ETV Bharat / state

ਭਾਰਤ ਪਾਕ ਸਰਹੱਦ ਤੋਂ ਟਰੈਕਟਰ ਦੀ ਫੱਟੀ 'ਚੋਂ 1 ਕਿਲੋ ਹੈਰੋਇਨ ਬਰਾਮਦ

ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਇੱਕ ਟਰੈਕਟਰ ਵਿੱਚੋਂ 1 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਿਕ ਇਹ ਨਸ਼ਾ ਇੱਕ ਲੋਹੇ ਦੀ ਫੱਟੀ ਵਿੱਚ ਲੁਕੋਇਆ ਹੋਇਆ ਸੀ।

author img

By

Published : Aug 14, 2023, 6:06 PM IST

1 kg of heroin recovered from side of the tractor from Indo-Pak border
ਭਾਰਤ ਪਾਕ ਸਰਹੱਦ ਤੋਂ ਟਰੈਕਟਰ ਦੀ ਫੱਟੀ 'ਚੋਂ 1 ਕਿਲੋ ਹੈਰੋਇਨ ਬਰਾਮਦ
ਹੈਰੋਇਨ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

ਅੰਮ੍ਰਿਤਸਰ : ਭਾਰਤ ਪਾਕਿਸਤਾਨ ਸਰਹੱਦ ਲਾਗੇ ਤਾਰਾ ਸਿੰਘ ਦੇ ਖੇਤਾਂ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਬੀਐੱਸਐੱਫ ਦੀ 103 ਬਟਾਲੀਅਨ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ ਸਰਹੱਦ ਪਾਰ ਭਾਰਤ ਵਾਲੇ ਪਾਸੇ ਲਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਬਾਸਮਤੀ ਦੇ ਖੇਤਾਂ ਵਿੱਚ ਇਕ ਸ਼ੱਕੀ ਚੀਜ਼ ਟਰੈਕਟਰ ਦੀ ਫੱਟੀ ਮਿੱਟੀ ਵਿੱਚ ਦੱਬੀ ਮਿਲੀ। ਉਸਨੂੰ ਜਦੋਂ ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਚੈੱਕ ਕੀਤਾ ਗਿਆ ਤਾਂ ਉਸਦੀ ਇਕ ਸਾਈਡ ਉੱਤੇ ਜੋ ਕੁੰਡਾ ਲੱਗਾ ਸੀ, ਉਹ ਹਿੱਲਦਾ ਨਜ਼ਰ ਆਇਆ। ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ ਹੈ।

ਜਾਣਕਾਰੀ ਮੁਤਾਬਿਕ ਵਜਨ ਕੀਤਾ ਗਿਆ ਤਾਂ 1 ਕਿਲੋ 100 ਗ੍ਰਾਮ ਹੋਇਆ। ਇਸ ਮੌਕੇ ਡੀਐੱਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਵਿੱਚ ਨਸ਼ਾ ਭੇਜਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਬੀਐੱਸਐੱਫ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਉਹਨਾਂ ਦੀਆਂ ਅਜਿਹੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਰਿਕਵਰੀ ਨੂੰ ਲੈਕੇ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਇਸ ਮਾਮਲੇ 'ਚ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ 31 ਜੁਲਾਈ ਨੂੰ ਵੀ ਭਾਰਤ-ਪਾਕਿਸਤਾਨ ਸਰਹੱਦ ਖੇਮਕਰਨ ਨੇੜੇ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਡਰੋਨ ਸਮੇਤ ਬਰਾਮਦ ਕੀਤੀ ਗਈ ਸੀ, ਜਿਸ ਦਾ ਵਜ਼ਨ 4 ਕਿੱਲੋ ਦੱਸਿਆ ਗਿਆ ਸੀ।

ਡਰੋਨ ਅਤੇ ਹੈਰੇਇਨ ਖੇਤਾਂ ਵਿੱਚੋਂ ਬਰਾਮਦ: ਪੁਲਿਸ ਮੁਤਾਬਿਕ ਬੀਤੀ ਦੇਰ ਰਾਤ 9 ਵਜੇ ਦੇ ਕਰੀਬ ਤਰਨਤਾਰਨ ਦੇ ਕਸਬਾ ਖੇਮਕਰਨ ਦੇ ਅਧੀਨ ਪੈਂਦੇ ਬਾਰਡਰ ਦੇ ਪਿੰਡ ਕਲਸ ਨੇੜੇ ਡਰੋਨ ਦੀ ਹਰਕਤ ਸੁਣ ਕੇ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਬੋਹੜ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਕਲਸ ਦੇ ਖੇਤਾਂ ਵਿੱਚੋਂ ਇੱਕ ਡਰੋਨ ਮਿਲਿਆ। ਪੁਲਿਸ ਦੇ ਮੁਤਾਬਿਕ ਇਹ ਹੈਕਸਾ ਕਾਪਟਰ ਡਰੋਨ ਹੈ ਜੋ ਕਿ ਇੱਕ ਵੱਡਾ ਡਰੋਨ ਹੈ ਅਤੇ ਪੰਜ ਤੋਂ ਛੇ ਕਿੱਲੋ ਵਜ਼ਨ ਆਸਾਨੀ ਨਾਲ ਚੁੱਕ ਕੇ ਸਰਹੱਦ ਤੋਂ ਇੱਧਰ-ਉੱਧਰ ਲਿਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵੱਡ ਆਕਾਰੀ ਹੈਕਸਾ ਕਾਪਟਰ ਡਰੋਨ ਚੀਨ ਵਿੱਚ ਬਣਿਆ ਹੈ ਅਤੇ ਕਰੀਬ 4 ਕਿੱਲੋ ਹੈਰੋਇਨ ਇਸ ਡਰੋਨ ਕੋਲੋਂ ਬਰਾਮਦ ਹੋਈ। ਇਸ ਸਬੰਧੀ ਥਾਣਾ ਖੇਮਕਰਨ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.