ਅੰਮ੍ਰਿਤਸਰ: ਇਹ ਮਾਮਲਾ ਥਾਣਾ ਗੇਟ ਹਕੀਮਾ ਅਧੀਨ ਆਉਂਦੇ ਇਲਾਕਾ ਅਮਨ ਐਵਨਿਊ ਦਾ ਹੈ, ਜਿੱਥੇ ਗੋਲੀ ਚੱਲਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧ ਵਿੱਚ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਉਨ੍ਹਾਂ ਦੇ 20 ਸਾਲਾਂ ਬੇਟੇ ਉੱਤੇ (Firing in Aman Avenue Amritsar) ਗੋਲੀ ਚਲਾਈ ਗਈ ਹੈ। ਉਨ੍ਹਾਂ ਨੇ ਕਤਲ ਪੁਰਾਣੀ ਰੰਜਿਸ਼ ਦੇ ਚੱਲਦੇ ਕਰਨ ਦੇ ਦੋਸ਼ ਲਾਏ ਹਨ।
ਪੈਸਿਆਂ ਨੂੰ ਲੈ ਕੇ ਸੀ ਪੁਰਾਣੀ ਰੰਜਿਸ਼ : ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਦਾ ਬੇਟਾ ਰਾਹੁਲ ਅਮਨ ਐਵਨਿਊ ਨਜ਼ਦੀਕ ਪਹੁੰਚਿਆਂ, ਤਾਂ ਭੱਟੀ ਨਾਮਕ ਵਿਅਕਤੀ ਵੱਲੋਂ ਬਿਨਾਂ ਕਿਸੇ ਗੱਲ ਤੋਂ ਬਹੁਤ ਬਹਿਸਬਾਜੀ ਸ਼ੁਰੂ ਕਰ ਦਿੱਤੀ। ਇਸੇ ਤਹਿਤ ਭੱਟੀ ਵੱਲੋਂ ਉਨ੍ਹਾਂ ਦੇ ਬੇਟੇ ਰਾਹੁਲ ਉੱਤੇ ਗੋਲੀ ਚਲਾਈ ਗਈ। ਰਾਹੁਲ ਦੇ (youth was shot dead) ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।
ਇਹ ਸੀ ਪੂਰਾ ਮਾਮਲਾ: ਮ੍ਰਿਤਕ ਰਾਹੁਲ ਦੇ ਜੀਜੇ ਗੌਰਵ ਨੇ ਦੱਸਿਆ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਭੱਟੀ ਨਾਂਅ ਦੇ ਸਖਸ਼ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਡੇ ਰਾਹੁਲ ਦਾ ਕਤਲ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਉੱਥੇ ਸਜਾਵਟ ਦਾ ਸਾਮਾਨ ਲੈਣ ਗਿਆ ਸੀ ਅਤੇ ਭੱਟੀ ਨੇ ਕਿਹਾ ਕਿ ਤੂੰ ਸਾਡੀ (Amritsar Murder News) ਗਲੀ ਵਿੱਚ ਵੀ ਖੜ੍ਹੇ ਨਹੀਂ ਹੋਣਾ ਜਿਸ ਤੋਂ ਬਾਅਦ ਪਹਿਲਾਂ ਰਾਹੁਲ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਦੇ 2 ਗੋਲੀਆਂ ਮਾਰ ਦਿੱਤੀਆਂ। ਇਸ ਨਾਲ ਰਾਹੁਲ ਦੀ ਮੌਤ ਹੋ ਗਈ। ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਉੱਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਹ ਵਿਆਹ ਸ਼ਾਦੀਆਂ ਵਿੱਚ ਸਜਾਵਟ ਦਾ ਕੰਮ ਕਰਦੇ ਹਨ। ਪਰਿਵਾਰ ਨੇ ਮੁਲਜ਼ਮਾਂ ਉੱਤੇ ਮਕਾਨ ਹੜਪ ਲੈਣ ਦੇ ਵੀ ਦੋਸ਼ ਲਾਏ।
ਕੁਝ ਮੁਲਜ਼ਮ ਹਿਰਾਸਤ 'ਚ ਲਏ ਗਏ: ਦੂਜੇ ਪਾਸੇ ਇਸ ਮਾਮਲੇ ਵਿੱਚ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਝਗੜਾ ਹੋਣ ਦੀ ਖਬਰ ਸਾਹਮਣੇ ਆਈ ਸੀ ਅਤੇ ਇਸ ਵਿੱਚ ਇਕ ਨੌਜਵਾਨ ਦੀ ਮੌਤ ਹੋਈ ਹੈ। ਪਰਿਵਾਰ ਵੱਲੋਂ ਬਿਆਨ ਨਹੀ ਆਏ ਪਰ, ਪੁਲਿਸ ਵਲੋਂ ਤਿੰਨ (Murder in amritsar) ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪਰਿਵਾਰ ਵੱਲੋਂ ਜੋ ਬਿਆਨ ਲਿਖਾਏ ਜਾਣਗੇ, ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਕਬੱਡੀ ਕੋਚ ਦਾ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