ETV Bharat / state

Family Needs Help : 22 ਸਾਲ ਦਾ ਅਰਸ਼ ਬ੍ਰੇਨ ਟਿਊਮਰ ਤੋਂ ਪੀੜਤ, ਪਰਿਵਾਰ ਲਾ ਚੁੱਕਾ ਪੂਰੀ ਵਾਹ, ਪਰ ਕੋਈ ਫ਼ਰਕ ਨਹੀਂ - Punjab News

ਅੰਮ੍ਰਿਤਸਰ ਵਿੱਚ ਰਹਿੰਦੇ 22 ਸਾਲ ਦੇ ਅਰਸ਼ ਦੀ ਮਾਂ ਪ੍ਰੀਤੀ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਬ੍ਰੇਨ ਟਿਊਮਰ ਹੈ ਜਿਸ ਦੇ ਇਲਾਜ ਲਈ ਉਹ ਲੱਖਾਂ ਖ਼ਰਚ ਚੁੱਕੇ ਹਨ, ਪਰ ਅਰਸ਼ ਨੂੰ ਕੋਈ ਆਰਾਮ ਨਹੀਂ ਮਿਲਿਆ ਹੈ। ਹੁਣ ਵੀ ਉਸ ਨੂੰ ਘਰ ਵਿੱਚ ਵੈਂਟੀਲੇਟਰ ਉੱਤੇ ਰੱਖਿਆ ਹੋਇਆ ਹੈ। ਪਰਿਵਾਰ ਨੇ ਦਾਨੀ-ਸੱਜਣਾ ਤੋਂ ਮਦਦ ਦੀ ਅਪੀਲ ਕੀਤੀ ਹੈ।

Family Needs Help,  Brain Tumor, Amritsar
Family Needs Help : 22 ਸਾਲ ਦਾ ਅਰਸ਼ ਬ੍ਰੇਨ ਟਿਊਮਰ ਤੋਂ ਪੀੜਤ
author img

By

Published : May 9, 2023, 10:38 AM IST

Family Needs Help : 22 ਸਾਲ ਦਾ ਅਰਸ਼ ਬ੍ਰੇਨ ਟਿਊਮਰ ਤੋਂ ਪੀੜਤ, ਪਰਿਵਾਰ ਲਾ ਚੁੱਕਾ ਪੂਰੀ ਵਾਹ, ਪਰ ਕੋਈ ਫ਼ਰਕ ਨਹੀਂ

ਅੰਮ੍ਰਿਤਸਰ: ਸ਼ਹਿਰ ਦੇ ਇਕ ਪਰਿਵਾਰ ਦੇ ਘਰ ਇੱਕ ਲੜਕੇ ਨੇ ਜਨਮ ਲਿਆ ਜਿਸ ਦੇ ਜਨਮ ਉੱਤੇ ਘਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਮਾਪਿਆਂ ਨੇ ਕਈ ਸੁਪਨੇ ਸਜਾਏ। ਪਰ ਕਿਹਾ ਜਾਂਦਾ ਕਿ ਬੰਦਾ ਆਪਣੇ ਮੁਕੱਦਰ ਧੁਰੋਂ ਲਿਖਾ ਕੇ ਆਉਂਦਾ ਹੈ। ਇਸ ਪਰਿਵਾਰ ਨਾਲ ਵੀ ਕੁੱਝ ਇੰਝ ਦੀ ਘਟਨਾ ਹੋਈ ਹੈ ਕਿ ਪਰਿਵਾਰ ਅਪਣੇ ਉਸ ਪੁੱਤਰ ਨੂੰ ਵੈਂਟੀਲੇਟਰ ਉੱਤੇ ਪਿਆ ਦੇਖ ਰਿਹਾ ਹੈ। ਉਨ੍ਹਾਂ ਦਾ ਅਪਣਾ ਘਰ ਵੀ ਨਹੀਂ ਹੈ, ਪਤੀ ਦੇ ਦੋਸਤ ਵੱਲੋਂ ਦਿੱਤੇ ਘਰ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ।

