ETV Bharat / state

ਫੇਸਬੁੱਕ 'ਤੇ ਪੁਰਾਣੇ ਸਿੱਕਿਆਂ ਦੇ ਲੱਖਾਂ ਰੁਪਏ ਦੇਣ ਦਾ ਝਾਂਸਾ ਦੇ ਕੇ 73 ਸਾਲਾ ਬਜ਼ੁਰਗ ਨਾਲ ਹੋਈ ਠੱਗੀ - ਕਰਿਆਨੇ ਦੀ ਦੁਕਾਨ

ਫੇਸਬੁੱਕ ਤੇ ਪੁਰਾਣੇ ਸਿੱਕਿਆਂ ਦੇ ਲੱਖਾਂ ਰੁਪਏ ਦੇਣ ਦਾ ਝਾਂਸਾ ਦੇ ਕੇ 73 ਸਾਲਾ ਬਜ਼ੁਰਗ ਨਾਲ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ਉੱਤੇ ਠੱਗ ਨੇ 5 ਰੁਪਏ ਦੇ ਨੋਟ ਅਤੇ ਚੰਦ ਸਿੱਕਿਆਂ ਬਦਲੇ 96 ਲੱਖ ਦੇਣ ਦਾ ਦਾਅਵਾ ਕੀਤਾ ਸੀ।

old man cheated
old man cheated
author img

By

Published : Apr 26, 2023, 1:10 PM IST

ਫੇਸਬੁੱਕ 'ਤੇ ਪੁਰਾਣੇ ਸਿੱਕਿਆਂ ਦੇ ਲੱਖਾਂ ਰੁਪਏ ਦੇਣ ਦਾ ਝਾਂਸਾ ਦੇ ਕੇ 73 ਸਾਲਾ ਬਜੁਰਗ ਨਾਲ ਹੋਈ ਠੱਗੀ

ਅੰਮ੍ਰਿਤਸਰ: ਕਸਬਾ ਰਈਆ ਤੋਂ ਇਕ 73 ਸਾਲਾ ਦੇ ਬਜ਼ੁਰਗ ਤਰਸੇਮ ਸਿੰਘ ਨਾਲ ਠੱਗੀ ਹੋਣ ਦੀ ਖਬਰ ਹੈ। ਉਹ ਫੇਸਬੁੱਕ ਚਲਾਉਂਦੇ ਹੋਏ ਸਾਹਮਣੇ ਆਈ ਇਕ ਵੀਡੀਓ ਦੇਖਦੇ ਹੋਏ ਪੁਰਾਣੇ ਨੋਟਾਂ ਨੂੰ ਲੱਖਾਂ ਰੁਪਏ ਵਿੱਚ ਖਰੀਦਣ ਦੇ ਦਾਅਵੇ ਕਰਨ ਵਾਲੇ ਵਿਅਕਤੀ ਦੀਆਂ ਗੱਲਾਂ ਵਿੱਚ ਆ ਗਿਆ। ਪ੍ਰੋਸੈਸਿੰਗ ਫੀਸ ਦੇ ਨਾਮ ਉੱਤੇ ਹੌਲੀ-ਹੌਲੀ ਉਨ੍ਹਾਂ ਨੂੰ ਹਜਾਰਾਂ ਰੁਪਏ ਯੂਪੀਆਈ ਪੇਮੇਂਟ ਰਾਹੀਂ ਭੇਜ ਚੁੱਕਾ ਹੈ। ਆਪਣੇ ਨਾਲ ਹੋਈ ਠੱਗੀ ਅਤੇ ਠੱਗਾਂ ਨੂੰ ਭੇਜੀ ਗਈ ਰਕਮ ਵਾਪਿਸ ਲੈਣ ਲਈ ਹੁਣ ਬਜ਼ੁਰਗ ਤਰਸੇਮ ਸਿੰਘ ਵਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ, ਤਾਂ ਜੋ ਸਾਈਬਰ ਸੈੱਲ ਦੀ ਮਦਦ ਨਾਲ ਉਸ ਦੇ ਪੈਸੇ ਵਾਪਿਸ ਮਿਲ ਸਕਣ।

