'ਚ ਕਦੇ ਕੈਦੀਆਂ ਤੋਂ ਨਸ਼ੇ, ਫੋਨ ਜਾਂ ਕਿਸੇ ਹੋਰ ਸਮਾਨ ਮਿਲ ਰਿਹਾ ਹੈ ਤਾਂ ਕਦੇ ਕੈਦੀਆਂ ਵਿਚਾਲੇ ਖੂਨੀ ਲੜਾਈਆਂ ਹੋ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਜਿਥੇ ਬੀਤੀ ਦੇਰ ਸ਼ਾਮ ਕੈਦੀਆਂ 'ਚ ਖੂਨੀ ਝੜਪ ਹੋਈ ਹੈ। ਜਿਸ 'ਚ ਦੱਸਿਆ ਜਾ ਰਿਹਾ ਕਿ ਕੈਦੀਆਂ ਦੀ ਆਪਸੀ ਰੰਜਿਸ਼ ਦੇ ਚੱਲਦੇ ਬਹੁਤ ਹੀ ਜ਼ਬਰਦਸਤ ਲੜਾਈ ਹੋਈ ਹੈ ਤੇ ਤਿੰਨ ਕੈਦੀ ਗੰਭੀਰ ਜ਼ਖਮੀ ਵੀ ਹੋਏ ਹਨ, ਜਿੰਨਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਕੇਂਦਰੀ ਜੇਲ੍ਹ ਪਤਾਹਪੁਰ 'ਚ ਕੈਦੀਆਂ ਦੀ ਝੜਪ: ਇਸ ਮੌਕੇ ਇਨ੍ਹਾਂ ਕੈਦੀਆਂ ਨੂੰ ਲੈਕੇ ਆਏ ਪੁਲਿਸ ਮੁਲਾਜ਼ਮ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਕੇਂਦਰੀ ਜੇਲ੍ਹ ਪਤਾਹਪੁਰ ਦੇ ਵਿੱਚ ਕਿਸੇ ਗੱਲ ਨੂੰ ਲੈਕੇ ਕੁੱਝ ਕੈਦੀ ਆਪਸ ਵਿੱਚ ਭਿੜ ਗਏ। ਜਿਸ ਦੇ ਚੱਲਦੇ ਤਿੰਨ ਕੈਦੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ 'ਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਲੜਾਈ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ: ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਜ਼ਖ਼ਮੀ ਕੈਦੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪਰ ਇਹ ਲੜਾਈ ਕਿਉਂ ਹੋਈ ਤੇ ਸਾਰੀ ਘਟਨਾ ਕਿਵੇਂ ਹੋਈ, ਇਸ ਸਬੰਧੀ ਸਾਨੂੰ ਜਿਆਦਾ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਸੀਨੀਅਰ ਅਧੀਕਾਰੀ ਹੀ ਇਸ ਬਾਰੇ ਜਾਣਕਾਰੀ ਦੇ ਸਕਦੇ ਹਨ।
- Master Tarlochan Singh News: ਅੱਜ ਹੋਵੇਗਾ ਮਾਸਟਰ ਤਰਲੋਚਨ ਸਿੰਘ ਦਾ ਸਸਕਾਰ,ਬੱਬੂ ਮਾਨ ਨਾ ਰਿਹਾ ਖ਼ਾਸ ਸਬੰਧ
- ਪੰਜਾਬ ਭਾਜਪਾ ਆਗੂ ਨਾਲ ਕਰੋੜਾਂ ਦੀ ਠੱਗੀ, ਦੇਹਰਾਦੂਨ ਵਿੱਚ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ
- ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ 15 ਅਗਸਤ ਦੇ ਦਿਨ ‘ਹਰ ਘਰ ਤਿਰੰਗਾ ਅਭਿਆਨ’ ਵਿੱਚ ਸ਼ਾਮਲ ਹੋਣ ਦੀ ਕੀਤੀ ਅਪੀਲ
ਪਹਿਲਾਂ ਵੀ ਆਉਂਦੇ ਰਹੇ ਨੇ ਅਜਿਹੇ ਮਾਮਲੇ ਸਾਹਮਣੇ: ਤਾਹਨੂੰ ਦੱਸ ਦਈਏ ਕਿ ਕੈਦੀਆਂ ਦੀ ਲੜਾਈ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਲਿਾਂ ਵੀ ਆਏ ਦਿਨ ਜੇਲ੍ਹਾਂ ਵਿਚ ਕੈਦੀਆਂ ਦੀ ਲੜਾਈ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ 'ਚ ਜਿਆਦਾਤਰ ਜੇਲ੍ਹ ਅਧਿਕਾਰੀਆਂ ਵਲੋਂ ਅਜਿਹੇ ਮਾਮਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।
ਪਿਛਲੇ ਦਿਨੀਂ ਹੋਈ ਸੀ ਬਰਾਮਦਗੀ: ਫਰੀਦਕੋਟ ਪੁਲਿਸ ਨੇ ਬੀਤੇ ਦਿਨੀਂ ਇੱਕ ਵਿਅਕਤੀ ਕਾਬੂ ਕੀਤਾ ਸੀ, ਜਿਸ ਕੋਲ 23 ਗੇਂਦਨੁਮਾ ਪੈਕੇਟ ਬਰਾਮਦ ਹੋਏ ਸੀ। ਜਿੰਨਾਂ 'ਚ ਮੋਬਾਈਲ, ਚਾਰਜਰ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ ਸੀ। ਜਿਸ 'ਚ ਸਾਹਮਣੇ ਆਇਆ ਸੀ ਕਿ ਜੇਲ੍ਹ 'ਚ ਬੈਠੇ ਵਿਅਕਤੀ ਨੇ ਹੀ ਸਮਾਨ ਦਾ ਬਾਹਰੋਂ ਆਰਡਰ ਦਿੱਤਾ ਸੀ।