ਪੁੱਤਰ ਬ੍ਰੇਨ ਟਿਊਮਰ ਨਾਲ ਪੀੜਤ: ਪੀੜਤ ਅਰਸ਼ ਦੀ ਮਾਂ ਪ੍ਰੀਤੀ ਨੇ ਦੱਸਿਆ ਉਹ ਦਿੱਲੀ ਦੀ ਰਹਿਣ ਵਾਲੀ ਹੈ ਤੇ ਉਸ ਦਾ ਵਿਆਹ ਅੰਮ੍ਰਿਤਸਰ ਵਿੱਚ ਰਕੇਸ਼ ਕੁਮਾਰ ਨਾਲ ਹੋਇਆ। ਇਨ੍ਹਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ। ਇਨ੍ਹਾਂ ਦਾ ਵੱਡਾ ਪੁੱਤਰ ਅਰਸ਼ ਹੈ ਤੇ ਇੱਕ ਛੋਟੀ ਲੜਕੀ ਹੈ। ਅਰਸ਼ ਦੀ ਉਮਰ ਇਸ ਵੇਲ੍ਹੇ 22 ਸਾਲ ਹੈ। ਉਸ ਦੀ ਮਾਤਾ ਪ੍ਰੀਤੀ ਨੇ ਆਪਣੇ ਬੱਚੇ ਅਰਸ਼ ਦੇ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਕਿ ਅਰਸ਼ ਨੂੰ ਬ੍ਰੇਨ ਟਿਊਮਰ ਹੈ।

ਪੈਸੇ ਨਾ ਹੋਣ ਕਾਰਨ ਰੁਕਿਆ ਇਲਾਜ, ਪਰ ਬਿਮਾਰੀ ਵਧੀ: ਮਾਂ ਪ੍ਰੀਤੀ ਨੇ ਦੱਸਿਆ ਕਿ ਅਰਸ਼ ਨੂੰ ਬ੍ਰੇਨ ਟਿਊਮਰ ਹੈ। 2010 ਵਿੱਚ ਉਨ੍ਹਾਂ ਨੂੰ ਪਤਾ ਕਿ ਉਨ੍ਹਾਂ ਬੇਟੇ ਅਰਸ਼ ਨੂੰ ਬ੍ਰੇਨ ਟਿਊਮਰ ਹੈ। ਫ਼ਿਰ ਉਸ ਦੀ ਸਰਜਰੀ ਕਰਵਾਈ ਗਈ, ਤਾਂ ਉਹ ਬਿਲਕੁਲ ਠੀਕ ਹੋ ਗਿਆ। 2011 ਵਿੱਚ ਐਮਆਰਆਈ ਕਰਵਾਈ ਬਿਲਕੁੱਲ ਠੀਕ ਸੀ, ਪਰ 2015 ਵਿੱਚ ਫ਼ਿਰ ਐਮਆਰਆਈ ਕਰਵਾਈ ਗਈ, ਤਾਂ ਉਹ ਠੀਕ ਨਹੀਂ ਆਈ। ਫ਼ਿਰ ਅਰਸ਼ ਦੀ ਸਰਜਰੀ ਕਰਵਾਈ ਤੇ 2017 ਵਿੱਚ ਐਮਆਰਆਈ ਕਰਵਾਈ ਫ਼ਿਰ ਬ੍ਰੇਨ ਟਿਊਮਰ ਨਿਕਲ ਆਇਆ। ਉਸ ਤੋਂ ਬਾਅਦ ਅਰਸ਼ ਨੂੰ ਬਹੁਤ ਕਮਜ਼ੋਰੀ ਆ ਗਈ ਜਿਸ ਦੇ ਚੱਲਦੇ ਕੁੱਝ ਪੈਸੈ ਵੀ ਨਾ ਹੋਣ ਕਰਕੇ ਉਹ ਘਰ ਵਿੱਚ ਹੀ ਇਲਾਜ ਕਰਵਾਉਂਦੇ ਰਹੇ। ਇਲਾਜ ਰੁਕ ਗਿਆ ਅਤੇ ਬਿਮਾਰੀ ਵੱਧ ਗਈ।

