ਅੰਮ੍ਰਿਤਸਰ: ਗੁਰੂ ਕੀ ਨਗਰੀ ‘ਚ ਬੀਤੇ ਦਿਨ ਜਿਥੇ ਕੋਰੋਨਾ ਦੇ 300 ਨਵੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਉਥੇ 15 ਦੀ ਮੌਤ ਹੋਣ ਸਬੰਧੀ ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਬੀਤੇ ਦਿਨ ਪੁਸ਼ਟੀ ਹੋਏ ਕੋਰੋਨਾ ਦੇ 300 ਮਰੀਜ਼ਾਂ ਨਾਲ ਇਥੇ ਕੁੱਲ ਕੋਰੋਨਾ ਮਰੀਜਾਂ ਦੀ ਗਿਣਤੀ 42834 ਹੋ ਗਈ ਹੈ। ਜਿੰਨਾ ਵਿੱਚੋ 37369 ਦੇ ਠੀਕ ਹੋਣ ਅਤੇ 15 ਸਮੇਤ 1344 ਦੀ ਮੌਤ ਹੋ ਜਾਣ ਕਰਕੇ ਇਥੇ ਇਸ ਸਮੇ 4121 ਐਕਟਿਵ ਮਰੀਜ਼ ਹਨ।
ਜਿੰਨਾ 15 ਦੀ ਮਰੀਜ਼ਾਂ ਦੀਮੌਤ ਹੋਈ ਹੈ, ਉਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਹੈ:
ਉਨ੍ਹਾਂ ਵਿੱਚ 85 ਸਾਲਾ ਮਹਿੰਦਰ ਸਿੰਘ ਵਾਸੀ ਸ਼ਿਵਾਲਾ ਕਾਲੋਨੀ, 56 ਸਾਲਾ ਅਸ਼ਵਨੀ ਕੁਮਾਰ ਮਹਾਜਨ ਵਾਸੀ ਤੁੰਗ ਬਾਲਾ, 30 ਸਾਲਾ ਅਣਪਛਾਤਾ ਵਾਸੀ ਨਾ ਮਾਲੂਮ, 55 ਸਾਲਾ ਕ੍ਰਿਸ਼ਨਾ ਰਾਣੀ ਵਾਸੀ ਛੋਟਾ ਹਰੀ ਪੂਰਾ, 52 ਸਾਲਾ ਸੰਜੇ ਸੇਠ ਵਾਸੀ ਬਾਂਕੇ ਬਿਹਾਰੀ ਵਾਲੀ ਗਲੀ, 23 ਸਾਲਾ ਜਸਬੀਰ ਸਿੰਘ ਵਾਸੀ ਇਸਲਾਮਾਬਾਦ, 80 ਸਾਲਾ ਸੁੱਚਾ ਸਿੰਘ ਵਾਸੀ ਬਾਬਾ ਬਕਾਲਾ, 54 ਸਾਲਾ ਹਰਜੀਤ ਕੌਰ ਵਾਸੀ ਤੁੰਗਬਾਲਾ, 46 ਸਾਲਾ ਦਰਸ਼ਨ ਕੌਰ ਵਾਸੀ ਖੇਰਾਬਾਦ ਅਜਨਾਲਾ, 63 ਸਾਲਾ ਇੰਦਰਜੀਤ ਕੌਰ ਵਾਸੀ ਪ੍ਰਤਾਪ ਐਵੀਨਿਊ, 85 ਸਾਲਾ ਸਵਰਨ ਕੌਰ ਵਾਸੀ ਟੀਮਮੋਵਾਲ ਬਾਬਾ ਬਕਾਲਾ, 73 ਸਾਲਾ ਗੁਰਚਰਨ ਸਿੰਘ ਵਾਸੀ ਮੀਰਾਂ ਕੋਟ , 85 ਸਾਲਾ ਮੰਗਲ ਸਿੰਘ ਵਾਸੀ ਕੋਟ ਮਹਿਤਾਬ , 68 ਸਾਲਾ ਕਰਨਜੀਤ ਸਿੰਘ ਵਾਸੀ ਮਹਾਂਸਿੰਘ ਗੇਟ , 90 ਸਾਲਾ ਦਰਸ਼ਨ ਕੌਰ ਵਾਸੀ ਜੱਸਰ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ: ਵੈਕਸੀਨੇਸ਼ਨ ਖ਼ਤਮ ! ਲੋਕਾਂ ਨੇ ਸੈਂਟਰ ਦੇ ਦਰਵਾਜੇ ਭੰਨੇ