ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ‘ਚ ਜਿਥੇ ਅੱਜ ਕੋਰੋਨਾ ਦੇ 400 ਨਵੇਂ ਮਰੀਜਾਂ ਦੀ ਪੁਸ਼ਟੀ ਹੋਈ ਹੈ ਉਥੇ 19 ਦੀ ਮੌਤ ਹੋਣ ਸਬੰਧੀ ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਪੁਸਟੀ ਹੋਏ ਕੋਰੋਨਾ ਦੇ 400 ਮਰੀਜਾਂ ਨਾਲ ਇਥੇ ਕੁੱਲ ਕੋਰੋਨਾ ਮਰੀਜਾਂ ਦੀ ਗਿਣਤੀ 42534 ਹੋ ਗਈ ਹੈ। ਜਿੰਨਾ ਵਿੱਚੋਂ 36869 ਦੇ ਠੀਕ ਹੋਣ ਅਤੇ 19 ਸਮੇਤ 1329 ਦੀ ਮੌਤ ਹੋ ਜਾਣ ਕਰਕੇ ਇਥੇ ਇਸ ਸਮੇਂ 4336 ਐਕਟਿਵ ਮਰੀਜ ਹਨ।
ਇਹ ਵੀ ਪੜੋ: ਪਰਿਵਾਰ ਦੇ ਤਿੰਨ ਜੀਆਂ ਦੀ ਕੋਰੋਨਾ ਨਾਲ ਮੌਤ: ਪਿੰਡ 'ਚ ਸਹਿਮ ਦਾ ਮਾਹੌਲ
ਜਿੰਨਾਂ 19 ਦੀ ਮੌਤ ਹੋਈ ਹੈ ਉਨਾ ਵਿੱਚ-36 ਸਾਲਾ ਹਰਦੀਪ ਸਿੰਘ ਵਾਸੀ ਭਕਨਾਂ ਕਲਾਂ, 76 ਸਾਲਾ ਕਸ਼ਮੀਰ ਸਿੰਘ ਵਾਸੀ ਛੇਹਰਟਾ, 76 ਸਾਲਾ ਅਰਜਨ ਸਿੰਘ ਵਾਸੀ ਬੋਹਡੁ, 70 ਸਾਲਾ ਸੁਦਰਸ਼ਨ ਕੁਮਾਰ ਵਾਸੀ ਸ਼ਰੀਫ ਪੂਰਾ, 47 ਸਾਲਾ ਸਤਨਾਮ ਸਿੰਘ ਵਾਸੀ ਬੋਹਡੁ, 75 ਸਾਲਾ ਸ਼ਾਂਤੀ ਦੇਵੀ ਵਾਸੀ ਖੰਡਵਾਲਾ , 52 ਸਾਲਾ ਸਵਿੰਦਰ ਕੌਰ ਵਾਸੀ ਬਾਬਾ ਬਕਾਲਾ, 52 ਸਾਲਾ ਵੀਨਾ ਵਾਸੀ ਮਜੀਠਾ , 75 ਸਾਲਾ ਜਗਦੀਸ਼ ਚੰਦ ਵਾਸੀ ਵਿਜੇ ਨਗਰ, 56 ਸਾਲਾ ਜਸਵੰਤ ਸਿੰਘ ਵਾਸੀ ਰਿਸ਼ੀ ਵਿਹਾਰ, 57 ਸਾਲਾ ਸਲਵਿੰਦਰ ਕੌਰ ਵਾਸੀ ਜਸਪਾਲ ਨਗਰ, 77 ਸਾਲਾ ਰੋਸ਼ਨ ਲਾਲ ਸ਼ਰਮਾ ਵਾਸੀ ਨਿਊ ਗ੍ਰੀਨ ਫੀਲਡ , 32 ਸਾਲਾ ਸਿਮਰਨ ਜੀਤ ਕੌਰ ਵਾਸੀ ਗੰਡਾ ਸਿੰਘ ਕਾਲੋਨੀ , 68 ਸਾਲਾ ਹਰਭਜਨ ਸਿੰਘ ਵਾਸੀ ਵੇਰਕਾ , 45 ਸਾਲਾ ਰੀਨਾ ਵਾਸੀ ਰਾਮਬਾਗ , 60 ਸਾਲਾ ਜਰਨੈਲ ਸਿੰਘ ਵਾਸੀ ਮਕਬੂਲ ਪੂਰਾ , 49 ਸਾਲਾ ਜਸਪਾਲ ਸਿੰਘ ਨਿਊ ਸ਼ਹੀਦ ਊਧਮ ਸਿੰਘ ਨਗਰ, 50 ਸਾਲਾ ਹਰਜਿੰਦਰ ਸਿੰਘ ਵਾਸੀ ਆਦਰਸ਼ ਨਗਰ , 97 ਸਾਲਾ ਰੀਮਾ ਵਤੀ ਵਾਸੀ ਕਾਲੇ ਰੋਡ ਛੇਹਰਟਾ ਦੇ ਨਾਮ ਸ਼ਾਮਿਲ ਹਨ।