  1. ਜਲੰਧਰ ਲੋਕ ਸਭਾ ਉਪ ਚੋਣ: ਭਲਕੇ ਪੈਣਗੀਆਂ ਵੋਟਾਂ, ਸੁਰੱਖਿਆ ਦੇ ਸਖ਼ਤ ਪ੍ਰਬੰਧ
  2. Amritsar Blast Investigation: ਅੰਮ੍ਰਿਤਸਰ 'ਚ ਦੋ ਵਾਰ ਧਮਾਕਾ, ਸ਼ਰਾਰਤ ਜਾਂ ਸਾਜਿਸ਼ !
  3. kriti sanon Photos: ਕਾਲੇ ਗਾਊਨ 'ਚ ਚਮਕੀ 'ਪਰਮ ਸੁੰਦਰੀ' ਕ੍ਰਿਤੀ ਸੈਨਨ, ਦੇਖੋ ਇੱਕ ਝਲਕ

ਮਾਂ ਪ੍ਰੀਤੀ ਨੇ ਦੱਸਿਆ ਕਿ ਜਦੋਂ 2020 ਵਿੱਚ ਜਦੋਂ ਅਰਸ਼ ਦੀ ਐਮਆਰਆਈ ਦੁਬਾਰਾ ਕਰਵਾਈ, ਤਾਂ ਡਾਕਟਰ ਨੇ ਕਿਹਾ ਹੈ ਕਿ ਇਸ ਦਾ ਬ੍ਰੇਨ ਟਿਊਮਰ ਬਹੁਤ ਵੱਧ ਗਿਆ ਹੈ। ਫ਼ਿਰ 2021 ਵਿੱਚ ਅਰਸ਼ ਨੂੰ AIMS ਵਿੱਚ ਭਰਤੀ ਕਰਵਾਇਆ ਗਿਆ ਉਸ ਸਮੇਂ ਲਾਕਡਾਊਨ ਲੱਗਾ ਹੋਇਆ ਸੀ ਤੇ ਅਰਸ਼ ਦਾ ਚਲਣਾ ਫਿਰਨਾ ਬੰਦ ਹੋ ਗਿਆ। 2021 ਵਿੱਚ ਪੀਜੀਆਈ ਦੇ ਵੀ ਬਹੁਤ ਚੱਕਰ ਕੱਟੇ। ਉਨ੍ਹਾ ਕਿਹਾ ਕਿ AIMS ਦੇ ਮਰੀਜ਼ ਨੂੰ ਪੀਜੀਆਈ ਵਿੱਚ ਭਰਤੀ ਨਹੀਂ ਕੀਤਾ ਜਾ ਸਕਦਾ। 2021 ਵਿੱਚ AIMS ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ, ਤਾਂ ਦੋ ਸਾਲ ਲਗਾਤਾਰ ਅਸੀ ਮਾਂ ਪੁੱਤ ਹਸਪਤਾਲ ਵਿੱਚ ਰਹੇ। ਡਾਕਟਰਾਂ ਨੇ ਕਿਹਾ ਕਿ ਇਸ ਨੂੰ ਕੀਮੋ ਦੇ ਇੰਜੈਕਸ਼ਨ ਲੱਗਣ ਨਾਲ ਇਸ ਦਾ ਟਿਊਮਰ ਪਿਘਲ ਸਕਦਾ ਹੈ।

