ਅੰਮ੍ਰਿਤਸਰ: ਜ਼ਿਲ੍ਹੇ ਦੀ ਕਟੜਾ ਆਹਲੂਵਾਲੀਆ ਗਲੀ ਲਾਲਿਆ ਵਿੱਚ ਇੱਕ 100 ਸਾਲ ਪੁਰਾਣੀ ਇਮਾਰਤ ਪੂਰੀ ਤਰ੍ਹਾਂ ਨਾਲ ਢਹਿ ਗਈ। ਜਦੋਂ ਇਮਾਰਤ ਢਹਿ-ਢੇਰੀ ਹੋਈ ਤਾਂ ਕੋਈ ਵੀ ਸ਼ਖ਼ਸ ਨਾਂ ਤਾ ਬਿਲਡਿੰਗ ਵਿੱਚ ਮੌਜਦ ਸੀ ਅਤੇ ਨਾ ਹੀ ਇਸ ਦੇ ਕੋਲੋਂ ਦੀ ਲੰਘ ਰਿਹਾ ਸੀ। ਇਸ ਵੱਡੇ ਹਾਦਸੇ ਵਿੱਚ ਰੱਬ ਦੀ ਮਿਹਰ ਸਦਕਾ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਾਲਾਂਕਿ ਇਮਾਰਤ ਡਿੱਗਣ ਕਾਰਨ ਹੇਠਾਂ ਖੜ੍ਹੇ ਵਾਹਨਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ।
ਖਸਤਾ ਹਾਲਤ ਵਿੱਚ ਖੜ੍ਹੀ ਇਮਾਰਤ ਤਾਂ ਢੇਰੀ ਹੋ ਗਈ: ਸਥਾਨਕਵਾਸੀਆਂ ਦਾ ਇਲਜ਼ਾਮ ਹੈ ਕਿ ਇਮਾਰਤ ਦੀ ਖਸਤਾ ਹਾਲਤ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਦੱਸਿਆ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਇਮਾਰਤ ਦੀ ਹਾਲਤ ਬਹੁਤ ਮਾੜੀ ਹੈ। ਸਥਾਨਕਵਾਸੀਆਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਅਪੀਲ ਕਰਕੇ ਦੱਸਣਾ ਚਾਹੁੰਦੇ ਨੇ ਕਿ ਖਸਤਾ ਹਾਲਤ ਵਿੱਚ ਖੜ੍ਹੀ ਇੱਕ ਇਮਾਰਤ ਤਾਂ ਢੇਰੀ ਹੋ ਗਈ ਪਰ ਇਸ ਗਲ਼ੀ ਦੇ ਵਿੱਚ ਹੋਰ ਕੁੱਝ ਇਮਾਰਤਾਂ ਵੀ ਬਹੁਤ ਹੀ ਖਸਤਾ ਹਾਲਤ ਵਿੱਚ ਕੰਡਮ ਹੋਈਆਂ ਪਈਆਂ ਹਨ ਅਤੇ ਉਨ੍ਹਾਂ ਦਾ ਵੀ ਕੋਈ ਪਤਾ ਨਹੀਂ ਕਿ ਕਦੋਂ ਹੇਠਾਂ ਡਿੱਗ ਪੈਣ। ਇਨ੍ਹਾਂ ਇਮਾਰਤਾਂ ਵੱਲ ਵੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ।
- Kargil Vijay Diwas: ਕਾਰਗਿਲ ਦੇ ਸ਼ਹੀਦਾਂ ਨੂੰ ਸੀਐੱਮ ਮਾਨ ਦਾ ਨਮਨ, ਸ਼ਹੀਦਾਂ ਦੇ ਪਰਿਵਾਰਾਂ ਲਈ ਕੀਤੇ ਵੱਡੇ ਐਲਾਨ
- Punjabi singer Surinder Shinda: 'ਜੱਟ ਜਿਊਣਾ ਮੋੜ' ਤੋਂ ਲੈ ਕੇ ਇੱਥੇ ਦੇਖੋ ਸੁਰਿੰਦਰ ਸ਼ਿੰਦਾ ਦੇ 10 ਮਸ਼ਹੂਰ ਗੀਤ
- ICC World Cup 2023 : ਭਾਰਤ-ਪਾਕਿਸਤਾਨ ਮੈਚ ਦੀ ਤਰੀਕ ਬਦਲੇਗੀ, ਇਹ ਹੈ ਮੁੱਖ ਕਾਰਨ..!
ਸਾਂਝੀਆਂ ਕੰਧਾਂ ਹੋਣ ਕਾਰਨ ਬਾਕੀ ਇਮਾਰਤਾਂ ਨੂੰ ਨੁਕਸਾਨ: ਉਨ੍ਹਾਂ ਦੱਸਿਆ ਕਿ ਇਹ ਪੰਜ ਮੰਜ਼ਿਲਾ ਇਮਾਰਤ ਸੀ ਅਤੇ ਇਸ ਇਮਾਰਤ ਦਾ ਮਾਲਕ ਕਲਕੱਤਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਦੇ ਢਹਿ ਜਾਣ ਕਾਰਨ ਇਸ ਦੇ ਨਾਲ ਲੱਗਦੀਆਂ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਸਥਾਨਕਵਾਸੀਆਂ ਮੁਤਾਬਿਕ ਸ਼ਹਿਰ ਦੇ ਜ਼ਿਆਦਾਤਰ ਪੁਰਾਣੇ ਮਕਾਨਾਂ ਦੀਆਂ ਸਾਂਝੀਆਂ ਕੰਧਾਂ ਹੋਣ ਕਾਰਨ ਬਾਕੀ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਇੱਕ ਸ਼ਖ਼ਸ ਦਾ ਕਹਿਣਾ ਹੈ ਕਿ ਇਮਾਰਤ ਦੇ ਮਲਬੇ ਕਾਰਣ ਉਸ ਦੇ ਘਰ ਬਾਹਰ ਲੱਗਾ ਏਸੀ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ। ਤਾਕੀਆਂ ਅਤੇ ਦਰਵਾਜ਼ਿਆਂ ਨੂੰ ਵੀ ਮਲਬੇ ਨੇ ਨੁਕਸਾਨ ਪਹੁੰਚਾਇਆ। ਸਥਾਨਕਵਾਸੀਆਂ ਨੇ ਇਹ ਵੀ ਦੱਸਿਆ ਕਿ ਇਮਾਰਤ ਡਿੱਗਣ ਕਰਕੇ ਕੁੱਝ ਲੋਕਾਂ ਦੇ ਘਰ ਦਾ ਰਾਹ ਬੰਦ ਹੋ ਗਿਆ ਹੈ ਅਤੇ ਉਹ ਮਲਬਾ ਚੁੱਕੇ ਜਾਣ ਦੀ ਉਡੀਕ ਵਿੱਚ ਬੈਠੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਾਰ-ਵਾਰ ਸ਼ਿਕਾਇਤ ਦੇ ਬਾਵਜੂਦ ਪ੍ਰਸ਼ਾਸਨ ਮਸਲੇ ਦਾ ਹੱਲ ਨਹੀਂ ਕਰਦਾ ਜਿਸ ਕਰਕੇ ਅਜਿਹੇ ਹਾਦਸੇ ਵਾਪਰਦੇ ਹਨ।