ETV Bharat / state

ਸਮਝੌਤਾ ਐਕਸਪ੍ਰੈੱਸ 'ਚੋਂ 3 ਕਿੱਲੋ ਹੈਰੋਇਨ ਸਣੇ ਦੋ ਪਾਕਿ ਸਿਮ ਬਰਾਮਦ - ਜੀਆਰਪੀ

ਅਟਾਰੀ ਸਟੇਸ਼ਨ ਤੋਂ ਸਮਝੌਤਾ ਐਕਸਪ੍ਰੈੱਸ ਦੇ ਬਾਹਰੋਂ ਜੀਆਰਪੀ ਨੇ 3 ਕਿਲੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜੀਆਰਪੀ ਨੇ ਹੈਰੋਇਨ ਸਣੇ ਦੋ ਪਾਕਿ ਸਿਮ ਵੀ ਬਰਾਮਦ ਕੀਤੀ ਹੈ।

ਸਮਝੌਤਾ ਐਕਸਪ੍ਰੈੱਸ
author img

By

Published : Aug 6, 2019, 11:43 PM IST

ਅੰਮ੍ਰਿਤਸਰ: ਬਿਤੇ ਦਿਨੀਂ ਅੰਮ੍ਰਿਤਸਰ ਤੋਂ ਨਮਕ ਦੇ ਪੈਕਟਾਂ 'ਚੋਂ ਬਰਾਮਦ 532 ਕਿਲੋਂ ਹੈਰੋਇਨ ਦੀ ਤਫਤੀਸ ਚੱਲ ਹੀ ਰਹੀ ਸੀ ਕਿ ਅਟਾਰੀ ਸਟੇਸ਼ਨ ਤੋਂ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਦੀ ਇੱਕ ਬੋਗੀ ਦੇ ਬਾਹਰੋਂ 3 ਕਿਲੋਂ 45 ਗ੍ਰਾਮ ਹੈਰੋਇਨ ਫੜੀ ਗਈ ਹੈ। ਜਾਣਕਾਰੀ ਮੁਤਾਬਕ ਭਾਰਤ ਤੋਂ ਪਾਕਿਸਤਾਨ ਸਵਾਰੀਆਂ ਨੂੰ ਉਤਾਰ ਕੇ ਵਾਪਸ ਜਾ ਰਹੀ ਸਮਝੌਤਾ ਐਕਸਪ੍ਰੈੱਸ ਦੀ ਇੱਕ ਬੋਗੀ ਵਿੱਚੋਂ ਕਿਸੇ ਨੇ ਤਿੰਨ ਪੈਕਟ ਹੈਰੋਇਨ ਦੇ ਬਾਹਰ ਸੁੱਟ ਦਿੱਤੇ, ਜਿਸ ਨੂੰ ਜੀਆਰਪੀ ਨੇ ਕਬਜ਼ੇ 'ਚ ਲੈ ਲਿਆ ਹੈ। ਹੈਰੋਇਨ ਦੇ ਨਾਲ-ਨਾਲ ਦੋ ਪਾਕਿਸਤਾਨੀ ਸਿੰਮ ਕਾਰਡ ਵੀ ਬਰਾਮਦ ਕੀਤੇ ਗਏ ਹਨ। ਹੈਰੋਇਨ ਦੀ ਕੀਮਤ ਕੌਮਾਂਤਰੀ ਬਜਾਰ ਵਿੱਚ ਲਗਭਗ 15 ਕਰੋੜ 20 ਲੱਖ ਰੁਪਏ ਦੱਸਿਆ ਜਾ ਰਹੀ ਹੈ।

ਇਸ ਘਟਨਾ ਦੇ ਵਾਪਰਨ ਦੇ ਨਾਲ ਭਾਰਤੀ ਏਜੰਸੀਆਂ ਦੇ ਅਧਿਕਾਰੀ ਵੀ ਸ਼ਕ ਦੇ ਦਇਰੇ ਵਿੱਚ ਆ ਗਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਦੀ ਭਾਰਤ ਵਿੱਚ ਦਾਖ਼ਲ ਹੁੰਦੇ ਹੀ ਦੋ ਵਾਰ ਜਾਂਚ ਹੁੰਦੀ ਹੈ।