ਲੱਖਾਂ ਦੇ ਇੰਜੈਕਸ਼ਨ ਲਗਵਾਏ, ਪਰ ਫ਼ਰਕ ਨਹੀਂ ਪਿਆ: ਪ੍ਰੀਤੀ ਨੇ ਕਿਹਾ ਕਿ ਇਕ ਕੀਮੋ ਦਾ ਇੱਕ ਇੰਜੈਕਸ਼ਨ ਡੇਢ ਲੱਖ ਰੁਪਏ ਦਾ ਹੈ ਅਤੇ ਇਸ ਨੂੰ ਛੇ ਦੇ ਕਰੀਬ ਇੰਜੈਕਸ਼ਨ ਲੱਗੇ ਹਨ। ਉਨ੍ਹਾਂ ਕਿਹਾ ਕਿ ਸਾਡੀ ਹਾਲਾਤ ਅਜਿਹੀ ਨਹੀਂ ਸੀ ਕਿ ਅਸੀ ਇੰਨਾਂ ਪੈਸਾ ਖ਼ਰਚ ਕਰ ਸਕਦੇ ਸੀ, ਪਰ ਅਸੀ ਆਪਣਾ ਸਭ ਕੁਝ ਵੇਚ ਕੇ ਆਪਣੇ ਬੱਚੇ ਦਾ ਇਲਾਜ ਕਰਵਾਇਆ ਹੈ। ਉਸ ਦੇ ਬਾਅਦ ਵੀ ਅਰਸ਼ ਵੈਂਟੀਲੇਟਰ ਉੱਤੇ ਹੈ। ਕੋਈ ਫ਼ਰਕ ਨਾ ਪੈਣ ਉੱਤੇ ਡਾਕਟਰ ਨੇ ਘਰ ਭੇਜ ਦਿੱਤਾ।

ਮਾਂ ਦਾ ਦਿਲ, ਹਿੰਮਤ ਨਹੀਂ ਹਾਰ ਰਹੀ ਮਾਂ : ਪ੍ਰੀਤੀ ਨੇ ਦੱਸਿਆ ਕਿ ਹੁਣ ਅਰਸ਼ ਨੂੰ ਘਰ ਹੀ ਰੱਖਿਆ ਹੈ ਤੇ ਇਸ ਸਮੇਂ ਵੀ ਵੈਂਟੀਲੇਟਰ ਉੱਤੇ ਹੀ ਹੈ। ਉਸ ਨੇ ਕੋਈ ਨਰਸ ਨਹੀਂ ਰੱਖੀ, ਉਹ ਖੁਦ ਹੀ ਅਰਸ਼ ਦੀ ਦੇਖਭਾਲ ਕਰ ਰਹੀ ਹੈ, ਤਾਂ ਵੀ ਮਹੀਨੇ ਦਾ ਅਰਸ਼ ਦੀ ਦੇਖਭਾਲ ਦਾ ਖ਼ਰਚਾ 45 ਹਜ਼ਾਰ ਦੇ ਲਗਭਗ ਆ ਜਾਂਦਾ ਹੈ। ਮਾਂ ਨੇ ਕਿਹਾ ਕਿ ਮੇਰਾ ਮਾਂ ਦਾ ਦਿਲ ਹੈ, ਜਿੰਨੀ ਦੇਰ ਤੱਕ ਅਰਸ਼ ਦੀਆਂ ਅੱਖਾਂ ਖੁੱਲ੍ਹੀਆਂ ਤੇ ਸਾਹ ਚੱਲ ਰਹੇ ਹਨ, ਉਸ ਨੂੰ ਅਪਣੇ ਪ੍ਰਮਾਤਮਾ ਉੱਤੇ ਪੂਰਾ ਭਰੋਸਾ ਹੈ ਕਿ ਉਹ ਅਰਸ਼ ਨੂੰ ਜਲਦ ਠੀਕ ਕਰ ਦੇਣਗੇ। ਅੱਜ ਪਰਿਵਾਰ ਨੂੰ ਲੋੜ ਹੈ ਕਿ ਕੋਈ ਦਾਨੀ ਸੱਜਣ ਉਨ੍ਹਾਂ ਦਾ ਮਦਦ ਕਰੇ, ਤਾਂ ਜੋ ਅਰਸ਼ ਦਾ ਇਲਾਜ ਹੋ ਸਕੇ। ਮਾਂ ਨੇ ਕਿਹਾ ਕਿ ਅਰਸ਼ ਨੇ ਬਾਹਰਵੀਂ ਜਮਾਤ ਤਕ ਪੜਾਈ ਕੀਤੀ ਹੋਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.