ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੇ ਰਾਡ ਤੇ ਬੇਸਬੈਟ ਦੀ ਵਰਤੋਂ ਕੀਤੀ, ਇੰਨਾ ਹੀ ਨਹੀਂ ਮੁਲਜ਼ਮਾਂ ਨੇ ਬੇਹੋਸ਼ ਪਏ ਏਐਸਆਈ ਜਸ਼ਨ ਸਿੰਘ ਦੀ ਕਾਰ ਦੀ ਵੀ ਭੰਨਤੋੜ ਕੀਤੀ। ਇਨ੍ਹਾਂ ਸ਼ਰੇਆਮ ਘੁੰਮਦੇ ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਮੌਕੇ 'ਤੇ ਪੁਲਿਸ ਟੀਮ ਨਾਲ ਪੁੱਜੇ ਏਐਸਆਈ ਬਲਵਿੰਦਰ ਸਿੰਘ 'ਤੇ ਵੀ ਇਨ੍ਹਾਂ ਹਮਲਾ ਬੋਲ ਦਿੱਤਾ। ਫੇਰ ਪੁਲਿਸ ਨੂੰ ਇਨ੍ਹਾਂ ਬੇਖੋਫ਼ ਬਦਮਾਸ਼ਾਂ ਨੂੰ ਖਦੇੜਣ ਲਈ ਹਵਾਈ ਫਾਇਰ ਕਰਨੇ ਪਏ।
ਦਰਅਸਲ, ਏਐਸਆਈ ਜਸ਼ਨ ਸਿੰਘ ਬੀਤੇ ਸ਼ਨਿੱਚਰਵਾਰ ਦੀ ਰਾਤ ਗਹਿਰੀ ਇਲਾਕੇ 'ਚ ਟ੍ਰੈਫਿਕ ਜਾਮ ਨੂੰ ਕੰਟਰੋਲ ਕਰ ਰਹੇ ਸਨ, ਇਸੇ ਦੌਰਾਨ ਦੋ ਨੌਜਵਾਨਾਂ ਨਾਲ ਉਨ੍ਹਾਂ ਦਾ ਮਾਮੂਲੀ ਵਿਵਾਦ ਹੋ ਗਿਆ, ਗੱਲ ਬਸ ਇੰਨੀ ਹੀ ਸੀ ਤੇ ਇਨ੍ਹਾਂ ਦੋ ਨੌਜਵਾਨਾਂ ਨੇ ਆਪਣੇ 3 ਹੋਰ ਸਾਥੀਆਂ ਨਾਲ ਮਿਲ ਕੇ ਜਸ਼ਨ ਸਿੰਘ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ।
ਉਧਰ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।