ਇੰਝ ਮਾਰੀ ਠੱਗੀ: ਪੇਸ਼ੇ ਵਜੋਂ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਕਰਦੇ ਬਜ਼ੁਰਗ ਤਰਸੇਮ ਸਿੰਘ ਪੁੱਤਰ ਸ਼ੰਕਰ ਸਿੰਘ ਵਾਸੀ ਰਈਆ ਨੇ ਦੱਸਿਆ ਕਿ ਕਰੀਬ ਚਾਰ ਪੰਜ ਦਿਨ ਪਹਿਲਾਂ ਮੋਬਾਇਲ ਤੇ ਫੇਸਬੁੱਕ ਚਲਾਉਣ ਦੌਰਾਨ ਉਸ ਦੇ ਸਾਹਮਣੇ ਇਕ ਵਿਅਕਤੀ ਦੀ ਵੀਡੀਓ ਆਈ। ਇਸ ਵਿੱਚ ਉਸ ਵਲੋਂ ਪੁਰਾਣੇ ਸਿੱਕਿਆਂ ਨੂੰ ਵੇਚਣ ਬਦਲੇ ਵੱਧ ਪੈਸੇ ਦੇਣ ਦਾ ਦਾਅਵਾ ਕੀਤਾ ਗਿਆ। ਉਕਤ ਆਈਡੀ ਉੱਤੇ ਦਿੱਤੇ ਗਏ ਨੰਬਰ ਉੱਤੇ ਜਦ ਉਸ ਨੇ ਗੱਲ ਕੀਤੀ, ਤਾਂ ਸਾਹਮਣੇ ਦੇ ਵਿਅਕਤੀ ਵਲੋਂ ਪੁਰਾਣੇ ਸਿਕਿਆਂ ਦੀ ਤਸਵੀਰ ਉਕਤ ਨੰਬਰ ਉੱਤੇ ਭੇਜਣ ਨੂੰ ਕਿਹਾ। ਫਿਰ ਉਸ ਨੇ ਇਕ 5 ਦੇ ਨੋਟ ਅਤੇ ਕੁਝ ਸਿੱਕਿਆਂ ਦੀ ਤਸਵੀਰ ਉਸ ਨੂੰ ਭੇਜ ਦਿੱਤੀ।

ਆਰਬੀਆਈ ਲੈਟਰ ਅਤੇ ਟੈਕਸ ਪੇ ਕਰਨ ਦੇ ਨਾਂਅ 'ਤੇ ਕਰਾਈ ਪੈਮੇਂਟ: ਸਿੱਕਿਆਂ ਦੀ ਫੋਟੋ ਦੇਖਣ ਉਪਰੰਤ ਉਕਤ ਵਿਅਕਤੀ ਵਲੋਂ ਸਿਕਿਆਂ ਬਦਲੇ 96 ਲੱਖ ਰੁਪਏ ਦੇਣ ਦਾ ਦਾਅਵਾ ਕੀਤਾ ਗਿਆ ਅਤੇ ਕਿਹਾ ਕਿ ਅੱਧੀ ਰਕਮ 48 ਲੱਖ ਰੁਪਏ ਤੁਹਾਡੇ ਖਾਤੇ ਵਿੱਚ ਪਾਏ ਜਾਣਗੇ ਅਤੇ ਅੱਧੀ ਰਕਮ ਅਸੀਂ ਘਰ ਆ ਕੇ ਦੇਵਾਂਗਾ ਜਿਸ ਲਈ ਘਰ ਦਾ ਪਤਾ ਦੇ ਕਾਗਜ ਆਦਿ ਉਸ ਤੋਂ ਮੰਗਵਾਏ ਗਏ। ਜਿਸ ਤੋਂ ਬਾਅਦ ਉਸ ਵਲੋਂ ਕਿਹਾ ਗਿਆ ਕਿ ਆਰਬੀਆਈ ਲੈਟਰ ਅਤੇ ਟੈਕਸ ਲੈਣ ਵਾਸਤੇ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ। ਜਿਸ ਉੱਤੇ ਤਰਸੇਮ ਸਿੰਘ ਵਲੋਂ ਉਸ ਦੇ ਦਿੱਤੇ ਹੋਏ ਗੁਗਲ ਪੇ ਖਾਤੇ ਵਿੱਚ ਵੱਖ ਵੱਖ ਰਕਮਾਂ ਕਰਕੇ 27,850 ਰੁਪਏ ਪਾ ਦਿੱਤੇ।