ਇਸ ਸਬੰਧੀ ਜੀਆਰਪੀ ਥਾਣਾ ਅੰਮ੍ਰਿਤਸਰ ਵੱਲੋਂ ਪਰਚਾ ਦਰਜ ਕਰ ਦੋਸ਼ੀਆਂ ਨੂੰ ਫੜਨ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਥਿਤ ਤਸਕਰਾਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਦੋਸ਼ੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Intro:ਬੀਤੀ ਸ਼ਾਮ ਅਟਾਰੀ ਤੋਂ ਲਾਹੌਰ ਲਈ ਰਵਾਨਾ ਹੋਈ ਸਮਝੌਤਾ ਐਕਸਪ੍ਰੈਸ ਗੱਡੀ ਦੇ ਗਾਰਡ ਵੱਲੋਂ ਸੁੱਟੇ ਗਏ ਬੈਗ ਵਿੱਚੋਂ 3ਕਿੱਲੋ 45 ਗ੍ਰਾਮ ਹੈਰੋਇਨ ਅਤੇ ਦੋ ਪਾਕਿਸਤਾਨੀ ਮੋਬਾਇਲ ਦੀਆਂ ਸਿੰਮਾਂ ਮਿਲ਼ਨ ਦਾ ਸਮਾਚਾਰ ਹੈ ਜਿਸ ਦਾ ਕੌਮਾਂਤਰੀ ਮੁੱਲ ਲਗਭਗ 15 ਕਰੋੜ 20 ਲੱਖ ਰੁਪਏ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਜੀਆਰਪੀ ਥਾਣਾ ਅੰਮ੍ਰਿਤਸਰ ਵੱਲੋਂ ਪਰਚਾ ਦਰਜ ਕਰ ਦੋਸ਼ੀਆਂ ਨੂੰ ਫੜਨ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ Body:ਭਰੋਸੇਯੋਗ ਸੂਤਰਾਂ ਨੇ ਅਨੁਸਾਰ ਅੱਜ ਸ਼ਾਮ ਜਦੋਂ ਸਮਝੌਤਾ ਰੇਲ ਗੱਡੀ ਅਟਾਰੀ ਰੇਲਵੇ ਸਟੇਸ਼ਨ ਤੋਂ ਲਾਹੌਰ ਲਈ ਰਵਾਨਾ ਹੋਈ ਤਾਂ ਪਿੰਡ ਰੋੜਾਂ ਵਾਲਾ ਨਜ਼ਦੀਕ ਗੱਡੀ ਦੇ ਪਿਛਲੇ ਪਾਸੇ ਇੱਕ ਚਿੱਟੀ ਵਰਦੀ ਪਾਈ ਵਿਅਕਤੀ ਵੱਲੋਂ ਇੱਕ ਬੈਗ ਬਾਹਰ ਸੁੱਟ ਦਿੱਤਾ ਗਿਆ ਜਿਸ ਨੂੰ ਉੱਥੇ ਪਸ਼ੂ ਚਾਰ ਰਹੇ ਇਕ ਕਿਸਾਨ ਨੇ ਵੇਖ ਲਿਆ ਉਸ ਮੌਕੇ ਹੀ ਉੱਥੇ ਦੋ ਮੋਟਰਸਾਈਕਲ ਸਵਾਰ ਵੀ ਪਹੁੰਚੇ ਜਿਨ੍ਹਾਂ ਵੱਲੋਂ ਬੈਗ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਵੱਲੋਂ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੱਤੀ ਗਈ ਉਕਤ ਮੋਟਰਸਾਈਕਲ ਸਵਾਰਾਂ ਵੱਲੋਂ ਕਿਸਾਨ ਨੂੰ ਲਾਲਚ ਵੀ ਦਿੱਤਾ ਗਿਆ।Conclusion:ਦੱਸਿਆ ਜਾਂਦਾ ਹੈ ਜੀਆਰਪੀ ਨੂੰ ਸੂਚਨਾ ਮਿਲਣ ਤੇ ਚੌਕੀ ਅਟਾਰੀ ਦੇ ਇੰਚਾਰਜ ਆਪਣੀ ਕਾਰ ਰਾਹੀਂ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਵੱਲੋਂ ਬੈਗ ਚੁੱਕ ਕੇ ਅੰਮ੍ਰਿਤਸਰ ਰੇਲਵੇ ਪੁਲਿਸ ਥਾਣੇ ਪਹੁੰਚਾ ਦਿੱਤਾ ।ਇਸ ਸਬੰਧੀ ਥਾਣਾ ਗੌਰਮਿੰਟ ਰੇਲਵੇ ਪੁਲਿਸ ਅੰਮ੍ਰਿਤਸਰ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਪਹੁੰਚੇ ਉਨ੍ਹਾਂ ਦੱਸਿਆ ਕਿ ਅਟਾਰੀ ਤੋਂ ਪਾਕਿਸਤਾਨ ਜਾਰੀ ਸਮਝੌਤਾ ਐਕਸਪ੍ਰੈਸ ਦੇ ਵਿੱਚੋਂ ਕਿਸੇ ਵੱਲੋਂ ਬੈਗ ਸੁੱਟਿਆ ਗਿਆ ਉਕਤ ਬੈਗ ਵਿੱਚੋਂ ਤਿੰਨ ਕਿੱਲੋ ਪੰਤਾਲੀ ਗ੍ਰਾਮ ਹੈਰੋਇਨ ਅਤੇ ਇੱਕ ਹੋਰ ਪੈਕੇਟ ਦੇ ਵਿੱਚੋਂ ਦੋ ਪਾਕਿਸਤਾਨੀ ਮੋਬਾਈਲ ਸਿੰਮਾਂ ਮਿਲੀਆਂ ਹਨ । ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਥਿਤ ਤਸਕਰਾਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ
ਬਾਈਟ: ਬਲਰਾਜ ਸਿੰਘ ( ਡੀ ਐਸ ਪੀ ਜੀਆਰਪੀ )
ETV Bharat Logo

Copyright © 2024 Ushodaya Enterprises Pvt. Ltd., All Rights Reserved.