ਟੋਕਿਓ: ਰਾਇਓ ਓਲੰਪਿਕ ਵਿਚ ਬ੍ਰਾਂਜ ਮੈਡਲ ਜਿੱਤਣ ਵਾਲੀ ਭਾਰਤ ਦੀ ਮਹਿਲਾ ਬੈਡਮਿੰਟਨ ਸਟਾਰ ਪੀਵੀ ਸਿੰਧੁ ਨੇ ਜਿੱਤ ਦੇ ਦੇ ਨਾਲ ਟੋਕਿਓੋ ਓਲੰਪਿਕ ਦਾ ਸ਼ਾਨਦਾਰ ਆਗਾਜ਼ ਕੀਤਾ ਹੈ। ਸਿੰਧੁ ਨੇ ਮਹਿਲਾ ਸਿੰਗਲਜ਼ ਦੇੇ ਗਰੂਪ ਦੇੇ ਪਹਿਲੇ ਹੀ ਮੁਕਾਬਲੇ ਵਿਚ ਇਰਾਜ਼ਲ ਦੀ ਸੇਨੀਆ ਪੋਲਿਯਰਕਪਵਾ ਨੂੰ ਮਾਤ ਦੇ ਦਿੱਤੀ ਹੈ.
ਮੌਜੂਦਾ ਵਿਸ਼ਵ ਚੈਂਪੀਅਨ ਸਿੰਧੁ ਨੇ 28 ਮਿੰਟ ਚੱਲੇ ਇਸ ਮਕਾਬਲੇ ਨੂੰ 21-7, 21-10 ਨਾਲ ਆਪਣੇ ਨਾਮ ਕਰ ਲਿਆ। ਜ਼ਿਕਰਯੋਗ ਹੈ ਕਿ 2016 ਦੇ ਰੀਓ ਓਲੰਪਿਕ ਵਿਚ ਸਿੰਧੁ ਨੇ ਫਾਈਨਲ ਵਿਚ ਥਾਂ ਬਣਾਈ ਸੀ ਪਰ ਉਹ ਸਪੇਨ ਦੀ ਕੈਰੋਲੀਨਾ ਮਾਰਟਿਨ ਦੇ ਹੱਥੋ ਫਾਈਨਲ ਮੁਕਾਬਲ ਹਾਰ ਗਈ ਸੀ। ਪਰ ਇਸ ਵਰ ਪੂਰੇ ਦੇਸ਼ ਨੂੰ ਆਪਣੀ ਇਸ ਧੀ ਤੋਂ ਗੋਲਡ ਮੈਡਲ ਦੀ ਉਮੀਦ ਰਹੇਗੀ।