ਇਸ ਤੋਂ ਬਾਅਦ ਉਸ ਵਲੋਂ ਇੱਕ ਹੋਰ ਰਸੀਦ ਭੇਜ ਕੇ ਹੋਰ ਪੈਸੇ ਦੇਣ ਦੀ ਮੰਗ ਕੀਤੀ ਗਈ ਜਿਸ ਉੱਤੇ ਤਰਸੇਮ ਸਿੰਘ ਨੂੰ ਪਤਾ ਚੱਲਿਆ ਕਿ ਉਕਤ ਵਿਅਕਤੀ ਵਲੋਂ ਉਸ ਨਾਲ ਠੱਗੀ ਮਾਰੀ ਗਈ ਹੈ। ਇਹ ਗੱਲ ਦੱਸਣ ਉੱਤੇ ਠੱਗ ਦਾ ਨੰਬਰ ਕਦੇ ਲਗਾਤਾਰ ਬਿਜੀ ਤੇ ਸਵਿੱਚ ਆਫ ਆ ਰਿਹਾ ਹੈ।

ਲਾਲਚ 'ਚ ਆ ਕੇ ਲੋਕ ਹੋ ਰਹੇ ਠੱਗੀ ਦਾ ਸ਼ਿਕਾਰ: ਪੁਲਿਸ ਨੂੰ ਲਿਖੀ ਦਰਖਾਸਤ ਵਿੱਚ ਤਰਸੇਮ ਸਿੰਘ ਨੇ ਕਥਿਤ ਮੁਲਜ਼ਮ ਨੂੰ ਭੇਜੇ ਗਏ ਪੈਸੇ ਵਾਪਿਸ ਦਿਵਾਉਣ ਅਤੇ ਬਣਦੀ ਕਰਵਾਈ ਕਰਨ ਦੀ ਮੰਗ ਕੀਤੀ ਹੈ। ਬਜ਼ੁਰਗ ਨੇ ਦੱਸਿਆ ਕਿ ਬੀਤੀ 24 ਅਪ੍ਰੈਲ 2023 ਸ਼ਾਮ ਤੋਂ ਬਾਅਦ ਉਕਤ ਵਿਅਕਤੀ ਨਾ ਤਾਂ ਮੈਨੂੰ ਪੈਸੇ ਵਾਪਿਸ ਮੋੜ ਰਿਹਾ ਹੈ ਅਤੇ ਨਾ ਹੀ ਫੋਨ 'ਤੇ ਗੱਲ ਕਰ ਰਿਹਾ ਹੈ। ਪੁਲਿਸ ਵੱਲੋਂ ਜਲਦ ਕਾਰਵਾਈ ਕਰਨ ਦੀ ਗੱਲ ਕਹੀ ਗਈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲਗਾਤਾਰ ਠੱਗਾਂ ਤੋਂ ਬਚਣ ਦੀ ਅਪੀਲ ਕਰਨ ਦੇ ਬਾਵਜੂਦ ਆਏ ਦਿਨ ਲਾਲਚ ਵਿੱਚ ਫਸਕੇ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ, ਕਿਹਾ- ਪਰਕਾਸ਼ ਸਿੰਘ ਬਾਦਲ ਹਮੇਸ਼ਾ ਲੋਕਾਂ ਨਾਲ ਜੁੜੇ ਰਹੇ

ETV Bharat Logo

Copyright © 2025 Ushodaya Enterprises Pvt. Ltd., All Rights Reserved.