ਅੰਮ੍ਰਿਤਸਰ: ਇੱਥੋਂ ਦੇ ਇਲਾਕਾ ਗੁਰੂ ਨਾਨਕ ਐਵਨਿਉ ਦੇ ਇੱਕ ਘਰ ਵਿੱਚ ਮਹਿਲਾ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦਾ ਨਾਂਅ ਨਮਰਤਾ ਹੈ ਤੇ ਉਮਰ 50 ਸਾਲ ਹੈ।
ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨਮਰਤਾ ਘਰ ਵਿੱਚ ਕੱਪੜੇ ਧੋਣ ਤੋਂ ਬਾਅਦ ਜਦੋਂ ਸੁਕਾਉਣ ਲਈ ਛੱਤ ਉੱਤੇ ਗਈ ਤਾਂ ਕੱਪੜੇ ਸੁੱਕਣੇ ਪਾਉਣ ਵਾਲੀ ਲੋਹੇ ਦੀ ਤਾਰ ਦੇ ਟੁੱਟਣ ਕਾਰਨ ਤਾਰ ਉਥੋਂ ਲੰਘ ਰਹੀ ਹਾਈ ਵੋਲਟੇਜ ਤਾਰ ਦੇ ਨਾਲ ਲੱਗਣ ਨਾਲ ਉਨ੍ਹਾਂ ਨੂੰ ਕਰੰਟ ਲੱਗ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ।
ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਇਨਸਾਫ਼ ਮਿਲੇ ਅਤੇ ਬਿਜਲੀ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਥੋਂ ਲੰਘ ਰਹੀਆਂ ਤਾਰਾਂ ਨੂੰ ਹਟਾਉਣ ਤਾਂ ਜੋ ਦੁਬਾਰਾ ਅਜਿਹਾ ਹਾਦਸਾ ਨਾ ਵਾਪਰੇ ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।